08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਰਾਜ ਸਕੂਲ ਨੇ ਪ੍ਰਾਪਤ ਕੀਤੀਆਂ ਮੋਹਰੀ ਪੁਜੀਸ਼ਨਾਂ

ਸੰਗਰੂਰ, 6 ਅਗਸਤ (ਧੀਰਜ ਪਸ਼ੌਰੀਆ) - ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਵਿਕਸਿਤ ਭਾਰਤ ਨਸ਼ਾ ਮੁਕਤ ਯੁਵਾ ਪ੍ਰੋਗਰਾਮ ਅਧੀਨ ਸੰਗਰੂਰ ਦੇ ਸਕੂਲ ਆਫ ਐਮੀਨੈਂਸ, ਰਾਜ ਹਾਈ ਵਿਖੇ ਜਿਲਾ ਪੱਧਰ ਦੇ ਮੁਕਾਬਲੇ ਕਰਵਾਏ ਗਏ l ਸ਼ਹਿਰ ਦੇ ਸਰਕਾਰੀ ਅਤੇ ਨਿਜੀ ਸਕੂਲਾਂ ਦੇ ਬੱਚਿਆਂ ਨੇ ਇਸ ਮੁਕਾਬਲੇ ਅਧੀਨ ਗਤੀਵਿਧੀਆਂ ਵਿੱਚ ਹਿੱਸਾ ਲਿਆ। ਲੋਕ ਗੀਤ, ਲੋਕ ਨਾਚ, ਨੁਕੜ ਨਾਟਕ, ਪੇਂਟਿੰਗ ਸਲੋਗਨ ,ਰੀਲ ਮੇਕਿੰਗ ਕਵਿਤਾ ਮੁਕਾਬਲਿਆਂ ਦੀ ਇਸ ਪ੍ਰਤਿਯੋਗਿਤਾ ਵਿੱਚ ਸਕੂਲ ਆਫ ਐਮੀਨੈਂਸ ਸੰਗਰੂਰ ਦੇ ਵਿਦਿਆਰਥੀਆਂ ਨੇ ਲੋਕਗੀਤ, ਨੁਕੜ ਨਾਟਕ ਅਤੇ ਰੀਲ ਮੇਕਿੰਗ ਵਿੱਚ ਜ਼ਿਲ੍ਹੇ ਵਿੱਚ ਪਹਿਲੇ ਸਥਾਨ, ਕਵਿਤਾ ਉਚਾਰਨ ਪੇਂਟਿੰਗ, ਲੋਕ ਨਾਚ ਅਤੇ ਸਲੋਗਨ ਵਿੱਚ ਦੂਜੇ ਸਥਾਨ ਅਤੇ ਪੇਂਟਿੰਗ ਅਤੇ ਕਵਿਤਾ ਵਿੱਚ ਤੀਜੇ ਸਥਾਨ ਹਾਸਲ ਕਰ ਕੇ ਸਭ ਤੋਂ ਵੱਡੇ ਵਿਜੇਤਾ ਵਜੋਂ ਉਭਰ ਕੇ ਸਾਹਮਣੇ ਆਏ।

ਅਜੀਤ ਡੈਸਕ 07-08-2026
ਸੰਗਰੂਰ, 6 ਅਗਸਤ (ਧੀਰਜ ਪਸ਼ੌਰੀਆ) - ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਵਿਕਸਿਤ ਭਾਰਤ ਨਸ਼ਾ ਮੁਕਤ ਯੁਵਾ ਪ੍ਰੋਗਰਾਮ ਅਧੀਨ ਸੰਗਰੂਰ ਦੇ ਸਕੂਲ ਆਫ ਐਮੀਨੈਂਸ, ਰਾਜ ਹਾਈ ਵਿਖੇ ਜਿਲਾ ਪੱਧਰ ਦੇ ਮੁਕਾਬਲੇ ਕਰਵਾਏ ਗਏ l ਸ਼ਹਿਰ ਦੇ ਸਰਕਾਰੀ ਅਤੇ ਨਿਜੀ ਸਕੂਲਾਂ ਦੇ ਬੱਚਿਆਂ ਨੇ ਇਸ ਮੁਕਾਬਲੇ ਅਧੀਨ ਗਤੀਵਿਧੀਆਂ ਵਿੱਚ ਹਿੱਸਾ ਲਿਆ। ਲੋਕ ਗੀਤ, ਲੋਕ ਨਾਚ, ਨੁਕੜ ਨਾਟਕ, ਪੇਂਟਿੰਗ ਸਲੋਗਨ ,ਰੀਲ ਮੇਕਿੰਗ ਕਵਿਤਾ ਮੁਕਾਬਲਿਆਂ ਦੀ ਇਸ ਪ੍ਰਤਿਯੋਗਿਤਾ ਵਿੱਚ ਸਕੂਲ ਆਫ ਐਮੀਨੈਂਸ ਸੰਗਰੂਰ ਦੇ ਵਿਦਿਆਰਥੀਆਂ ਨੇ ਲੋਕਗੀਤ, ਨੁਕੜ ਨਾਟਕ ਅਤੇ ਰੀਲ ਮੇਕਿੰਗ ਵਿੱਚ ਜ਼ਿਲ੍ਹੇ ਵਿੱਚ ਪਹਿਲੇ ਸਥਾਨ, ਕਵਿਤਾ ਉਚਾਰਨ ਪੇਂਟਿੰਗ, ਲੋਕ ਨਾਚ ਅਤੇ ਸਲੋਗਨ ਵਿੱਚ ਦੂਜੇ ਸਥਾਨ ਅਤੇ ਪੇਂਟਿੰਗ ਅਤੇ ਕਵਿਤਾ ਵਿੱਚ ਤੀਜੇ ਸਥਾਨ ਹਾਸਲ ਕਰ ਕੇ ਸਭ ਤੋਂ ਵੱਡੇ ਵਿਜੇਤਾ ਵਜੋਂ ਉਭਰ ਕੇ ਸਾਹਮਣੇ ਆਏ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਬਿਪਨ ਚਾਵਲਾ ਦੀ ਮਿਹਨਤ ਸਦਕਾ ਇਹ ਸਕੂਲ ਨੇ ਸਫਲਤਾ ਦੇ ਝੰਡੇ ਗੱਡੇ। ਸਕੂਲ ਪ੍ਰਿੰਸੀਪਲ ਨੇ ਇਸ ਸਫਲਤਾ ਦਾ ਸਿਹਰੇ ਲਈ ਐਕਟੀਵਿਟੀ ਇਨਚਾਰਜ ਅਤੇ ਹੋਰ ਅਧਿਆਪਕਾਂ ਦੇ ਸਹਿਯੋਗ ਦੀ ਸਲਾਘਾ ਕੀਤੀ।
ਪਿਛਲੀ ਖ਼ਬਰ ਖੋ-ਖੋ ਦੇ ਜ਼ੋਨ ਪੱਧਰੀ ਮੁਕਾਬਲਿਆਂ ’ਚ ਬਾਬਾ ਸ਼ਹੀਦ ਸਿੰਘ ਪਬਲਿਕ ਸਕੂਲ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਅਮਰਗੜ੍ਹ ਵਿਚ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।