03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

22-07-2026

ਸ਼ੇਰਪੁਰ, 21 ਜੁਲਾਈ (ਮੇਘ ਰਾਜ ਜੋਸ਼ੀ) - ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖ਼ੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਦਿੱਲੀ ਦੇ ਜੰਤਰ ਮੰਤਰ ਵਿਖ਼ੇ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਤੇ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇ ਤਸੱਦਦ ਦੇ ਰੋਸ ਵੱਜੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੁੱਕਿਆ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਜੰਮ ਕੇ ਨਾਰੇਬਾਜੀ ਕੀਤੀ ਗਈ ਅਤੇ ਇਸ ਰੋਸ ਪ੍ਰਦਰਸ਼ਨ ਨੂੰ ਹੋਰ ਵੱਡਾ ਕਰਨ ਦੀ ਗੱਲ ਆਖੀ ਗਈ।ਇਸ ਮੌਕੇ ਕਿਸਾਨ ਆਗੂ ਨਾਜ਼ਰ ਸਿੰਘ ਬਲਾਕ ਪ੍ਰਧਾਨ, ਹਰਚੰਦ ਸਿੰਘ ਇਕਾਈ ਪ੍ਰਧਾਨ, ਅਤੇ ਕਿਸਾਨ ਆਗੂ ਭੋਲਾ ਸਿੰਘ ਨੇ ਕਿਹਾ ਕੇ ਪੁਲਿਸ ਸਰਕਾਰ ਦੀ ਸ਼ਹਿ ਤੇ ਹਰ ਥਾਂ ਰੋਸ ਕਰਨ ਵਾਲਿਆਂ ਤੇ ਡਾਂਗਾਂ ਚਲਾਉਂਦੀ ਹੈ ਜਦਕਿ ਆਪਣੀਆਂ ਮੰਗਾਂ ਦੇ ਲਈ ਸ਼ਾਂਤਮਈ ਰੋਸ ਕਰਨਾਂ ਸਵਿਧਾਨਕ ਹੱਕ ਹੈ, ਇਸ ਨੂੰ ਦਬਾਉਣਾ ਲੋਕਤੰਤਰ ਦੀ ਹੱਤਿਆਂ ਹੈ। ਇਸ ਮੌਕੇ ਕਿਸਾਨ ਆਗੂ ਨਾਜ਼ਰ ਸਿੰਘ ਬਲਾਕ ਪ੍ਰਧਾਨ, ਹਰਚੰਦ ਸਿੰਘ ਇਕਾਈ ਪ੍ਰਧਾਨ, ਮੀਤ ਪ੍ਰਧਾਨ ਚੰਦ ਸਿੰਘ, ਰੂਪ ਸਿੰਘ, ਸੁਖਵਿੰਦਰ ਸਿੰਘ, ਪਿਆਰਾ ਸਿੰਘ, ਹਰਜੀਤ ਸਿੰਘ, ਬਲਦੇਵ ਸਿੰਘ, ਕੁਲਵੰਤ ਸਿੰਘ, ਮੇਵਾ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਹਾਜ਼ਰ ਸਨ।

ਪਿਛਲੀ ਖ਼ਬਰ ਸੁਨਾਮ ’ਚ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਅਗਲੀ ਖ਼ਬਰ ਅਹਿਮਦਗੜ੍ਹ ’ਚ ਸੜਕਾਂ ਨੂੰ ਨਜਾਇਜ਼ ਉੱਚਾ ਚੁੱਕਣ ਖ਼ਿਲਾਫ਼ ਵਸਨੀਕਾਂ ਵਿਚ ਭਾਰੀ ਰੋਸ, ਨਗਰ ਕੌਸ਼ਲ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।