ਤੀਆਂ ਤੀਜ ਦੀਆਂ ਨੂੰ ਲੈ ਕੇ ਕਰਵਾਏ ਸਮਾਗਮਾਂ ’ਚ ਵਿਧਾਇਕ ਭਰਾਜ ਨੇ ਕੀਤੀ ਸ਼ਮੂਲੀਅਤ
ਸੰਗਰੂਰ, 12 ਅਗਸਤ (ਧੀਰਜ ਪਸੋਰੀਆ )-ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਪੰਜਾਬ ਵਿੱਚ ਤੀਆਂ ਤੀਜ ਦੀਆਂ ਦੇ ਤਿਉਹਾਰ ਨੂੰ ਮਨਾਏ ਜਾਣ ਲਈ ਔਰਤਾਂ ਵੱਲੋਂ ਥਾਂ-ਥਾਂ ਸਮਾਗਮ ਕਰਵਾਏ ਜਾਂਦੇ ਹਨ। ਇਸ ਦੇ ਚਲਦਿਆਂ ਸੰਗਰੂਰ ਦੀ ਇੰਦਰਾ ਕਲੋਨੀ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਅਤੇ ਹਰੇੜੀ ਰੋਡ ਸੰਗਰੂਰ ਵਿਖੇ ਜਸਵੀਰ ਸਿੰਘ ਵੱਲੋਂ ਕਰਵਾਏ ਗਏ ਤੀਆਂ ਦੇ ਤਿਉਹਾਰ ਸਬੰਧੀ ਸਮਾਗਮਾਂ ਵਿੱਚ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਮੂਲੀਅਤ ਕੀਤੀ ਅਤੇ ਮੁਟਿਆਰਾਂ ਨਾਲ ਗਿੱਧਾ ਵੀ ਪਾਇਆ ।
ਨਵ ਨਿਯੁਕਤ ਅਹਦੇਦਾਰਾਂ ਦੀ ਫਾਈਲ ਤਸਵੀਰ ।
13-08-2026