19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਿਧਾਇਕਾ ਭਰਾਜ ਨੇ ਪਿੰਗਲਵਾੜੇ ਦੇ ਮਰੀਜ਼ਾਂ ਨਾਲ਼ ਆਪਣਾ ਜਨਮ ਦਿਨ ਮਨਾਇਆ

ਸੰਗਰੂਰ, 18 ਅਗਸਤ (ਸੁਖਵਿੰਦਰ ਸਿੰਘ ਫੁੱਲ) - ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਆਪਣੇ ਪਤੀ ਮਨਦੀਪ ਸਿੰਘ ਲੱਖੋਵਾਲ, ਪੁਤੱਰ ਅਰਬਾਜ਼ ਸਿੰਘ ਸਮੇਤ ਆਪਣੇ ਵਰਕਰਾਂ ਨਾਲ਼ ਆਪਣਾ ਜਨਮ ਦਿਨ ਮਨਾਉਣ ਲਈ ਸਥਾਨਿਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਪਹੁੰਚੇ। ਜਿਥੇ ਸ਼ਾਖਾ ਪ੍ਰਬੰਧਕ ਹਰਜੀਤ ਸਿੰਘ ਅਰੋੜਾ, ਮਾਸਟਰ ਸਤਪਾਲ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ ਪੀ.

ਵਿਧਾਇਕਾ ਭਰਾਜ ਨੇ ਪਿੰਗਲਵਾੜੇ ਦੇ ਮਰੀਜ਼ਾਂ ਨਾਲ਼ ਆਪਣਾ ਜਨਮ ਦਿਨ ਮਨਾਇਆ 19-08-2026
ਸੰਗਰੂਰ, 18 ਅਗਸਤ (ਸੁਖਵਿੰਦਰ ਸਿੰਘ ਫੁੱਲ) - ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਆਪਣੇ ਪਤੀ ਮਨਦੀਪ ਸਿੰਘ ਲੱਖੋਵਾਲ, ਪੁਤੱਰ ਅਰਬਾਜ਼ ਸਿੰਘ ਸਮੇਤ ਆਪਣੇ ਵਰਕਰਾਂ ਨਾਲ਼ ਆਪਣਾ ਜਨਮ ਦਿਨ ਮਨਾਉਣ ਲਈ ਸਥਾਨਿਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਪਹੁੰਚੇ। ਜਿਥੇ ਸ਼ਾਖਾ ਪ੍ਰਬੰਧਕ ਹਰਜੀਤ ਸਿੰਘ ਅਰੋੜਾ, ਮਾਸਟਰ ਸਤਪਾਲ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ ਪੀ.ਆਰ.ਓ., ਦਰਸ਼ਨ ਸਿੰਘ ਸਰਪੰਚ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ। ਉਨਾਂ ਦੇ ਨਾਲ ਗੁਰਵਿੰਦਰ ਸਿੰਘ ਚੱਠਾ ਪੀ.ਏ., ਸੁਖਵਿੰਦਰ ਸਿੰਘ ਮਾਨ ਪ੍ਰਧਾਨ ਆੜਤੀਆ ਯੂਨੀਅਨ, ਪੰਕਜ ਗਰਗ ਮੁੰਨਾ, ਤੇਜਵਿੰਦਰ ਸਿੰਘ ਸੰਤੋਖ ਪੁਰਾ, ਵਿਕਰਮ ਨਕਟੇ, ਕ੍ਰਿਸ਼ਨ ਲਾਲ ਵਿੱਕੀ ਕੌਂਸਲਰ, ਜਗਜੀਤ ਸਿੰਘ ਕੌਂਸਲਰ, ਅਮਨਦੀਪ ਸਿੰਘ, ਜਸਪ੍ਰੀਤ ਘਾਬਦਾਂ, ਚਮਕੌਰ ਸਿੰਘ, ਮਨਿੰਦਰ ਸਿੰਘ, ਕੁਲਵਿੰਦਰ ਸਿੰਘ, ਅਮਨ ਗਰਗ, ਸੁਖਮਨ ਸਿੰਘ ਆਦਿ ਵੀ ਹਾਜ਼ਰ ਸਨ। ਬੀਬੀ ਭਰਾਜ ਨੇ ਸ਼ਾਖਾ ਦੇ ਵੱਖ ਵੱਖ ਵਾਰਡਾਂ ਜਾ ਕੇ ਇਕੱਲੇ ਇਕੱਲੇ ਮਰੀਜ਼ਾਂ ਕੋਲ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਹਾਲ ਚਾਲ ਪੁੱਛਿਆ। ਵਿਸ਼ੇਸ਼ ਤੌਰ ਤੇ ਫਿਜ਼ੀਓਥਰੈਪੀ ਸੈਂਟਰ ਨੂੰ ਬੜੇ ਗਹੁ ਨਾਲ ਦੇਖਿਆ ਅਤੇ ਪ੍ਰਭਾਵਿਤ ਹੋਏ। ਮਰੀਜ਼ਾਂ ਨਾਲ ਰਲ ਕੇ ਆਪਣੇ ਜਨਮ ਦਿਨ ਦਾ ਕੇਕ ਕੱਟ ਕੇ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਤੇ ਸਟਾਫ ਮੈਂਬਰ ਰਾਣੀ ਬਾਲਾ, ਰਿਤੂ, ਲਵੀ ਆਦਿ ਵੀ ਉਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਏ। ਆਪ ਨੇ ਪਿੰਗਲਵਾੜਾ ਨੂੰ ਇਕਵੰਜਾ ਹਜ਼ਾਰ ਦਾ ਚੈੱਕ ਅਤੇ ਹੋਰ ਰਾਸ਼ਨ ਸਮੱਗਰੀ ਭੇਂਟ ਕੀਤੀ। ਹਰਜੀਤ ਸਿੰਘ ਅਰੋੜਾ ਨੇ ਉਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਦਿੱਤੀ ਸੇਵਾ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਸੰਗਰੂਰ ਤੋਂ ਤਬਦੀਲ ਹੋਏ ਐੱਸ.ਪੀ. ਨਵਰੀਤ ਸਿੰਘ ਵਿਰਕ, ਰਾਜੇਸ਼ ਛਿੱਬਰ ਅਤੇ ਦਵਿੰਦਰ ਅੱਤਰੀ ਨੂੰ ਸੰਗਰੂਰ ਵਾਸੀਆਂ ਨੇ ਦਿੱਤ... ਅਗਲੀ ਖ਼ਬਰ ਡੀ.ਸੀ. ਵਲੋਂ ਵੱਖ-ਵੱਖ ਵਿਭਾਗਾਂ ਨੂੰ ਸਮਾਂਬੱਧ ਕਾਰਵਾਈ ਦੇ ਨਿਰਦੇਸ਼ ਟਰੈਫਿਕ ਤੋਂ ਸਫ਼ਾਈ ਤੱਕ ਹਰ ਮੁੱਦੇ ’ਤੇ ਹੋਵੇਗੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।