07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਡਾ. ਅੰਬੇਡਕਰ ਲੋਕ ਇਨਸਾਫ ਕਮੇਟੀ ਦੀ ਹੋਈ ਚੋਣ

ਸ਼ੇਰਪੁਰ, 6 ਅਗਸਤ (ਮੇਘ ਰਾਜ ਜੋਸ਼ੀ,ਦਰਸ਼ਨ ਸਿੰਘ ਖੇੜੀ)‘ਸਰਬੱਤ ਦੇ ਭਲੇ ਲਈ ਬਣੀ “ਡਾਕਟਰ ਅੰਬੇਡਕਰ ਲੋਕ ਇਨਸਾਫ ਕਮੇਟੀ ਸ਼ੇਰਪੁਰ “ ਦੀ ਮੀਟਿੰਗ ਕਮੇਟੀ ਦੇ ਕਨਵੀਨਰ ਡਾ. ਜਗਜੀਵਨ ਸਿੰਘ ਸੇਵਾ ਮੁਕਤ ਡੀ.

ਅਜੀਤ ਡੈਸਕ 07-08-2026
ਸ਼ੇਰਪੁਰ, 6 ਅਗਸਤ (ਮੇਘ ਰਾਜ ਜੋਸ਼ੀ,ਦਰਸ਼ਨ ਸਿੰਘ ਖੇੜੀ)‘ਸਰਬੱਤ ਦੇ ਭਲੇ ਲਈ ਬਣੀ “ਡਾਕਟਰ ਅੰਬੇਡਕਰ ਲੋਕ ਇਨਸਾਫ ਕਮੇਟੀ ਸ਼ੇਰਪੁਰ “ ਦੀ ਮੀਟਿੰਗ ਕਮੇਟੀ ਦੇ ਕਨਵੀਨਰ ਡਾ. ਜਗਜੀਵਨ ਸਿੰਘ ਸੇਵਾ ਮੁਕਤ ਡੀ.ਐਚ.ਓ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਜਗਜੀਵਨ ਸਿੰਘ, ਦਰਸ਼ਨ ਸਿੰਘ ਬਾਜਵਾ, ਹਰਗੋਬਿੰਦ ਸ਼ੇਰਪੁਰ , ਰੈਨੂੰ ਸ਼ਰਮਾ ਨੇ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਸਥਾਨਿ।ਕ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਵਿਧਵਾ ਬੀਬੀ ਮਨਜੀਤ ਕੌਰ ਦਾ ਮਕਾਨ ਬਨਵਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅੱਜ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਕਨਵੀਨਰ ਡਾ. ਜਗਜੀਵਨ ਸਿੰਘ , ਪ੍ਰਧਾਨ ਬਹਾਦਰ ਸਿੰਘ ਚੌਧਰੀ, ਸੀਨੀਅਰ ਮੀਤ ਪ੍ਰਧਾਨ ਰੈਨੂੰ ਸ਼ਰਮਾ, ਜਨਰਲ ਸਕੱਤਰ ਦਰਸ਼ਨ ਸਿੰਘ ਬਾਜਵਾ, ਸਕੱਤਰ ਪ੍ਰਗਟ ਪ੍ਰੀਤ ਧਾਲੀਵਾਲ, ਮੀਤ ਪ੍ਰਧਾਨ ਡਾ. ਸਰਬਜੀਤ ਸਿੰਘ ਖੇੜੀ ,ਖਜਾਨਚੀ ਹਰਗੋਬਿੰਦ ਸ਼ੇਰਪੁਰ , ਸਹਾਇਕ ਖਜਾਨਚੀ ਮੇਜਰ ਸਿੰਘ ਖੇੜੀ, ਪ੍ਰਚਾਰ ਸਕੱਤਰ ਬਹਾਦਰ ਸਿੰਘ ਢੰਡਾ ਤੋਂ ਇਲਾਵਾ ਕਾਰਜਕਾਰਨੀ ਕਮੇਟੀ ਮੈਂਬਰ ਮੱਘਰ ਸਿੰਘ, ਮੀਨੂ ਸ਼ਰਮਾ, ਕਰਮਜੀਤ ਸਿੰਘ , ਕੇਸਰ ਸਿੰਘ ਗਰੇਵਾਲ, ਮਾਸਟਰ ਗੁਰਨਾਮ ਸਿੰਘ, ਸੰਦੀਪ ਸਿੰਘ, ਭਜਨ ਸਿੰਘ, ਬਹਾਲ ਸਿੰਘ ਮਿਸਤਰੀ, ਡਾ. ਰਣਜੀਤ ਸਿੰਘ ਕਾਲਾ ਬੂਲਾ ਦੀ ਨਿਯੁਕਤੀ ਉਪਰੰਤ ਇਹਨਾਂ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਜਿੰਮੇਵਾਰੀ ਲਗਾਈ ਗਈ ਕਿ ਉਹ ਨਵੇਂ ਮੈਂਬਰਾਂ ਨੂੰ ਕਮੇਟੀ ਵਿੱਚ ਸ਼ਾਮਿਲ ਕਰਨ। ਆਗੂਆਂ ਨੇ ਦੱਸਿਆ ਕਿ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਦੀ ਮਾਸਿਕ ਮੀਟਿੰਗ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਹੋਇਆ ਕਰੇਗੀ।
ਪਿਛਲੀ ਖ਼ਬਰ ਸਿਵਲ ਸਰਜਨ ਸੰਗਰੂਰ ਦੀ ਸ਼ਿਕਾਇਤ ਤੇ ਰੀਤੂ ਜੈਨ ਖਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੰਜਾਬ ਪੱਧਰੀ ਪ੍ਰੋਗਰਾਮ ਕਰਕੇ ਸੇਵਾ ਸਿੰਘ ਠੀਕਰੀਵਾਲਾ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਜਾਵੇਗਾ -ਸੰਜੂਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।