02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜ਼ਿਲ੍ਹਾ ਯੋਜਨਾ ਬੋਰਡ ਨੇ ਸੰਗਰੂਰ ਸ਼ਹਿਰ ਵਿਚ ਕਰਵਾਏ 32.24 ਲੱਖ ਰੁਪਏ ਦੇ ਵਿਕਾਸ ਕਾਰਜ

ਅਜੀਤ ਡੈਸਕ 31-07-2026
ਸੂਬਾ ਸਰਕਾਰ ਹਰ ਪਿੰਡ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਵਚਨਵੱਧ-ਘਰਾਚੋਂ
ਸੰਗਰੂਰ, 30 ਜੁਲਾਈ (ਧੀਰਜ ਪਸੋਰੀਆ) ਜ਼ਿਲ੍ਹਾ ਯੋਜਨਾ ਬੋਰਡ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿੱਚ ਵੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਵਿਕਾਸ ਕਾਰਜਾਂ ਦੀ ਇਸੇ ਲੜੀ ਤਹਿਤ ਸੰਗਰੂਰ ਸ਼ਹਿਰ ਵਿੱਚ ਵੀ 32.24 ਲੱਖ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋ ਨੇ ਦੱਸਿਆ ਕਿ ਸੰਗਰੂਰ ਸ਼ਹਿਰ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਸੀਸੀਟੀਵੀ ਕੈਮਰੇ ਲਗਾਏ ਗਏ ਹਨ,5.28 ਲੱਖ ਰੁਪਏ ਦੀ ਲਾਗਤ ਨਾਲ ਜਰੂਰਤ ਵਾਲੀਆਂ ਥਾਵਾਂ ਤੇ ਆਰਸੀਸੀ ਬੈਂਚ ਸਥਾਪਿਤ ਕੀਤੇ ਗਏ ਹਨ। ਸ਼ਹਿਰ ਦੀ ਰਵੀਦਾਸ ਧਰਮਸ਼ਾਲਾ 3.63 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਸੰਗਰੂਰ ਦੇ ਵਾਰਡ ਨੰਬਰ -1 ਲਈ 5 ਹਜਾਰ ਲੀਟਰ ਵਾਲਾ ਇੱਕ ਵਾਟਰ ਟੈਂਕਰ ਦਿੱਤਾ ਗਿਆ ਹੈ ਜਿਸ ਦੀ ਲਾਗਤ 2.49 ਲੱਖ ਰੁਪਏ ਹੈ। ਸ਼ਹਿਰ ਵਿੱਚ 2.41 ਲੱਖ ਰੁਪਏ ਦੀ ਲਾਗਤ ਨਾਲ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ। ਵਾਰਡ ਨੰਬਰ 23 ਵਿੱਚ 1.67 ਲੱਖ ਰੁਪਏ ਦੀ ਲਾਗਤ ਨਾਲ ਜਿਮ ਸਥਾਪਿਤ ਕੀਤਾ ਗਿਆ ਹੈ। ਬੀਐਸਐਨਐਲ ਪਾਰਕ ਵਿੱਚ ਵੀ 1.65 ਲੱਖ ਰੁਪਏ ਦੀ ਲਾਗਤ ਨਾਲ ਜਿਮ ਸਥਾਪਿਤ ਕੀਤਾ ਗਿਆ ਹੈ। ਜ਼ਿਲ੍ਹਾ ਜੇਲ ਸੰਗਰੂਰ ਵਿੱਚ 1.44 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਚਿਲਰ ਲਗਾਇਆ ਗਿਆ ਹੈ। ਸਿਵਲ ਹਸਪਤਾਲ ਸੰਗਰੂਰ ਵਿੱਚ 1.25 ਲੱਖ ਰੁਪਏ ਦੀ ਲਾਗਤ ਨਾਲ ਸਬਰਸੀਬਲ ਮੋਟਰ ਲਗਾਈ ਗਈ ਹੈ,। ਬੀਐਸ ਐਨਐਲ ਪਾਰਕ ਵਿੱਚ 93000 ਦੀ ਲਾਗਤ ਨਾਲ ਵਾਟਰ ਕੂਲਰ ਲਗਾਇਆ ਗਿਆ। ਵਾਰਡ ਨੰਬਰ 16 ਵਿੱਚ 93000 ਦੀ ਲਾਗਤ ਨਾਲ ਵਾਟਰ ਕੂਲਰ ਕਮ ਆਰਓ ਲਗਾਇਆ ਗਿਆ ਹੈ। ਫੇਰੂਮਾਨ ਚੌਂਕ ਵਿੱਚ 56 ਹਜਾਰ ਰੁਪਏ ਦੀ ਲਾਗਤ ਨਾਲ ਲਾਈਟਾਂ ਲਗਾਈਆਂ ਗਈਆਂ ਹਨ। ਹੈ। ਚੇਅਰਮੈਨ ਗੁਰਮੇਲ ਸਿੰਘ ਘਰਾਚੋ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਾਸੀਆਂ ਨੂੰ ਹੇਠਲੇ ਪੱਧਰ ਤੱਕ ਹਰ ਸਹੂਲਤ ਪਹੁੰਚਾ ਰਹੀ ਹੈ ਤਾਂ ਜੋ ਲੋਕਾਂ ਦੀਆਂ ਜ਼ਿੰਦਗੀ ਸੁਖਾਲੀ ਹੋ ਸਕੇ। ਸੂਬੇ ਵਿੱਚ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫਤ ਤੋਂ ਲੈ ਕੇ ਮਾਵਾਂ ਧੀਆਂ ਸਤਿਕਾਰ ਯੋਜਨਾ ਤੱਕ ਭਗਵੰਤ ਮਾਨ ਸਰਕਾਰ ਨੇ ਕੀਤੇ ਵਾਅਦੇ ਹੀ ਨਹੀਂ ਨਿਭਾਏ ਬਲਕਿ ਵਾਅਦਿਆਂ ਤੋਂ ਅੱਗੇ ਜਾ ਕੇ ਕੰਮ ਕੀਤੇ ਹਨ ਜਿਸ ਕਾਰਨ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਿਲਕੁਲ ਸੰਤੁਸ਼ਟ ਹੈ ਅਤੇ ਪੰਜਾਬ ਵਾਸੀ 2027 ਵਿੱਚ ਮੁੜ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦਾ ਮਨ ਬਣਾ ਚੁੱਕੇ ਹਨ।
ਪਿਛਲੀ ਖ਼ਬਰ ਹੈਦਰ ਖਾਨ ਅਕਾਲੀ ਦਲ ਵਾਰਿਸ ਪੰਜਾਬ (ਯੂਥ ਵਿੰਗ) ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸੰਗਰੂਰ ਦੇ 13 ਪੁਲਿਸ ਅਧਿਕਾਰੀਆਂ ਨੂੰ ਮਿਲੇਗੀ ਡੀ. ਜੀ. ਪੀ. ਡਿਸਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।