06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲਾਇਨ ਪਵਿੱਤਰ ਸਿੰਗਲਾ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਧਾਲੀਵਾਲ, ਭੁੱਲਰ) - ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸਰਗਰਮ ਰਹਿਣ ਵਾਲੇ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਲਈ ਬੇਹੱਦ ਮਾਣ ਵਾਲਾ ਪਲ ਉਸ ਵੇਲੇ ਆਇਆ ਜਦੋਂ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਲਾਇਨ ਪਵਿੱਤਰ ਸਿੰਗਲਾ ਨੂੰ ਕਲੱਬ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਐਵਾਰਡ ਪਵਿੱਤਰ ਸਿੰਗਲਾ ਨੂੰ ਲੁਧਿਆਣਾ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ ਅਤੇ ਇਹ ਸਨਮਾਨ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਵੱਲੋਂ ਕਲੱਬ ਦੀਆਂ ਸ਼ਾਨਦਾਰ ਸਮਾਜ ਸੇਵੀ ਗਤੀਵਿਧੀਆਂ ਅਤੇ ਲੋਕ ਭਲਾਈ ਲਈ ਕੀਤੀਆਂ ਸੇਵਾਵਾਂ ਦੀ ਪ੍ਰਸ਼ੰਸਾ ਵਜੋਂ ਦਿੱਤਾ ਗਿਆ।

ਅਜੀਤ ਡੈਸਕ 07-08-2026
ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਧਾਲੀਵਾਲ, ਭੁੱਲਰ) - ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸਰਗਰਮ ਰਹਿਣ ਵਾਲੇ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਲਈ ਬੇਹੱਦ ਮਾਣ ਵਾਲਾ ਪਲ ਉਸ ਵੇਲੇ ਆਇਆ ਜਦੋਂ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਲਾਇਨ ਪਵਿੱਤਰ ਸਿੰਗਲਾ ਨੂੰ ਕਲੱਬ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਐਵਾਰਡ ਪਵਿੱਤਰ ਸਿੰਗਲਾ ਨੂੰ ਲੁਧਿਆਣਾ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ ਅਤੇ ਇਹ ਸਨਮਾਨ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਵੱਲੋਂ ਕਲੱਬ ਦੀਆਂ ਸ਼ਾਨਦਾਰ ਸਮਾਜ ਸੇਵੀ ਗਤੀਵਿਧੀਆਂ ਅਤੇ ਲੋਕ ਭਲਾਈ ਲਈ ਕੀਤੀਆਂ ਸੇਵਾਵਾਂ ਦੀ ਪ੍ਰਸ਼ੰਸਾ ਵਜੋਂ ਦਿੱਤਾ ਗਿਆ। ਇਸ ਮੌਕੇ ਡਿਪਟੀ ਡਿਸਟ੍ਰਿਕਟ ਗਵਰਨਰ ਪੀਐਮਜੇਐਫ ਲਾਇਨ ਸੰਜੀਵ ਮੈਨਨ ਨੇ ਲਾਇਨ ਪਵਿੱਤਰ ਸਿੰਗਲਾ ਨੂੰ ਵਧਾਈ ਦਿੱਤੀ। ਇਹ ਵੀ ਵਰਨਣਯੋਗ ਹੈ ਕਿ ਲਾਇਨ ਪਵਿੱਤਰ ਸਿੰਗਲਾ ਦੀ ਅਗਵਾਈ ਹੇਠ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਨੇ ਖੂਨਦਾਨ ਕੈਂਪ, ਸਿਹਤ ਜਾਂਚ ਕੈਂਪ, ਵਾਤਾਵਰਨ ਸੰਭਾਲ, ਸਿੱਖਿਆ ਅਤੇ ਹੋਰ ਅਨੇਕਾਂ ਸਮਾਜ ਭਲਾਈ ਦੇ ਪ੍ਰੋਜੈਕਟਾਂ ਰਾਹੀਂ ਲੋਕ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਜਥੇਦਾਰ ਧਲੇਰ ਤੇ ਹਲਕਾ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ ਨੇ ਵੰਡੇ ਨਿਯੁਕਤੀ ਪੱਤਰ ਅਗਲੀ ਖ਼ਬਰ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।