ਧੂਰੀ ਪੁਲਿਸ ਦੀ ਵੱਡੀ ਕਾਰਵਾਈ, ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ 3 ਚੋਰ ਤੇ ਕਬਾੜੀਆ ਕਾਬੂ
ਖਨੌਰੀ, 13 ਅਗਸਤ (ਬਲਵਿੰਦਰ ਸਿੰਘ ਥਿੰਦ)-ਖਨੌਰੀ ਵਿਖੇ ਸੰਗਰੂਰ ਦਿੱਲੀ ਨੈਸ਼ਨਲ ਹਾਈਵੇ ’ਤੇ ਬੁੱਧਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਗੈਸ ਨਾਲ ਸਬੰਧਤ ਟਰਾਲੇ ਦਾ ਡਰਾਈਵਰ ਅਚਾਨਕ ਬਿਮਾਰ ਹੋ ਗਿਆ ਅਤੇ ਟਰਾਲਾ ਬੇਕਾਬੂ ਹੋ ਕੇ ਡਿਵਾਈਡਰ ਤੋੜਦਾ ਹੋਇਆ ਸਰਵਿਸ ਰੋਡ’ਤੇ ਜਾ ਚੜਿਆ। ਇਸ ਦੌਰਾਨ ਟਰਾਲੇ ਦੀ ਲਪੇਟ ਵਿੱਚ ਡਿਵਾਈਡਰ ਨੇੜੇ ਖੜ੍ਹੀ ਇੱਕ ਕਾਰ ਅਤੇ ਮੋਟਰਸਾਈਕਲ ਵੀ ਆ ਗਏ।
ਬ
ਬੱਸ ਸਟੈਂਡ ਨੇੜੇ ਅਤੇ ਸ਼ਹੀਦ ਭਗਤ ਸਿੰਘ ਚੌਂਕ ਦੇ ਫੁੱਟਪਾਥ ਵੀ ਕਬਜ਼ਿਆਂ ਦੀ ਭੇਟ ਚੜ੍ਹੇ
ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਕਾਬੂ ਕੀਤੇ 3 ਚੋਰ ਤੇ ਕਬਾੜੀਏ ਡੀ.ਐਸ.ਪੀ. ਗੁਰਪ੍ਰੀਤ ਸਿੰਘ ਅਤੇ ਐਸ.ਐਚ.ਓ. ਕਰਨਵੀਰ ਸਿੰਘ ਸੰਧੂ। ਤਸਵੀਰ : ਲਖਵੀਰ ਸਿੰਘ ਧਾਂਦਰਾ
ਖਨੌਰੀ ਵਿਖੇ ਸੰਗਰੂਰ ਦਿੱਲੀ ਮੁੱਖ ਮਾਰਗ ’ਤੇ ਡਿਵਾਈਡਰ ਤੋੜ ਕੇ ਸਰਵਿਸ ਰੋਡ ’ਤੇ ਪਹੁੰਚਿਆ ਗੈਸ ਵਾਲਾ ਟਰਾਲਾ ਅਤੇ (ਸੱਜੇ) ਗੈੱਸ ਵਾਲੇ ਟਰਾਲੇ ਦੀ ਟੱਕਰ ਕਾਰਨ ਨੁਕਸਾਨੀ ਗਈ ਕਾਰ। ਤਸਵੀਰਾਂ: ਬਲਵਿੰਦਰ ਸਿੰਘ ਥਿੰਦ
ਸਦਰ ਬਾਜ਼ਾਰ ਤੇ ਪਟਿਆਲਾ ਗੇਟ ਦੀ ਰਜਿੰਦਰ ਸਿੰਘ ਮਾਰਕੀਟ ਦੇ ਬਰਾਂਡੇ ਹੋਏ ਗ਼ਾਇਬ, ਕੌਲਾ ਪਾਰਕ ਮਾਰਕੀਟ ਵਿੱਚ ਵੀ ਕਬਜ਼ਿਆਂ ਦੀ ਸ਼ੁਰੂਆਤ
14-08-2026
ਖਨੌਰੀ, 13 ਅਗਸਤ (ਬਲਵਿੰਦਰ ਸਿੰਘ ਥਿੰਦ)-ਖਨੌਰੀ ਵਿਖੇ ਸੰਗਰੂਰ ਦਿੱਲੀ ਨੈਸ਼ਨਲ ਹਾਈਵੇ ’ਤੇ ਬੁੱਧਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਗੈਸ ਨਾਲ ਸਬੰਧਤ ਟਰਾਲੇ ਦਾ ਡਰਾਈਵਰ ਅਚਾਨਕ ਬਿਮਾਰ ਹੋ ਗਿਆ ਅਤੇ ਟਰਾਲਾ ਬੇਕਾਬੂ ਹੋ ਕੇ ਡਿਵਾਈਡਰ ਤੋੜਦਾ ਹੋਇਆ ਸਰਵਿਸ ਰੋਡ’ਤੇ ਜਾ ਚੜਿਆ। ਇਸ ਦੌਰਾਨ ਟਰਾਲੇ ਦੀ ਲਪੇਟ ਵਿੱਚ ਡਿਵਾਈਡਰ ਨੇੜੇ ਖੜ੍ਹੀ ਇੱਕ ਕਾਰ ਅਤੇ ਮੋਟਰਸਾਈਕਲ ਵੀ ਆ ਗਏ। ਹਾਦਸੇ ਵਿੱਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਜਦਕਿ ਦੋਵੇਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੈਸ ਵਾਲਾ ਟਰਾਲਾ ਨੰਬਰ ਐੱਚ.ਆਰ. 38 ਡਬਲਿਯੂ. 7842 ਦਾ ਡਰਾਈਵਰ ਸੁਨੀਲ ਕੁਮਾਰ ਵਾਸੀ ਉਮਰੋਹਾ, ਉੱਤਰ ਪ੍ਰਦੇਸ਼ ਗੈਸ ਵਾਲੀ ਗੱਡੀ ਖਾਲੀ ਕਰ ਕੇ ਬਠਿੰਡਾ ਵੱਲ ਗੈਸ ਭਰਨ ਲਈ ਜਾ ਰਿਹਾ ਸੀ। ਜਦੋਂ ਉਹ ਖਨੌਰੀ ਸੰਗਰੂਰ ਦਿੱਲੀ ਨੈਸ਼ਨਲ ਹਾਈਵੇ ’ਤੇ ਪੁੱਲ ਪਾਰ ਕਰ ਕੇ ਹਾਲੇ ਥੋੜਾ ਹੀ ਅੱਗੇ ਗਿਆ ਸੀ ਤਾਂ ਅਚਾਨਕ ਉਸ ਨੂੰ ਦੌਰਾ ਪੈ ਗਿਆ। ਇਸ ਕਾਰਨ ਡਰਾਈਵਰ ਦਾ ਟਰਾਲੇ ’ਤੇ ਕਾਬੂ ਨਾ ਰਿਹਾ ਅਤੇ ਟਰਾਲਾ ਤੇਜ਼ੀ ਨਾਲ ਬੇਕਾਬੂ ਹੋ ਕੇ ਡਿਵਾਈਡਰ ਤੋੜਦਾ ਹੋਇਆ ਸਰਵਿਸ ਰੋਡ’ਤੇ ਜਾ ਚੜਿਆ। ਇਸੇ ਦੌਰਾਨ ਟਰਾਲੇ ਦੀ ਲਪੇਟ ਵਿੱਚ ਡਿਵਾਈਡਰ ਨੇੜੇ ਖੜ੍ਹੀ ਇੱਕ ਕਾਰ ਅਤੇ ਮੋਟਰਸਾਈਕਲ ਆ ਗਏ। ਟੱਕਰ ਕਾਰਨ ਦੋਵੇਂ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਹਾਦਸੇ ਵਾਲੀ ਥਾਂ ’ਤੇ ਕੁੱਝ ਸਮੇਂ ਲਈ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਕਿਉਂਕਿ ਟਰਾਲਾ ਗੈਸ ਨਾਲ ਸਬੰਧਤ ਹੋਣ ਕਾਰਨ ਲੋਕ ਕਿਸੇ ਵੱਡੀ ਅਣਹੋਣੀ ਦੀ ਸੰਭਾਵਨਾ ਨੂੰ ਲੈ ਕੇ ਚਿੰਤਤ ਹੋ ਗਏ ਸਨ। ਹਾਲਾਂਕਿ ਖ਼ੁਸ਼ਕਿਸਮਤੀ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਖਨੌਰੀ ਦੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਹਾਦਸੇ ਸਬੰਧੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਖਨੌਰੀ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਅਸਲ ਕਾਰਨਾਂ ਅਤੇ ਘਟਨਾ ਨਾਲ ਸਬੰਧਤ ਹੋਰ ਤੱਥਾਂ ਦੀ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੈਸ ਵਾਲੇ ਟਰਾਲੇ ਦੇ ਬੇਕਾਬੂ ਹੋਣ ਦੀ ਘਟਨਾ ਕਾਰਨ ਕੁੱਝ ਸਮੇਂ ਲਈ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਵੀ ਬਣਿਆ ਰਿਹਾ। ਲੋਕਾਂ ਨੇ ਮੌਕੇ ’ਤੇ ਇਕੱਠੇ ਹੋ ਕੇ ਸਥਿਤੀ ਦਾ ਜਾਇਜ਼ਾ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਟਰਾਲਾ ਕਿਸੇ ਹੋਰ ਵਾਹਨ ਜਾਂ ਰਾਹਗੀਰ ਨਾਲ ਨਹੀਂ ਟਕਰਾਇਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਗੈਸ ਵਾਲੇ ਟਰਾਲੇ ਦੇ ਬੇਕਾਬੂ ਹੋਣ ਅਤੇ ਡਿਵਾਈਡਰ ’ਤੇ ਚੜ੍ਹਨ ਦੀ ਇਸ ਘਟਨਾ ਨੇ ਇੱਕ ਵਾਰ ਫਿਰ ਨੈਸ਼ਨਲ ਹਾਈਵੇ ’ਤੇ ਸੁਰੱਖਿਆ ਪ੍ਰਬੰਧਾਂ ਅਤੇ ਵਾਹਨ ਚਾਲਕਾਂ ਦੀ ਸਿਹਤ ਸਬੰਧੀ ਸਾਵਧਾਨੀ ਦੀ ਅਹਿਮੀਅਤ ਨੂੰ ਉਜਾਗਰ ਕੀਤਾ ਹੈ।