03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਲੈਕਮੇਲ ਦੇ ਦੋਸ਼ਾਂ ਹੇਠ ਜਾਗੋਵਾਲ ਦੇ ਵਿਅਕਤੀ ਖਿਲਾਫ਼ ਮਾਮਲਾ ਦਰਜ

ਅਜੀਤ ਡੈਸਕ 22-07-2026
ਅਮਰਗੜ੍ਹ, 21 ਜੁਲਾਈ (ਜਤਿੰਦਰ ਮੰਨਵੀ)- ਅਮਰਗੜ੍ਹ ਹਲਕੇ ਅਧੀਨ ਪੈਂਦੇ ਪਿੰਡ ਜਾਗੋਵਾਲ ‘ਚ 20 ਸਾਲ ਪੁਰਾਣੀ ਦੋਸਤੀ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਆਸਟਰੇਲੀਆ ਗਏ ਇੱਕ ਵਿਅਕਤੀ ਖ਼ਿਲਾਫ਼ ਬਲੈਕਮੇਲ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।ਪੀੜਤ ਗੁਰਦੀਪ ਸਿੰਘ ਵਾਸੀ ਦੋਲੋਵਾਲ ਜੋ ਕਿ ਆੜ੍ਹਤ ਦਾ ਕਾਰੋਬਾਰ ਕਰਦਾ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਪਿੰਡ ਜਾਗੋਵਾਲ ਦੇ ਸੁਖਵਿੰਦਰ ਸਿੰਘ ਉਰਫ਼ ਸੁੱਖ ਨਾਲ 20 ਸਾਲਾਂ ਤੋਂ ਗੂੜ੍ਹੀ ਦੋਸਤੀ ਸੀ, ਜੋ ਹੁਣ ਆਸਟਰੇਲੀਆ ਰਹਿੰਦਾ ਹੈ।ਪੀੜਤ ਮੁਤਾਬਕ ਸੁਖਵਿੰਦਰ ਦੇ ਕਹਿਣ ‘ਤੇ ਉਸਨੇ ਕਾਰ ਅਤੇ ਜ਼ਮੀਨ ਖ਼ਰੀਦਣ ਲਈ ਉਸਦੇ ਮਾਤਾ-ਪਿਤਾ ਦੇ ਖਾਤਿਆਂ ‘ਚ ਅਤੇ ਨਗਦ ਰੂਪ ਵਿਚ ਕੁੱਲ 70 ਲੱਖ ਰੁਪਏ ਦਿੱਤੇ ਸਨ। ਸੁਖਵਿੰਦਰ ਨੇ ਇਸ ਚੋਂ ਸਿਰਫ਼ 20 ਲੱਖ ਰੁਪਏ ਵਾਪਸ ਕੀਤੇ।ਜਦੋਂ ਪੀੜਤ ਨੇ ਆਪਣੇ ਬਾਕੀ ਰਹਿੰਦੇ ਪੈਸੇ ਵਾਪਸ ਮੰਗੇ, ਤਾਂ ਕਥਿਤ ਦੋਸ਼ੀ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉਲਟਾ ਪੀੜਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖ ਪੁੱਤਰ ਗੁਰਮੀਤ ਸਿੰਘ ਵਾਸੀ ਜਾਗੋਵਾਲ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 308(2), 351(3) ਅਤੇ 68ਈ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਤਹਿ ਤੱਕ ਜਾਣ ਲਈ ਅਗਲੇਰੀ ਕਾਨੂੰਨੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਸ. ਠੀਕਰੀਵਾਲ ਦੀ ਯਾਦ ਵਿੱਚ ਹੋਣ ਵਾਲੇ ਸਮਾਗਮ ਦੀ ਰੂਪ ਰੇਖਾ ਉਲੀਕੀ ਅਗਲੀ ਖ਼ਬਰ ਸੁਨਾਮ ’ਚ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।