25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਰਖ ਮੁਕਾਬਲਾ ਕਰਵਾਇਆ

ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ)-ਸ਼ਿਵਮ ਕਾਲਜ ਆਫ਼ ਐਜੂਕੇਸ਼ਨ, ਖੋਖਰ ਕਲਾਂ ਵਿਖੇ ਪ੍ਰਿੰਸੀਪਲ ਡਾ. ਰਾਜਪਾਲ ਦੀ ਅਗਵਾਈ ਹੇਠ ਬੀ.

ਅਜੀਤ ਡੈਸਕ 25-10-2026
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ)-ਸ਼ਿਵਮ ਕਾਲਜ ਆਫ਼ ਐਜੂਕੇਸ਼ਨ, ਖੋਖਰ ਕਲਾਂ ਵਿਖੇ ਪ੍ਰਿੰਸੀਪਲ ਡਾ. ਰਾਜਪਾਲ ਦੀ ਅਗਵਾਈ ਹੇਠ ਬੀ.ਐੱਡ. ਦੇ ਵਿਦਿਆਰਥੀਆਂ ਲਈ ਪਰਖ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਟੀਮ ਏ ਅਤੇ ਟੀਮ ਬੀ ਨੇ ਭਾਗ ਲਿਆ। ਮੁਕਾਬਲਾ ਦੋ ਗੇੜਾਂ ’ਚ ਹੋਇਆ, ਜਿਸ ਦੌਰਾਨ ਪੰਜਾਬ ਦੇ ਜਨਰਲ ਜਾਣਕਾਰੀ ਅਤੇ ਬੀ.ਐੱਡ. ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਏ ਜੇਤੂ ਰਹੀ। ਪ੍ਰਿੰਸੀਪਲ ਡਾ. ਰਾਜਪਾਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਗਿਆਨ, ਆਤਮ-ਵਿਸ਼ਵਾਸ, ਤਰਕਸ਼ੀਲ ਸੋਚ ਅਤੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਲਜ ਦੇ ਚੇਅਰਮੈਨ ਅਨਿਲ ਗਰਗ ਅਤੇ ਪ੍ਰਧਾਨ ਐਡਵੋਕੇਟ ਰਾਹੁਲ ਗਰਗ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸਹਿਕਾਰੀ ਅਦਾਰਿਆਂ ਨੂੰ ਪ੍ਰਫੁੱਲਿਤ ਕਰਨ ਲਈ ਲੋਕ ਲਹਿਰ ਬਣਾਉਣ ਦੀ ਲੋੜ - ਚੇਅਰਮੈਨ ਸਿੱਧੂ, ਤੋਲਾਵਾਲ ਅਗਲੀ ਖ਼ਬਰ ਸੀਬਾ ਪਬਲਿਕ ਸਕੂਲ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਬੇਲੋੜੀਆਂ ਐਂਟੀਬਾਇਓਟਿਕ ਦਵਾਈਆਂ ਲਿਖਣ ਵਾਲ਼ੇ ਡਾਕਟਰਾਂ ਦੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।