15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਭਾਜਪਾ ਨੇ ਦਾਮਨ ਬਾਜਵਾ ਦੀ ਅਗਵਾਈ ’ਚ ਸੁਨਾਮ ਵਿਚ ਕੱਢੀ ਵਿਸ਼ਾਲ ਤਿਰੰਗਾ ਯਾਤਰਾ

ਸੁਨਾਮ ਊਧਮ ਸਿੰਘ ਵਾਲਾ, 14 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਦੇਸ ਦੇ 80ਵੇਂ ਆਜ਼ਾਦੀ ਦਿਵਸ ਨੂੰ ਲੈਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਵਿਚ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿੱਚ ਭਾਜਪਾ ਯੁਵਾ ਮੋਰਚਾ ਵਲੋਂ ਸੁਨਾਮ ਸ਼ਹਿਰ ਵਿਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਮੋਟਰਸਾਈਕਲਾਂ ’ਤੇ ਸਵਾਰ ਭਾਜਪਾ ਵਰਕਰਾਂ ਅਤੇ ਨੌਜਵਾਨਾਂ ਨੇ ਹੱਥਾਂ ਵਿੱਚ ਤਿਰੰਗੇ ਲੈ ਕੇ ਦੇਸ਼ਭਗਤੀ ਦਾ ਸੰਦੇਸ਼ ਦਿੱਤਾ।

ਕਾਲਜ ਟਰੱਸਟੀ ਪ੍ਰਧਾਨ ਅਮਰਜੋਤ ਕੌਰ ਬਾਜਵਾ ਦਾ ਸਨਮਾਨ ਕਰਦੇ ਹੋਏ। ਤਸਵੀਰ : ਲਖਵੀਰ ਸਿੰਘ ਧਾਂਦਰਾ ਸਿਵਲ ਸਰਜਨ ਸੰਗਰੂਰ ਨੂੰ ਮੰਗ ਪੱਤਰ ਦਿੰਦੇ ਹੋਏ ਐਨ.ਐਚ. ਕਾਮੇ। ਤਸਵੀਰ – ਮੁਕੇਸ਼ ਕੁਮਾਰ 15-08-2026
ਸੁਨਾਮ ਊਧਮ ਸਿੰਘ ਵਾਲਾ, 14 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਦੇਸ ਦੇ 80ਵੇਂ ਆਜ਼ਾਦੀ ਦਿਵਸ ਨੂੰ ਲੈਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਵਿਚ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿੱਚ ਭਾਜਪਾ ਯੁਵਾ ਮੋਰਚਾ ਵਲੋਂ ਸੁਨਾਮ ਸ਼ਹਿਰ ਵਿਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਮੋਟਰਸਾਈਕਲਾਂ ’ਤੇ ਸਵਾਰ ਭਾਜਪਾ ਵਰਕਰਾਂ ਅਤੇ ਨੌਜਵਾਨਾਂ ਨੇ ਹੱਥਾਂ ਵਿੱਚ ਤਿਰੰਗੇ ਲੈ ਕੇ ਦੇਸ਼ਭਗਤੀ ਦਾ ਸੰਦੇਸ਼ ਦਿੱਤਾ।ਇਸ ਤਿਰੰਗਾ ਯਾਤਰਾ ਵਿੱਚ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸੰਦੀਪ ਸ਼ਰਮਾ ਸਮੇਤ ਯੁਵਾ ਮੋਰਚਾ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।ਯਾਤਰਾ ਦੀ ਸ਼ੁਰੂਆਤ ਦਾਮਨ ਬਾਜਵਾ ਦੀ ਅਗਵਾਈ ਵਿਚ ਭਾਜਪਾ ਦੇ ਸਥਾਨਕ ਦਫ਼ਤਰ ਤੋਂ ਹੋਈ, ਜੋ ਆਈ.ਟੀ.ਆਈ ਚੌਕ, ਨਵਾਂ ਅੰਡਰ ਬ੍ਰਿਜ, ਬੱਸ ਸਟੈਂਡ ਰੋਡ, ਪੁਰਾਣੀ ਦਾਣਾ ਮੰਡੀ, ਨਵਾਂ ਬਾਜ਼ਾਰ, ਪੀਰਾਂ ਵਾਲਾ ਚੌਕ ਅਤੇ ਸ਼ਿਵ ਨਿਕੇਤਨ ਚੌਕ ਤੋਂ ਹੁੰਦੀ ਹੋਈ ਸ਼ਹਿਰ ਦੇ ਵੱਖ-ਵੱਖ ਬਜਾਰਾਂ ਚੋਂ ਦੀ ਗਈ ਅਤੇ ਸ਼ਹੀਦ ਊਧਮ ਸਿੰਘ ਦੇ ਸਮਾਰਕ ਵਿਖੇ ਪਹੁੰਚਕੇ ਸਮਾਪਤ ਹੋਈ। ਬਜ਼ਾਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਤਿਰੰਗੇ ਝੰਡੇ ਲੈਕੇ ਤਿਰੰਗਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਦਾਮਨ ਬਾਜਵਾ ਨੇ ਕਿਹਾ ਕਿ ਤਿਰੰਗਾ ਸਾਡੀ ਆਜ਼ਾਦੀ, ਏਕਤਾ ਅਤੇ ਅਣਗਿਣਤ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਸ਼ਹੀਦ ਊਧਮ ਸਿੰਘ ਦੀ ਧਰਤੀ ਤੋਂ ਨੌਜਵਾਨਾਂ ਵੱਲੋਂ ਤਿਰੰਗੇ ਨਾਲ ਇਹ ਯਾਤਰਾ ਕੱਢਣਾ ਦੇਸ਼ ਪ੍ਰਤੀ ਸਾਡੀ ਸ਼ਰਧਾ ਅਤੇ ਸਮਰਪਣ ਦਾ ਪ੍ਰਗਟਾਵਾ ਹੈ।ਇਸ ਮੌਕੇ ਸੀਨੀਅਰ ਆਗੂ ਹਰਮਨਦੇਵ ਸਿੰਘ ਬਾਜਵਾ, ਸ਼ੇਰਵਿੰਦਰ ਸਿੰਘ ਧਾਲੀਵਾਲ ਡਸਕਾ, ਸੰਦੀਪ ਸ਼ਰਮਾ, ਐਡਵੋਕੇਟ ਅੰਮ੍ਰਿਤਰਾਜਦੀਪ ਸਿੰਘ ਚੱਠਾ, ਸੰਜੇ ਗੋਇਲ ਖਡਿਆਲੀਆ, ਰਾਜੀਵ ਮੱਖਣ, ਕੌਂਸਲਰ ਮੋਨਿਕਾ ਗੋਇਲ, ਰਿੰਕੂ ਆਲਮਪੁਰੀਆ, ਰਵਿੰਦਰ ਰਵੀ , ਪਰਮਜੀਤ ਸਿੰਘ ਪੰਮਾ ਦੁੱਲਟ ਵਾਲਾ, ਗੁਰਮੇਲ ਸਿੰਘ ਕਾਲਾ ਜਖੇਪਲ, ਜਸਵੀਰ ਸਿੰਘ ਜੱਸੀ ਧਰਮਗੜ੍ਹ, ਸ਼ੰਕਰ ਬਾਂਸਲ, ਡਾ ਜਗਮਹਿੰਦਰ ਸੈਣੀ, ਅੰਕਿਤ ਕਾਂਸਲ, ਬਲਜੀਤ ਸਿੰਘ ਬੌਪਰ, ਜਤਿੰਦਰ ਸਿੰਘ, ਮੋਹਨ ਸਿੰਘ ਗੁੱਜਰਾਂ, ਸੁਰੇਸ਼ ਰਾਠੀ, ਸੋਹਨ ਲਾਲ, ਸੁਖਜਿੰਦਰ ਸਿੰਘ ਲਾਡੀ, ਸੁਖਚੈਨ ਸਿੰਘ ਕਾਲਾ, ਪ੍ਰਿਤਪਾਲ ਸਿੰਘ ਜਨਾਲ, ਰਵਿੰਦਰ ਗੋਇਲ, ਧੀਰਜ ਗੋਇਲ, ਜਰਨੈਲ ਸਿੰਘ ਢੋਟ, ਭਗਵਾਨ ਸਿੰਘ ਢੋਟ, ਘਨੱਈਆ ਲਾਲ, ਹਰਜੀਤ ਸਿੰਘ ਚੱਠੇ ਨੱਕਟੇ ਅਤੇ ਜਸਵੰਤ ਸਿੰਘ ਲੌਂਗੋਵਾਲ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਕੇਂਦਰੀ ਏਜੰਸੀਆਂ ਦੀ ਕਾਰਵਾਈ ਤੋਂ ਡਰੀ ‘ਆਪ’ ਦੇ ਆਗੂ ਬੁਖ਼ਾਲਾਹਟ ਵਿਚ ਆਏ - ਪੂਨੀਆ ਅਗਲੀ ਖ਼ਬਰ ਬੀਬਾ ਜਾਹਿਦਾ ਸੁਲੇਮਾਨ ਨੇ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਕੀਤੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।