02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸੰਗਰੂਰ ਦੇ 13 ਪੁਲਿਸ ਅਧਿਕਾਰੀਆਂ ਨੂੰ ਮਿਲੇਗੀ ਡੀ. ਜੀ. ਪੀ. ਡਿਸਕ

ਅਜੀਤ ਡੈਸਕ 31-07-2026
ਸੰਗਰੂਰ, 30 ਜੁਲਾਈ (ਸੁਖਵਿੰਦਰ ਸਿੰਘ ਫੁੱਲ) – ਪਿਛਲੇ ਹਫਤੇ ਸਥਾਨਕ ਭਾਜਪਾ ਦਫਤਰ ਉੱਤੇ ਹੋਏ ਬੋਤਲ ਬੰਬ ਧਮਾਕੇ ਦਾ ਕੇਸ ਤੇਜ਼ੀ ਨਾਲ ਸੁਲਝਾਉਣ ਉੱਤੇ ਡੀ.ਜੀ.ਪੀ ਪੰਜਾਬ ਨੇ ਜ਼ਿਲ੍ਹੇ ਦੇ 13 ਪੁਲਿਸ ਅਧਿਕਾਰੀਆਂ ਨੂੰ ਡੀ.ਜੀ.ਪੀ ਡਿਸਕ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਗੌਰਵ ਯਾਦਵ ਡੀ.ਜੀ.ਪੀ ਵਲੋਂ ਜਾਰੀ ਸੂਚਨਾ ਅਨੁਸਾਰ ਇਹ ਐਵਾਰਡ ਹਾਸਲ ਕਰਨ ਵਾਲਿਆਂ ਵਿਚ ਡਾ. ਰਵਜੋਤ ਕੌਰ ਗਰੇਵਾਲ ਐੱਸ.ਐੱਸ.ਪੀ ਸੰਗਰੂਰ, ਦਵਿੰਦਰ ਕੁਮਾਰ ਅੱਤਰੀ ਐੱਸ.ਪੀ (ਡੀ) ਸੰਗਰੂਰ, ਸੁਖਦੇਵ ਸਿੰਘ ਡੀ.ਐਸ.ਪੀ (ਪੀ.ਬੀ.ਆਈ), ਦਲਬੀਰ ਸਿੰਘ ਡੀ.ਐੱਸ.ਪੀ ਸੰਗਰੂਰ, ਸਤਨਾਮ ਸਿੰਘ ਡੀ.ਐਸ.ਪੀ ਭਵਾਨੀਗੜ੍ਹ, ਇੰਸਪੈਕਟਰ ਸੁਖਦੀਪ ਸਿੰਘ, ਇੰਸਪੈਕਟਰ ਸੰਦੀਪ ਸਿੰਘ, ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ, ਹੌਲਦਾਰ ਸਿਮਰਨਜੀਤ ਸਿੰਘ, ਹੌਲਦਾਰ ਹਰਪ੍ਰੀਤ ਸਿੰਘ, ਹੌਲਦਾਰ ਜਸਵੀਰ ਸਿੰਘ, ਸਿਪਾਹੀ ਮੋਹਿਤ ਸ਼ਰਮਾ ਅਤੇ ਸਿਪਾਹੀ ਲਵਪ੍ਰੀਤ ਸ਼ਰਮਾ ਸ਼ਾਮਿਲ ਹਨ।
ਪਿਛਲੀ ਖ਼ਬਰ ਜ਼ਿਲ੍ਹਾ ਯੋਜਨਾ ਬੋਰਡ ਨੇ ਸੰਗਰੂਰ ਸ਼ਹਿਰ ਵਿਚ ਕਰਵਾਏ 32.24 ਲੱਖ ਰੁਪਏ ਦੇ ਵਿਕਾਸ ਕਾਰਜ ਅਗਲੀ ਖ਼ਬਰ ਬੱਬੂ ਚੀਮਾ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।