ਮੁੱਖ ਮੰਤਰੀ ਦੀ ਮੌੜਾਂ ਫੇਰੀ ਨੂੰ ਲੈ ਕੇ ਅਕਾਲੀ ਆਗੂ ਸਿੰਘ ਖਡਿਆਲ ਨੂੰ ਘਰ ’ਚ ਕੀਤਾ ਨਜ਼ਰਬੰਦ
ਕਿਸਾਨ ਆਗੂ ਰਣ ਸਿੰਘ ਚੱਠਾ ਨਹੀਂ ਲੱਗੇ ਪੁਲਿਸ ਦੇ ਹੱਥ
ਸੁਨਾਮ ਊਧਮ ਸਿੰਘ ਵਾਲਾ ,31 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਮਸ਼ਹੂਰ ਪਿੰਡ ਮੌੜਾਂ ਦੀ ਫੇਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਮੋਹਨਜੀਤ ਸਿੰਘ ਸ਼ੇਰੋਂ ਜਿਹੀ ਘਟਨਾ ਮੁੜ ਵਾਪਰਨ ਦੇ ਡਰ ਤੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ। ਇਸ ਗੱਲ ਨੂੰ ਭਾਂਪਦਿਆਂ ਅੱਜ ਸਵੇਰੇ ਪੰਜ ਵਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਸੂਬਾ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਹਰਪਾਲ ਸਿੰਘ ਖਡਿਆਲ ਦੇ ਘਰ ਪੁਲਿਸ ਨੇ ਪਹੁੰਚ ਕੇ ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ।
ਸੁਨਾਮ ਊਧਮ ਸਿੰਘ ਵਾਲਾ ,31 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਮਸ਼ਹੂਰ ਪਿੰਡ ਮੌੜਾਂ ਦੀ ਫੇਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਮੋਹਨਜੀਤ ਸਿੰਘ ਸ਼ੇਰੋਂ ਜਿਹੀ ਘਟਨਾ ਮੁੜ ਵਾਪਰਨ ਦੇ ਡਰ ਤੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ। ਇਸ ਗੱਲ ਨੂੰ ਭਾਂਪਦਿਆਂ ਅੱਜ ਸਵੇਰੇ ਪੰਜ ਵਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਸੂਬਾ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਹਰਪਾਲ ਸਿੰਘ ਖਡਿਆਲ ਦੇ ਘਰ ਪੁਲਿਸ ਨੇ ਪਹੁੰਚ ਕੇ ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ । ਭਾਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਰਣ ਸਿੰਘ ਚੱਠਾ ਵਲੋਂ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦਾ ਐਲਾਨ ਕੀਤਾ ਹੋਇਆ ਹੈ ਪਰ ਪੁਲਿਸ ਪ੍ਰਸ਼ਾਸਨ ਨੇ ਕਿਸਾਨ ਆਗੂ ਰਣ ਸਿੰਘ ਚੱਠਾ ਦੇ ਪਿੰਡ ਚੱਠਾ ਨਨਹੇੜਾ ਘਰ ਵਿਖੇ ਵੀ ਸਵੇਰ ਵੇਲੇ ਦਸਤਕ ਦਿੱਤੀ ਗਈ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗ ਸਕੇ ।