07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ

ਸੰਦੌੜ, 6 ਅਗਸਤ (ਜਸਵੀਰ ਸਿੰਘ ਜੱਸੀ)-ਡਾਇਰੈਕਟਰ ਡਾ. ਜਗਜੀਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਮਾਡਰਨ ਕਾਲਜ ਆਫ਼ ਐਜੂਕੇਸ਼ਨ, ਸ਼ੇਰਗੜ੍ਹ ਚੀਮਾਂ ਵਿਖੇ ਮਿਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਦੇ “ਨਸ਼ਾ ਮੁਕਤ ਯੁਵਾ – ਵਿਕਸਿਤ ਭਾਰਤ ਸੰਕਲਪ ਅਭਿਆਨ” ਤਹਿਤ ਮਾਈ ਭਾਰਤ, ਮਾਲੇਰਕੋਟਲਾ ਵਲੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ।

ਮਾਡਰਨ ਕਾਲਜ ਆਫ਼ ਐਜੂਕੇਸ਼ਨ, ਸ਼ੇਰਗੜ੍ਹ ਚੀਮਾ ਵਿਖੇ ਕਰਵਾਏ ਮੁਕਾਬਲਿਆਂ ਦੌਰਾਨ ਜੇਤੂਆ ਨੂੰ ਇਨਾਮ ਵੰਡਦੇ ਹੋਏ ਪ੍ਰਿੰਸੀਪਲ ਡਾਕਟਰ ਨੀਤੂ ਸੇਠੀ ਅਤੇ ਹੋਰ। ਤਸਵੀਰ - ਜਸਵੀਰ ਸਿੰਘ ਜੱਸੀ 07-08-2026
ਸੰਦੌੜ, 6 ਅਗਸਤ (ਜਸਵੀਰ ਸਿੰਘ ਜੱਸੀ)-ਡਾਇਰੈਕਟਰ ਡਾ. ਜਗਜੀਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਮਾਡਰਨ ਕਾਲਜ ਆਫ਼ ਐਜੂਕੇਸ਼ਨ, ਸ਼ੇਰਗੜ੍ਹ ਚੀਮਾਂ ਵਿਖੇ ਮਿਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਦੇ “ਨਸ਼ਾ ਮੁਕਤ ਯੁਵਾ – ਵਿਕਸਿਤ ਭਾਰਤ ਸੰਕਲਪ ਅਭਿਆਨ” ਤਹਿਤ ਮਾਈ ਭਾਰਤ, ਮਾਲੇਰਕੋਟਲਾ ਵਲੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਮੁਹੰਮਦ ਇਮਰਾਨ, ਮੁਹੰਮਦ ਅਜਗਰ, ਜ਼ਾਹਿਦ ਸ਼ਫੀਕ, ਮਿ. ਹਬੀਬ , ਮਿ. ਮੁਜਾਹਿਦ ਅਲੀ ਖਾਨ (ਗਵਰਨਮੈਂਟ ਮਿਡਲ ਸਕੂਲ ਸ਼ੇਰਗੜ੍ਹ ਚੀਮਾਂ), ਮਿ. ਹਰਪਾਲ ਸਿੰਘ, ਮਿ. ਬਲਵੰਤ ਸਿੰਘ, ਡਾ. ਸੁਖਵਿੰਦਰ ਸਿੰਘ, ਡਾ. ਨੀਰਜ ਕੁਮਾਰ , ਮਿ. ਹਰਵੀਰ ਕੌਰ, ਮਿ. ਕੁਲਵਿੰਦਰ ਕੌਰ, ਮਿ. ਰਾਜਨੰਦਨੀ (ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ) ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 13 ਵੱਖ ਵੱਖ ਸਕੂਲਾਂ ਅਤੇ ਕਾਲਜਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਾਣਯੋਗ ਸਥਾਨ ਹਾਸਲ ਕੀਤੇ। ਲੋਕ ਗੀਤ ਵਿੱਚ ਪਹਿਲਾ ਸਥਾਨ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ ਚੀਮਾਂ, ਦੂਜਾ ਸਥਾਨ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ, ਤੀਜਾ ਸਥਾਨ ਮਾਡਰਨ ਕਾਲਜ ਆਫ਼ ਐਜੂਕੇਸ਼ਨ ਰਾਣਵਾਂ, ਡਾਂਸ ਵਿੱਚ ਪਹਿਲਾ ਸਥਾਨ ਮਾਡਰਨ ਕਾਲਜ ਆਫ ਐਜੂਕੇਸ਼ਨ ਸ਼ੇਰਗੜ੍ਹ ਚੀਮਾ, ਦੂਜਾ ਸਥਾਨ ਮਾਡਰਨ ਕਾਲਜ ਆਫ਼ ਐਜੂਕੇਸ਼ਨ ਰਾਣਵਾਂ, ਤੀਜਾ ਸਥਾਨ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ, ਨੁੱਕੜ ਨਾਟਕ ਪਹਿਲਾ ਸਥਾਨ ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ, ਦੂਜਾ ਸਥਾਨ ਮਾਡਰਨ ਕਾਲਜ ਆਫ਼ ਐਜੂਕੇਸ਼ਨ ਰਾਣਵਾਂ, ਤੀਜਾ ਸਥਾਨ ਮਾਡਰਨ ਕਾਲਜ ਆਫ ਐਜੂਕੇਸ਼ਨ ਸ਼ੇਰਗੜ ਚੀਮਾ, ਪੇਂਟਿੰਗ ਮੁਕਾਬਲਾ ਪਹਿਲਾ ਸਥਾਨ ਮਹਿਰੂਮ ਅਖ਼ਤਰ, ਦੂਜਾ ਸਥਾਨ ਮੁਸਕਾਨ, ਤੀਜਾ ਸਥਾਨ ਤਨਵੀਰ ਕੌਰ, ਭਾਸ਼ਣ ਮੁਕਾਬਲਾ ਪਹਿਲਾ ਸਥਾਨ ਗੁਰਲੀਨ ਕੌਰ, ਦੂਜਾ ਸਥਾਨ ਲਵਪ੍ਰੀਤ ਸਿੰਘ, ਤੀਜਾ ਸਥਾਨ ਸ਼ਾਹੀਨ ਸ਼ਰੀਫ਼, ਸ਼ਾਰਟ ਫਿਲਮ/ਰੀਲ ਮੁਕਾਬਲਾ ਪਹਿਲਾ ਸਥਾਨ ਪ੍ਰਵੀਨ ਸਿੰਘ, ਦੂਜਾ ਸਥਾਨ ਅਨਮ, ਤੀਜਾ ਸਥਾਨ ਅਮਨਦੀਪ ਕੌਰ, ਸਲੋਗਨ ਲਿਖਣ ਮੁਕਾਬਲਾ ਪਹਿਲਾ ਸਥਾਨ ਨਵਦੀਪ ਕੌਰ, ਦੂਜਾ ਸਥਾਨ ਜੇਬਾ, ਤੀਜਾ ਸਥਾਨ ਅਰਸ਼ਪ੍ਰੀਤ ਕੌਰ, ਸਲੈਮ ਪੋਇਟਰੀ ਪਹਿਲਾ ਸਥਾਨ ਜਸਪ੍ਰੀਤ ਕੌਰ, ਦੂਜਾ ਸਥਾਨ ਮਨਪ੍ਰੀਤ ਕੌਰ, ਤੀਜਾ ਸਥਾਨ ਕਮਲਦੀਪ ਕੌਰ ਨੇ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਨੀਤੂ ਸੇਠੀ, ਮਿ. ਰਾਹੁਲ ਸੈਣੀ (ਡਿਪਟੀ ਡਾਇਰੈਕਟਰ), ਸੰਗਰੂਰ, ਸਮੂਹ ਸਟਾਫ਼ ਅਤੇ ਪ੍ਰਬੰਧਕ ਕਮੇਟੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਚੰਡੀਗੜ੍ਹ ਮਹਾਂ ਰੈਲੀ ’ਚ ਸਿੱਖਿਆ ਵਿਭਾਗ ਦੇ ਮਨਿਸਟ੍ਰੀਅਲ ਕਾਮੇ ਵੱਡੀ ਗਿਣਤੀ ’ਚ ਕਰਨਗੇ ਸ਼ਮੂਲੀਅਤ ਅਗਲੀ ਖ਼ਬਰ ਮੁਸਤਫ਼ਾ ਪਰਿਵਾਰ ਨੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਦੇ ਖਿਲਾਫ਼ ਖੋਲ੍ਹਿਆ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।