07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਕੂਲ ਬੱਸਾਂ ਸਮੇਤ ਵੱਖ-ਵੱਖ ਵਾਹਨਾਂ ਦੇ ਟ੍ਰੈਫਿਕ ਪੁਲਿਸ ਨੇ 30 ਚਲਾਨ ਕੱਟੇ

ਦਿੜ੍ਹਬਾ ਮੰਡੀ, 6 ਅਗਸਤ (ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ)- ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਐਸ. ਐਸ.

ਦਿੜ੍ਹਬਾ ਵਿਖੇ ਟ੍ਰੈਫਿਕ ਪੁਲਿਸ ਸਕੂਲ ਬੱਸਾਂ ਦੇ ਚਲਾਨ ਕੱਟਦੀ ਹੋਈ। ਤਸਵੀਰ : ਹਰਬੰਸ ਸਿੰਘ ਛਾਜਲੀ 07-08-2026
ਦਿੜ੍ਹਬਾ ਮੰਡੀ, 6 ਅਗਸਤ (ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ)- ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਐਸ.ਐਸ.ਪੀ., ਡਾ.ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਨਵਨੀਤ ਕੌਰ ਅਤੇ ਡੀ.ਐਸ.ਪੀ (ਟ੍ਰੈਫਿਕ) ਸ੍ਰ ਤੇਜਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਸੇਫ ਸਕੂਲ ਵਾਹਨ ਨੀਤੀ ਤਹਿਤ ਸਬ-ਡਵੀਜ਼ਨ ਦਿੜ੍ਹਬਾ ਵਿਖੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ। ਥਾਣੇਦਾਰ ਪਵਨ ਕੁਮਾਰ ਇੰਚਾਰਜ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ, ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਟਰੈਫਿਕ ਪੁਲਿਸ ਸੰਗਰੂਰ, ਸਹਾਇਕ ਥਾਣੇਦਾਰ ਰਾਮ ਪ੍ਰਤਾਪ, ਲੇਡੀ.ਹੌਲ.ਬੇਅੰਤ ਕੌਰ ਅਤੇ ਬਾਲ ਸੁਰੱਖਿਆ ਦਫਤਰ ਵੱਲੋਂ ਅਮਨਦੀਪ ਸਿੰਘ ਅਤੇ ਗਗਨਦੀਪ ਗਰਗ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਸਕੂਲ ਬੱਸਾਂ ਸਮੇਤ ਵੱਖ ਵੱਖ ਵਾਹਨਾਂ ਦੇ ਕਰੀਬ 30 ਚਲਾਨ ਕੱਟੇ ਗਏ। ਅਧੂਰੇ ਦਸਤਾਵੇਜ ਵਾਲੀਆਂ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਬੱਸਾਂ ਦਾ ਨਿਰੀਖਣ ਕੀਤਾ ਗਿਆ। ਹਦਾਇਤ ਕੀਤੀ ਗਈ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸੇਫ ਸਕੂਲ ਵਾਹਨ ਪਾਲਸੀ ਦੀ ਇੰਨ-ਬਿੰਨ ਪਾਲਨਾ ਕੀਤੀ ਜਾਵੇ। ਕਿਉਂਕਿ ਸਕੂਲੀ ਬੱਸਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਸਕੂਲ ਬੱਸਾਂ/ਵੈਨਾਂ ਵਿੱਚ ਮੁਢਲੀਆਂ ਸਹੂਲਤਾਂ ਫਸਟਏਡ ਬਾਕਸ, ਅੱਗ ਬੁਝਾਊ ਯੰਤਰ, ਸੀ.ਸੀ.ਟੀ.ਵੀ ਕੈਮਰਾ, ਅਟੈਂਡੈਂਟ (ਲੇਡੀ/ਜੈਂਟਸ) ਆਦਿ ਹੋਣਾ ਚਾਹੀਦਾ ਹੈ। ਸਰਕਾਰੀ ਨੰਬਰ ਪਲੇਟ, ਫਿਟਨੈਸ ਸਰਟੀਫਿਕੇਟ, ਬੀਮਾਂ, ਰਜਿਸਟ੍ਰੇਸ਼ਨ ਸਰਟੀਫਿਕੇਟ, ਪ੍ਰਦੂਸ਼ਣ ਸਰਟੀਫਿਕੇਟ ਆਦਿ ਦਾ ਹੋਣਾ ਵੀ ਲਾਜ਼ਮੀ ਹੈ।
ਪਿਛਲੀ ਖ਼ਬਰ ਸਰਕਾਰ ਦੀ ‘ਸੁਵੱਲੀ ਨਜ਼ਰ’ ਦਾ ਉਡੀਕਵਾਨ ਸਿੱਖਿਆ ਖੇਤਰ ਦੇ ਅੰਦਰ 10 ਦਹਾਕੇ ਪੂਰੇ ਕਰ ਚੁੱਕਿਆ ਸਰਕਾਰੀ ਕਾਲਜ ਮਾਲੇਰਕੋਟਲ... ਅਗਲੀ ਖ਼ਬਰ 20 ਗ੍ਰਾਮ ਹੈਰੋਇਨ ਸਮੇਤ ਦੋ ਪੁਲਿਸ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।