14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਇਸਲਾਮੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਕੀਤਾ ਕਬਜ਼ਾ

ਮਲੇਰਕੋਟਲਾ, 13 ਅਗਸਤ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਵਕਫ਼ ਬੋਰਡ ਦੇ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ ਦੇ ਲਈ ਬੜੀ ਮਾਣ ਦੀ ਗੱਲ ਹੈ ਕਿ 10 ਅਗਸਤ ਨੂੰ ਰੈੱਡ ਰਿਬਨ ਕਲੱਬ ਨਾਲ ਜੁੜੇ ਹੋਣ ਕਰ ਕੇ ਰੈੱਡ ਰਿਬਨ ਰਨ-ਰੇਸ ਕਰਵਾਈ ਗਈ। ਜਿਸ ਵਿਚ 16 ਕਾਲਜਾਂ ਨੇ ਭਾਗ ਲਿਆ ਅਤੇ ਉਨ੍ਹਾਂ ਕਾਲਜਾਂ ’ਚੋਂ ਇਸਲਾਮੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।

ਅਜੀਤ ਡੈਸਕ 14-08-2026
ਮਲੇਰਕੋਟਲਾ, 13 ਅਗਸਤ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਵਕਫ਼ ਬੋਰਡ ਦੇ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ ਦੇ ਲਈ ਬੜੀ ਮਾਣ ਦੀ ਗੱਲ ਹੈ ਕਿ 10 ਅਗਸਤ ਨੂੰ ਰੈੱਡ ਰਿਬਨ ਕਲੱਬ ਨਾਲ ਜੁੜੇ ਹੋਣ ਕਰ ਕੇ ਰੈੱਡ ਰਿਬਨ ਰਨ-ਰੇਸ ਕਰਵਾਈ ਗਈ। ਜਿਸ ਵਿਚ 16 ਕਾਲਜਾਂ ਨੇ ਭਾਗ ਲਿਆ ਅਤੇ ਉਨ੍ਹਾਂ ਕਾਲਜਾਂ ’ਚੋਂ ਇਸਲਾਮੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਪਹਿਲੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਨਬੀਲਾ ਨੂੰ 4 ਹਜ਼ਾਰ ਰੁਪਏ, ਦੂਸਰੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਸ਼ਾਹੀਨ ਨੂੰ 3 ਹਜ਼ਾਰ ਰੁਪਏ ਅਤੇ ਤੀਸਰੇ ਸਥਾਨ ਆਉਣ ਵਾਲੀ ਵਿਦਿਆਰਥਣ ਸਿਮਰਨਜੀਤ ਕੌਰ ਨੇ 2 ਹਜ਼ਾਰ ਰੁਪਏ ਨਕਦ ਇਨਾਮ ਹਾਸਿਲ ਕੀਤੇ। ਉਪਰੋਕਤ ਵਿਦਿਆਰਥਣਾਂ ਨੂੰ ਕਾਲਜ ਪਰਤਣ ਤੇ ਪ੍ਰਿੰਸੀਪਲ ਡਾਕਟਰ ਰਾਹੀਲਾ ਖ਼ਾਨ ਦੁਆਰਾ ਉਨ੍ਹਾਂ ਦੀ ਮਿਹਨਤ ਅਤੇ ਸਹੀ ਮਾਰਗ ਦਰਸ਼ਨ ਲਈ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੁਨੇਹਾ, ‘ਨਸ਼ਾ-ਮੁਕਤ ਸਮਾਜ’ ਦੀ ਸਿਰਜਣਾ ਵੱਲ ਇਕ ਅਹਿਮ ਕਦਮ ਅਗਲੀ ਖ਼ਬਰ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ। ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।