03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਕਾਂਗਰਸ ਨੇ ਕਦੇ ਵੀ ਲੋਕ ਮੁੱਦਿਆਂ ਦੀ ਗੱਲ ਨਹੀਂ ਕੀਤੀ, ਇਹ ਹਮੇਸ਼ਾ ਪ੍ਰਧਾਨਗੀ ਦੇ ਚੱਕਰ ਵਿੱਚ ਉਲਝੇ ਰਹਿੰਦੇ ਹਨ-ਨੀਲ ਗਰਗ

ਅਜੀਤ ਡੈਸਕ 13-07-2026
ਸੰਗਰੂਰ, 12 ਜੁਲਾਈ (ਧੀਰਜ ਪਸੋਰੀਆ) - ਕਾਂਗਰਸ ਨੇ ਕਦੇ ਵੀ ਲੋਕ ਮੁੱਦਿਆਂ ਦੀ ਗੱਲ ਨਹੀਂ ਕੀਤੀ ਇਹ ਹਮੇਸ਼ਾ ਹੀ ਪ੍ਰਧਾਨਗੀ ਦੇ ਚੱਕਰ ਵਿੱਚ ਉਲਝੇ ਰਹਿੰਦੇ ਹਨ । ਇਹ ਪ੍ਰਗਟਾਵਾ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨਾ ਤਾਂ ਸੱਤਾ ਵਿੱਚ ਹੋਣ ਮੌਕੇ ਨਾ ਹੀ ਵਿਰੋਧੀ ਧਿਰ ਵਿੱਚ ਕਦੇ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ। ਕੇਂਦਰ ਨੇ ਪੰਜਾਬ ਦੇ ਅਨੇਕਾਂ ਫੰਡ ਰੋਕੇ ਹੋਏ ਹਨ,ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਦੇ ਆਗੂਆਂ ਨੇ ਕਦੇ ਵੀ ਇਹਨਾਂ ਮੁੱਦਿਆਂ ਤੇ ਆਵਾਜ਼ ਬੁਲੰਦ ਨਹੀਂ ਕੀਤੀ। ਜਦੋਂ ਕੁਰਸੀ ਦੀ ਹਉਮੈ ਲੋਕ ਮੁੱਦਿਆਂ ਤੋਂ ਵੱਡੀ ਹੋਵੇ ਤਾਂ ਫਿਰ ਅਜਿਹੀ ਪਾਰਟੀ ਤੋਂ ਪੰਜਾਬ ਵਾਸੀ ਕੀ ਆਸ ਰੱਖ ਸਕਦੇ ਹਨ। ਨੀਲ ਗਰਗ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਇੰਜਨ ਜਿਆਦਾ ਹਨ ਡੱਬੇ ਘੱਟ ਹਨ, ਅਜਿਹੀ ਖਿੱਚੋਤਾਣ ਵਿੱਚ ਪਟੜੀ ਤੋਂ ਉੱਤਰੀ ਹੋਈ ਰੇਲ ਗੱਡੀ ਕਦੇ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੀ। ਸ਼੍ਰੀ ਨੀਲ ਗਰਗ ਨੇ ਕਿਹਾ ਕਿ ਰੰਗਲੇ ਪੰਜਾਬ ਵੱਲ ਵਧ ਰਹੇ ਪੰਜਾਬ ਵਾਸੀ ਕਦੇ ਵੀ ਅਜਿਹੀ ਰੇਲ ਗੱਡੀ ਤੇ ਨਹੀਂ ਚੜਨਗੇ ਜਿਸ ਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਸੰਭਾਵਨਾ ਹੀ ਨਾ ਹੋਵੇ। ਪੰਜਾਬ ਦੇ ਵਾਸੀ 2027 ਵਿੱਚ ਫਿਰ ਉਹ ਰੇਲ ਗੱਡੀ ਤੇ ਚੜਨਗੇ ਜਿਸ ਦੀ ਅਗਵਾਈ ਪੰਜਾਬ ਦੇ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਹਨ।
ਪਿਛਲੀ ਖ਼ਬਰ ਐੱਸ. ਯੂ. ਐੱਸ ਕਾਲਜ ਮਹਿਲਾਂ ਚੌਂਕ ਦਾ ਬੀ.ਏ. ਸਮੈਸਟਰ ਪੰਜਵਾਂ ਦਾ ਨਤੀਜਾ ਰਿਹਾ ਸੌ ਫ਼ੀਸਦੀ ਅਗਲੀ ਖ਼ਬਰ ਸਰਕਾਰ ਜੀ ਇੱਕ ਨਜ਼ਰ ਏਧਰ ਵੀ... ਮਾਮਲਾ ‘ਅੰਮ੍ਰਿਤ’ ਯੋਜਨਾ ਤਹਿਤ ਪਾਣੀ ਵਾਲੀਆਂ ਪਾਈਪਾਂ ਪਾਉਣ ਸਮੇਂ ਸੀਵਰੇਜ ਦੀਆਂ ਪਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।