08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੁਸਤਕ ‘ਸਾਚੀ ਸਾਖੀ’ ਦਾ ਅਸਲੀ ਸੱਚ ਉੱਪਰ ਚਰਚਾ ਅਤੇ ਸਨਮਾਨ ਸਮਾਰੋਹ 10 ਨੂੰ ਇਲਾਕੇ ’ਚ ਚੋਰਾਂ ਦਾ ਕਹਿਰ ਜਾਰੀ, ਮਜ਼ਦੂਰ ਵਿਅਕਤੀ ਦੀਆਂ 3 ਮੱਝਾਂ ਚੋਰੀ

ਸੰਗਰੂਰ, 6 ਅਗਸਤ (ਅਮਨਦੀਪ ਸਿੰਘ ਬਿੱਟਾ) - ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੰਜ ਪੁਸਤਕਾਂ ਦੇ ਰਚਾਇਤਾ ਸੂਖਮ ਕਵੀ ਏ. ਪੀ.

ਚੋਰੀ ਹੋਈਆਂ ਮੱਝਾਂ ਦੇ ਖਾਲੀ ਕਿੱਲੇ ਦਿਖਾਉਂਦਾ ਹੋਇਆ ਪੀੜਤ ਵਿਅਕਤੀ। ਤਸਵੀਰ: ਅਜਾਇਬ ਸਿੰਘ ਨੀਲੋਵਾਲ 07-08-2026
ਸੰਗਰੂਰ, 6 ਅਗਸਤ (ਅਮਨਦੀਪ ਸਿੰਘ ਬਿੱਟਾ) - ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੰਜ ਪੁਸਤਕਾਂ ਦੇ ਰਚਾਇਤਾ ਸੂਖਮ ਕਵੀ ਏ. ਪੀ. ਸਿੰਘ ਦੇ ਜਨਮ ਦਿਨ ਦੇ ਅਵਸਰ ਤੇ ਅਜਾਦੀ ਦਿਹਾੜੇ ਨੂੰ ਸਮਰਪਿਤ ਪੁਸਤਕ ਚਰਚਾ ਅਤੇ ਸਨਮਾਨ ਸਮਾਰੋਹ ਦਾ ਆਯੋਜਨ 10 ਅਗਸਤ ਨੂੰ ਸੈਨਿਕ ਭਵਨ ਨੇੜੇ ਮੁੱਖ ਡਾਕਘਰ ਸੰਗਰੂਰ ਵਿਖੇ ਕੀਤਾ ਜਾ ਰਿਹਾ ਹੈ। ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਡਾ ਭਗਵੰਤ ਸਿੰਘ ਤੇ ਸੰਦੀਪ ਸਿੰਘ ਦੁਆਰਾ ਸੰਪਾਦਤ ਪੁਸਤਕ “ਸਾਚੀ ਸਾਖੀ ਦਾ ਅਸਲੀ ਸੱਚ” ਉਪਰ ਗੰਭੀਰਤਾ ਸਹਿਤ ਵਿਚਾਰ ਕੀਤੀ ਜਾਵੇਗੀ। ਪ੍ਰੋ. ਨਰਵਿਦੰਰ ਸਿੰਘ ਕੌਸਲ ਸਾਬਕਾ ਡੀਨ ਮੁੱਖ ਬੁਲਾਰੇ ਹੋਣਗੇ ਜਦਕਿ ਉਘੇ ਚਿੰਤਕ ਤੇਜਾ ਸਿੰਘ ਤਿਲਕ ਪੇਪਰ ਪੜਨਗੇ. ਉਨ੍ਹਾ ਹੋਰ ਦੱਸਿਆ ਕਿ ਇਹ ਪੁਸਤਕ ਸਿਰਦਾਰ ਕਪੂਰ ਸਿੰਘ ਦੀ ਬਹੁਚਰਚਿਤ ਪੁਸਤਕ “ਸਾਚੀ ਸਾਖੀ” ਦਾ ਅਜੋਕੇ ਪ੍ਰਸੰਗ ਵਿੱਚ ਵਿਸਲੇਸਣ ਕਰਦੀ ਹੈ। ਇਸ ਪੁਸਤਕ ਵਿੱਚ “ਸਾਚੀ ਸਾਖੀ” ਦਾ ਮੂਲ ਪਾਠ, ਵੀ ਦਿੱਤਾ ਗਿਆ ਹੈ। ਇਸਦੇ ਨਾਲ ਰਾਜਾਂ ਨੂੰ ਵੱਧ ਅਧਿਕਾਰਾ ਦੀ ਮੰਗ ਕਰਦੇ ਆਨੰਦਪੁਰ ਸਾਹਿਬ ਦੇ ਮਤੇ ਦੇ ਮੂਲ ਖਰੜੇ ਦੀ ਕਾਪੀ ਤੇ ਅਨੇਕਾਂ ਦੁਰਲੱਭ ਦਸਤਾਵੇਜ਼ ਸਾਮਲ ਕੀਤੇ ਗਏ ਹਨ। ਇਹ ਪੁਸਤਕ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਦਾ ਸਹੀ ਵਿਸ਼ਲੇਸਣ ਕਰਦੀ ਹੈ। ਸਮਾਗਮ ਵਿੱਚ ਸੁਖਦੇਵ ਔਲਖ, ਦਰਬਾਰਾ ਸਿੰਘ ਢੀਂਡਸਾ, ਸੁਰਿੰਦਰਪਾਲ ਸਿੰਘ ਸਿਦਕੀ, ਬਾਬਾ ਪਿਆਰਾ ਸਿੰਘ, ਬਬੀਤਾ ਪਟਿਆਲ, ਕੈਪਟਨ ਹਰਕੇਸ ਸਿੰਘ ਦਾ ਸਨਮਾਨ ਕੀਤਾ ਜਾਵੇਗਾ ਇਨਾ ਸ਼ਖਸੀਅਤਾ ਨੇ ਵੱਖੋ ਵੱਖਰੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਡਾ ਤੇਜਵੰਤ ਮਾਨ ਸਹਿਤ ਰਤਨ ਦੇ ਆਸੀਰਵਾਦ ਨਾਲ ਇਸ ਸਮਾਗਮ ਦੀ ਪ੍ਰਧਾਨਗੀ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਕਰਨਗੇ, ਮੁੱਖ ਮਹਿਮਾਨ ਡਾ ਸਵਰਾਜ ਸਿੰਘ ਵਿਸਵ ਚਿੰਤਕ, ਵਿਸੇਸ ਮਹਿਮਾਨ ਅਨੌਖ ਸਿੰਘ ਵਿਰਕ, ਜੋਗਿੰਦਰ ਕੌਰ ਅਗਨੀਹੋਤਰੀ ਹੋਣਗੇ, ਦਾਰਸ਼ਨਿਕ ਵਿਚਾਰ ਸ੍ਰੀ 108 ਡਾ ਈਸਵਰਦਾਸ ਸਿੰਘ ਮਹਾਂਮੰਡਲੇਸ਼ਵਰ, ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਪ੍ਰਗਟ ਕਰਨਗੇ।
ਪਿਛਲੀ ਖ਼ਬਰ ਜ਼ੋਨ ਪੱਧਰੀ ਰੱਸਾਕਸ਼ੀ ਮੁਕਾਬਲਿਆਂ ’ਚ ਟੈਗੋਰ ਵਿਦਿਆਲਿਆ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਸਨਾਤਨ ਦੇ ਪ੍ਰਚਾਰ ਅਤੇ ਪਸਾਰ ਲਈ ਸੰਗਰੂਰ, ਸੁਨਾਮ,ਦਿੜਬਾ,ਧੂਰੀ ਲਹਿਰਾ ਵਿਖੇ 8 ਨੂੰ ਦਿਖਾਇਆ ਜਾਵੇਗਾ “ਹਮਾਰੇ ਰਾਮ “ ਨਾਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।