03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਵਿਧਾਨ ਸਭਾ ਵਿਚ ਚਾਰ ਰੂਟਾਂ ਤੇ ਬੱਸ ਸੇਵਾਵਾਂ ਬਾਰੇ ਉਠਾਇਆ ਗਿਆ ਮੁੱਦਾ

ਸੰਗਰੂਰ, 3 ਅਗਸਤ (ਧੀਰਜ ਪਸੋਰੀਆ)- ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ...

ਅਜੀਤ ਡੈਸਕ 03-08-2026

ਸੰਗਰੂਰ, 3 ਅਗਸਤ (ਧੀਰਜ ਪਸੋਰੀਆ)- ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਲਕੇ ਦੇ ਚਾਰ ਰੂਟਾਂ ਸਮਾਣਾ ਤੋਂ ਨਾਭਾ ਵਾਇਆ ਚੰਨੋ- ਭੜੋ, ਸਮਾਣਾ ਤੋਂ ਧੂਰੀ ਵਾਇਆ ਕਾਕੜਾ -ਭਲਵਾਨ, ਸੰਗਰੂਰ ਤੋਂ ਨਾਭਾ ਵਾਇਆ ਭਵਾਨੀਗੜ੍ਹ ਅਤੇ ਸੰਗਰੂਰ ਤੋਂ ਚੰਡੀਗੜ੍ਹ ਲਈ ਬੱਸ ਸੇਵਾ ਦਾ ਮੁੱਦਾ ਉਠਾਇਆ।

ਸੰਗਰੂਰ ਤੋਂ ਚੰਡੀਗੜ੍ਹ ਲਈ ਸਵੇਰੇ 4 ਵਜੇ ਲਈ ਬਸ ਰੂਟ ਦੀ ਮੰਗ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਇਸ ਨਾਲ ਲੋਕ ਜਲਦ ਚੰਡੀਗੜ੍ਹ ਪਹੁੰਚ ਕੇ ਆਪਣੇ ਕੰਮਕਾਰ ਨਿਪਟਾ ਲਿਆ ਕਰਨਗੇ। ਇਸ ਦੇ ਜਵਾਬ ਵਿਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਲਦ ਹੀ 900 ਨਵੀਆਂ ਬੱਸਾਂ ਪੰਜਾਬ ਦੀਆਂ ਸੜਕਾਂ ਉੱਤੇ ਦੌੜਨਗੀਆਂ ਜਿਸ ਨਾਲ ਲੋਕਾਂ ਦਾ ਸਫ਼ਰ ਕਾਫੀ ਕਾਲਾ ਹੋ ਜਾਵੇਗਾ।

ਪਹਿਲੇ ਦੋ ਰੂਟਾਂ ਉੱਤੇ ਕੋਈ ਪਰਮਿਟ ਨਹੀਂ ਹਨ ਜੇਕਰ ਇਨ੍ਹਾਂ ਰੂਟਾਂ ਤੇ ਪਬਲਿਕ ਵਲੋਂ ਮੰਗ ਆਵੇਗੀ ਤਾਂ ਇਹ ਰੂਟ ਅਲਾਟ ਕਰ ਦਿੱਤੇ ਜਾਣਗੇ ਜੋ ਪੀ.ਆਰ.ਟੀ.ਸੀ. ਨੂੰ ਜਾਰੀ ਕਰ ਦਿੱਤੇ ਜਾਣਗੇ। ਵਿਧਾਇਕਾ ਭਰਾਜ ਨੇ ਦੱਸਿਆ ਕਿ ਇਨ੍ਹਾਂ ਦੋ ਰੂਟਾਂ ਸਬੰਧੀ ਲੋਕਾਂ ਵਲੋਂ ਮੰਗ ਆ ਚੁੱਕੀ ਹੈ ਜਿਸ ਨੂੰ ਟਰਾਂਸਪੋਰਟ ਵਿਭਾਗ ਕੋਲ ਭੇਜਿਆ ਹੋਇਆ ਹੈ। ਵਿਧਾਇਕਾ ਭਰਾਜ ਵਲੋਂ ਸਰਕਾਰੀ ਹਸਪਤਾਲ ਭਵਾਨੀਗੜ੍ਹ ਦੀ ਸਮਰੱਥਾ ਨੂੰ ਵਧਾ ਕੇ 30 ਬੈਡ ਕਰਨ ਦਾ ਸਵਾਲ ਵੀ ਉਠਾਇਆ ਗਿਆ ਜਿਸ ਦੇ ਜਵਾਬ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨਿਕ ਮਨਜ਼ੂਰੀ ਮਿਲ ਚੁੱਕੀ ਹੈ ਫੰਡ ਆਉਣ ਤੇ ਜਲਦ ਹੀ ਇਸ ਹਸਪਤਾਲ ਦੀ ਸਮਰਥਾ ਨੂੰ ਵਧਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਅੱਜ ਪੰਜਾਬ ਸਿੱਖਿਆ ਦੇ ਖੇਤਰ 'ਚ ਦੇਸ਼ ਦਾ ਨੰਬਰ 1 ਸੂਬਾ ਬਣ ਗਿਆ ਹੈ- ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੀਆਂ ਮਹਿਲਾਵਾਂ ਦੇ ਖਾਤਿਆਂ ਵਿਚ 128 ਕਰੋੜ 57 ਲੱਖ 83 ਹਜ਼ਾਰ 500 ਰੁਪਏ ਦੀ ਰਾਸ਼ੀ ਟਰਾਂਸਫਰ