ਨਾਇਬ ਸਿੰਘ ਰੋਗਲਾ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਕੀਤੀ ਨਿੰਦਾ
ਕੌਹਰੀਆਂ, 14 ਅਗਸਤ (ਸੁਨੀਲ ਕੁਮਾਰ ਗਰਗ) - ਸ੍ਰੀ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸੂਬਾ ਸਕੱਤਰ ਨਾਇਬ ਸਿੰਘ ਰੋਗਲਾ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਕਿਸੇ ਵੀ ਵਿਅਕਤੀ ਉੱਤੇ ਹਮਲਾ ਕਰਨਾ ਘੋਰ ਪਾਪ ਹੈ, ਸੁਖਬੀਰ ਸਿੰਘ ਬਾਦਲ ਤਾਂ ਫਿਰ ਵੀ ਇੱਕ ਸਿਆਸਤਦਾਨ ਹਨ, ਨਾਲ ਹੀ ਇੱਕ ਵਧੀਆ ਤਜਰਬੇਕਾਰ ਆਗੂ ਵੀ ਹਨ ।
ਡ
ਡੀ.ਏ.ਵੀ. ਸਕੂਲ ਮੂਨਕ ਵਿੱਚ ਇੰਟਰ ਹਾਉਸ ਮੁਕਾਬਲਿਆਂ ਦੌਰਾਨ ਵਿਭਿੰਨ ਪ੍ਰਤੀਯੋਗਤਾਵਾਂ ਵਿੱਚ ਵਿਜੇਤਾ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ। ਤਸਵੀਰ - ਪ੍ਰਵੀਨ ਮਦਾਨ
15-08-2026
ਕੌਹਰੀਆਂ, 14 ਅਗਸਤ (ਸੁਨੀਲ ਕੁਮਾਰ ਗਰਗ) - ਸ੍ਰੀ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸੂਬਾ ਸਕੱਤਰ ਨਾਇਬ ਸਿੰਘ ਰੋਗਲਾ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਕਿਸੇ ਵੀ ਵਿਅਕਤੀ ਉੱਤੇ ਹਮਲਾ ਕਰਨਾ ਘੋਰ ਪਾਪ ਹੈ, ਸੁਖਬੀਰ ਸਿੰਘ ਬਾਦਲ ਤਾਂ ਫਿਰ ਵੀ ਇੱਕ ਸਿਆਸਤਦਾਨ ਹਨ, ਨਾਲ ਹੀ ਇੱਕ ਵਧੀਆ ਤਜਰਬੇਕਾਰ ਆਗੂ ਵੀ ਹਨ । ਜਿਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਭਲੇ, ਵਿਕਾਸ ਅਤੇ ਖੁਸ਼ਹਾਲੀ ਦੀ ਗੱਲ ਕੀਤੀ ਹੈ। ਕਿਸੇ ਵੀ ਵਿਅਕਤੀ ਦੇ ਸਿਆਸੀ ਮਤਭੇਦ ਹੋ ਸਕਦੇ ਹਨ, ਪਰ ਉਸ ਉੱਤੇ ਹਮਲਾ ਕਰਨਾ ਬਿਲਕੁਲ ਵੀ ਜਾਇਜ਼ ਨਹੀਂ ਹੈ। ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨਾ ਜਿੱਥੇ ਪੰਥ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਉਥੇ ਹੀ ਗੁਰੂ ਘਰ ਦੀ ਮਰਿਆਦਾ ਦੀ ਤੌਹੀਨ ਵੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਸਮੂਹ ਗੁਰੂ ਘਰ ਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਂਝੀ ਵਾਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਇਸ ਲਈ ਇਸ ਪਵਿੱਤਰ ਸਥਾਨ ਉੱਤੇ ਹਿੰਸਾ ਅਤੇ ਡਰ ਫੈਲਾਉਣ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ।