18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਡਵੈੱਲ ਸੰਸਥਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਲੌਂਗੋਵਾਲ, 17 ਅਗਸਤ (ਵਿਨੋਦ, ਖੰਨਾ) - ਡਵੈੱਲ ਆਰਕੀਟੈਕਟਸ ਐਂਡ ਇੰਟੀਰੀਅਰ ਡਿਜ਼ਾਇਨਰ ਵੱਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ, ਖੁਸ਼ੀ ਅਤੇ ਪੰਜਾਬੀ ਸੱਭਿਆਚਾਰਕ ਰੰਗ ਨਾਲ ਮਨਾਇਆ ਗਿਆ। ਇਸ ਮੌਕੇ ਡਵੈੱਲ ਆਰਕੀਟੈਕਟਸ ਦੇ ਐੱਮ.

ਅਜੀਤ ਡੈਸਕ 18-08-2026
ਲੌਂਗੋਵਾਲ, 17 ਅਗਸਤ (ਵਿਨੋਦ, ਖੰਨਾ) - ਡਵੈੱਲ ਆਰਕੀਟੈਕਟਸ ਐਂਡ ਇੰਟੀਰੀਅਰ ਡਿਜ਼ਾਇਨਰ ਵੱਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ, ਖੁਸ਼ੀ ਅਤੇ ਪੰਜਾਬੀ ਸੱਭਿਆਚਾਰਕ ਰੰਗ ਨਾਲ ਮਨਾਇਆ ਗਿਆ। ਇਸ ਮੌਕੇ ਡਵੈੱਲ ਆਰਕੀਟੈਕਟਸ ਦੇ ਐੱਮ.ਡੀ. ਸਿਵਲ ਇੰਜੀਨੀਅਰ ਜਤਿੰਦਰ ਰਿਸ਼ੀ ਅਤੇ ਆਰਕੀਟੈਕਟ ਮੈਡਮ ਬਬੀਤਾ ਰਿਸ਼ੀ ਵੱਲੋਂ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਤੀਆਂ ਦੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਵਿੱਚ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਇੰਜ. ਜਤਿੰਦਰ ਰਿਸ਼ੀ ਨੇ ਦੱਸਿਆ ਕਿ ਤੀਆਂ ਸਾਡੇ ਪੰਜਾਬੀ ਵਿਰਸੇ ਦੀ ਰੂਹ ਹਨ।ਮੁਟਿਆਰਾਂ ਤੀਆਂ ਰਾਹੀਂ ਆਪਣੇ ਮਨ ਦੇ ਵਲਵਲਿਆਂ ਨੂੰ ਪ੍ਰਗਟ ਕਰਦੀਆਂ ਹਨ। ਉਹਨਾਂ ਕਿਹਾ ਕਿ ਧੀਆਂ ਤੀਆਂ ਮਨਾ ਕੇ ਬਹੁਤ ਖੁਸ਼ ਹੁੰਦੀਆਂ ਹਨ ਅਤੇ ਧੀਆਂ ਦੀਆਂ ਖੁਸ਼ੀਆਂ ਸਦਾ ਇੰਝ ਹੀ ਮਹਿਕਦੀਆਂ ਰਹਿਣ। ਉਹਨਾਂ ਇਸ ਉਪਰਾਲੇ ਲਈ ਡਵੈੱਲ ਆਰਕੀਟੈਕਟਸ ਦੀ ਸਮੂਹ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਖੜਗੇ ਦੇ ਹੋਏ ਨਿਰਾਦਰ ਖ਼ਿਲਾਫ਼ ਕਾਂਗਰਸ ਵਰਕਰਾਂ ਨੇ ਗਾਗਾ ਦੀ ਅਗਵਾਈ ਹੇਠ ਡਾਕਟਰ ਅੰਬੇਡਕਰ ਦੇ ਬੁੱਤ ਅੱਗੇ ਕੀਤਾ ਸੱਤਿਆਗ... ਅਗਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੇ ਜੰਮਪਲ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਸਟੇਟ ਐਵਾਰਡ ਨਾਲ਼ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।