02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨਗਰ ਕੌਂਸਲ ਸੁਨਾਮ ਦੇ ਸਾਬਕਾ ਸੀਨੀ: ਮੀਤ ਪ੍ਰਧਾਨ ਰਾਮੇਸ਼ ਕੁਮਾਰ ਪੱਪਾ ਨਹੀ ਰਹੇ

ਅਜੀਤ ਡੈਸਕ 01-08-2026
ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸੁਨਾਮ ਸ਼ਹਿਰ ਦੇ ਉੱਘੇ ਮਧਾਨ ਪਰਿਵਾਰ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਿਆ ਜਦੋਂ ਨਗਰ ਕੌਂਸਲਰ ਵਰੁਨ ਮਧਾਨ ਮੌਂਟੀ ਦੇ ਪਿਤਾ ਅਤੇ ਸਾਬਕਾ ਕੌਂਸਲਰ ਤੇ ਉੱਘੀ ਸਮਾਜ ਸੇਵਕਾ ਮੈਡਮ ਕਾਂਤਾ ਦੇ ਪਤੀ ਰਾਮੇਸ਼ ਕੁਮਾਰ ਪੱਪਾ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ। ਉਹ ਕਰੀਬ 67 ਸਾਲ ਦੇ ਸਨ।ਜਿਕਰਯੋਗ ਹੈ ਕਿ ਰਾਮੇਸ਼ ਕੁਮਾਰ ਪੱਪਾ ਨਗਰ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੇ ਸਾਬਕਾ ਸੀਨੀਅਰ ਪ੍ਰਧਾਨ ਵੀ ਰਹਿ ਚੁੱਕੇ ਹਨ।ਉਨ੍ਹਾਂ ਦੇ ਅੱਜ ਅੰਤਿਮ ਸੰਸਕਾਰ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਹੁੰਚਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਭਾਜਪਾ ਦੀ ਜਿਲ੍ਹਾ ਪ੍ਰਧਾਨ ਦਾਮਨ ਬਾਜਵਾ,ਹਰਮਨਦੇਵ ਸਿੰਘ ਬਾਜਵਾ,ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ,ਰਜਿੰਦਰ ਦੀਪਾ,ਪਿ੍ਤਪਾਲ ਸਿੰਘ ਹਾਂਡਾ,ਗੁਰਚਰਨ ਸਿੰਘ ਧਾਲੀਵਾਲ, ਵਿਨਰਜੀਤ ਸਿੰਘ ਖਡਿਆਲ,ਰਵਿੰਦਰ ਸਿੰਘ ਚੀਮਾ, ੲਰਪੰਚ ਮਨਿੰਦਰ ਸਿੰਘ ਲਖਮੀਰਵਾਲਾ,ਪ੍ਰਧਾਨ ਮਨਪ੍ਰੀਤ ਬਾਂਸਲ,ਰਿੰਪਲ ਧਾਲੀਵਾਲ, ਐਡਵੋਕੇਟ ਰਵਿੰਦਰ ਭਾਰਦਵਾਜ,ਸਤਨਾਮ ਸਿੰਘ ਰੱਤੋਕੇ,ਮਨਪ੍ਰੀਤ ਸਿੰਘ ਮਨੀ ਵੜੈਚ,ਸੁਰਿੰਦਰ ਸਿੰਘ ਭਰੂਰ,ਸੋਮ ਨਾਥ ਵਰਮ,ਰਾਕੇਸ਼ ਜਿੰਦਲ ਕਾਕਾ ਜਖੇਪਲੀਆ,ਜੀਵਨ ਕੁਮਾਰ ਰੌਕੀ ਗਲਾਸ ਹਾਊਸ,ਗੁਰਿੰਦਰਜੀਤ ਸਿੰਘ ਧਾਲੀਵਾਲ,ਕੰਵਰਜੀਤ ਸਿੰਘ ਲੱਕੀ ਧਾਲੀਵਾਲ,ਐਡਵੋਕੇਟ ਕਰਨਵੀਰ ਵਸਿਸ਼ਟ,ਨਰਿੰਦਰ ਪਾਲ ਸਕੱਤਰ,ਰਚਨਾ ਰਾਮ, ਰਜਿੰਦਰ ਕੁਮਾਰ ਬੱਬਲੀ,ਅਮਰੀਕ ਸਿੰਘ ਧਾਲੀਵਾਲ ਅਤੇ ਰਿੰਕੂ ਬਾਂਸਲ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਸੇਵਾ ਮੁਕਤੀ ਸਮੇਂ ਸੈਂਟਰ ਹੈੱਡ ਟੀਚਰ ਪ੍ਰਿਤਪਾਲ ਸਿੰਘ ਖੇੜੀ ਨੇ ਨਵੇਕਲੀ ਤੇ ਅਮਿੱਟ ਛਾਪ ਛੱਡੀ ਅਗਲੀ ਖ਼ਬਰ ਵਿਸ਼ਾਲ ਸ਼ਰਮਾ ਦੇ ਉਪ ਪ੍ਰਧਾਨ ਬਣਨ ’ਤੇ ਧਾਲੀਵਾਲ ਸਣੇ ਆਗੂਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।