02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਵਿਸ਼ਾਲ ਸ਼ਰਮਾ ਦੇ ਉਪ ਪ੍ਰਧਾਨ ਬਣਨ ’ਤੇ ਧਾਲੀਵਾਲ ਸਣੇ ਆਗੂਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ

ਅਜੀਤ ਡੈਸਕ 01-08-2026
ਅਮਰਗੜ੍ਹ, 31 ਜੁਲਾਈ (ਜਤਿੰਦਰ ਮੰਨਵੀ)- ਨਗਰ ਪੰਚਾਇਤ ਅਮਰਗੜ੍ਹ ਦੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਕਾਂਗਰਸ ਪਾਰਟੀ ਦੀ ਆਗੂ ਵਿਸ਼ਾਲ ਸ਼ਰਮਾ ਜੋਸ਼ੀ ਨੂੰ ਸਰਬਸੰਮਤੀ ਨਾਲ ਉੱਪ ਪ੍ਰਧਾਨ ਚੁਣੇ ਜਾਣ ਤੇ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਨੇ ਵਧਾਈ ਦਿੰਦਿਆਂ ਇਸ ਨੂੰ ਅਮਰਗੜ੍ਹ ‘ਚ ਕਾਂਗਰਸ ਪਾਰਟੀ ਲਈ ਇੱਕ ਸ਼ੁਭ ਸੰਕੇਤ ਦੱਸਿਆ।ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅਜਿਹੇ ਫੈਸਲੇ ਪਾਰਟੀ ਦੀ ਅਖੰਡਤਾ ਅਤੇ ਮਜ਼ਬੂਤੀ ਦਾ ਪ੍ਰਤੀਕ ਹੁੰਦੇ ਹਨ, ਜਿਸਦੇ ਸਕਾਰਾਤਮਕ ਨਤੀਜੇ ਆਉਣ ਵਾਲੇ ਸਮੇਂ ਵਿਚ ਦੇਖਣ ਨੂੰ ਮਿਲਣਗੇ।ਉਧਰ ਨਵ-ਨਿਯੁਕਤ ਉਪ ਪ੍ਰਧਾਨ ਵਿਸ਼ਾਲ ਸ਼ਰਮਾ ਪਤਨੀ ਪ੍ਰਿੰਸ ਜੋਸ਼ੀ ਨੇ ਸਾਂਸਦ ਡਾ. ਅਮਰ ਸਿੰਘ, ਕਮਲ ਧਾਲੀਵਾਲ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਕਮਲ ਧਾਲੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੇ ਦਿਨ-ਰਾਤ ਸਖ਼ਤ ਮਿਹਨਤ ਕੀਤੀ ਅਤੇ ਮੇਰੀ ਚੋਣ ਨੂੰ ਯਕੀਨੀ ਬਣਾਉਣ ਲਈ ਸਿਰ ਤੋੜ ਯਤਨ ਕੀਤੇ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਨਗਰ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਉੱਪ ਪ੍ਰਧਾਨ ਵਿਸ਼ਾਲ ਸ਼ਰਮਾ ਦੇ ਪਤੀ ਪ੍ਰਿੰਸ ਰੌਕੀ ਕਾਂਗਰਸੀ ਆਗੂ ਨੇ ਕਿਹਾ ਕਿ ਮੀਤ ਪ੍ਰਧਾਨ ਦਾ ਅਹੁਦਾ ਕਾਂਗਰਸ ਪਾਰਟੀ ਨੂੰ ਮਿਲਣ ਨਾਲ ਅਮਰਗੜ੍ਹ ਹਲਕੇ ‘ਚ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਹੌਸਲੇ ਹੋਰ ਮਜ਼ਬੂਤ ਹੋਏ ਹਨ।ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ, ਧਰਮਾਂ ਬਾਗੜੀਆਂ, ਮਹਿੰਦਰ ਸਿੰਘ ਸ਼ਹਿਰੀ ਪ੍ਰਧਾਨ, ਹਰਪ੍ਰੀਤ ਸਿੰਘ ਸੋਹੀ, ਅਮਰਿੰਦਰ ਸਿੰਘ ਭੁੱਲਰ, ਦੀਪਕ ਜੈਦਕਾ, ਪ੍ਰਵੀਨ ਸਿੰਗਲਾ, ਮਹਾਂਵੀਰ ਅਮਰਗੜ੍ਹ, ਵਿਨੋਦ ਅਮਰਗੜ੍ਹ, ਰੂਪ ਸਿੰਘ, ਗੁਰਵਿੰਦਰ ਸਿੰਘ ਮਠਾੜੂ, ਰਮੇਸ਼ ਕੁਮਾਰ, ਮੁਹੰਮਦ ਸੁਲੇਮਾਨ, ਰਮਜ਼ਾਨ ਕਾਲੂ, ਵਰਿੰਦਰ ਢਿੱਲੋਂ ਜ਼ਿਲ੍ਹਾ ਮੀਡੀਆ ਇੰਚਾਰਜ, ਭੂਪਿੰਦਰ ਸਿੰਘ ਖੇੜੀ ਸੋਢੀਆਂ, ਗੁਰਪ੍ਰੀਤ ਬਾਬਾ ਜਨਰਲ ਸਕੱਤਰ, ਐਸ.ਸੀ. ਸੈੱਲ ਪੰਜਾਬ ਕਾਂਗਰਸ,ਲਖਵੀਰ ਸਿੰਘ ਨਿੱਕਾ, ਹਰਪ੍ਰੀਤ ਸਿੰਘ ਫੌਜੀ ਮੈਂਬਰ ਬਲਾਕ ਸੰਮਤੀ, ਗੁਰਮੁੱਖ ਸਿੰਘ ਖੇੜੀ ਸੋਢੀਆਂ ਤੇ ਬਲਵੰਤ ਸਿੰਘ ਭੱਟੀ ਸਮੇਤ ਹੋਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਵਿਸ਼ਾਲ ਸ਼ਰਮਾ ਜੋਸ਼ੀ ਅਤੇ ਉਨ੍ਹਾਂ ਦੇ ਪਤੀ ਪ੍ਰਿੰਸ ਜੋਸ਼ੀ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਨਗਰ ਕੌਂਸਲ ਸੁਨਾਮ ਦੇ ਸਾਬਕਾ ਸੀਨੀ: ਮੀਤ ਪ੍ਰਧਾਨ ਰਾਮੇਸ਼ ਕੁਮਾਰ ਪੱਪਾ ਨਹੀ ਰਹੇ ਅਗਲੀ ਖ਼ਬਰ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਵਿਖੇ ਪ੍ਰੋ: ਬਲਵਿੰਦਰ ਸਿੰਘ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।