21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜਥੇਦਾਰ ਝੂੰਦਾਂ ਦਾ ਅਕਾਲੀ ਦਲ ‘ਵਾਰਿਸ ਪੰਜਾਬ ਵਿਚ ਸ਼ਾਮਿਲ ਹੋਣਾ ਦੂਰ ਅੰਦੇਸ਼ੀ ਫ਼ੈਸਲਾ - ਬੋੜਹਾਈ

ਅਹਿਮਦਗੜ੍ਹ, 20 ਅਗਸਤ (ਰਣਧੀਰ ਸਿੰਘ ਮਹੋਲੀ) - ਪੰਥਕ ਸਫਾ ਦੀ ਮੋਹਰੀ ਸ਼ਖ਼ਸੀਅਤ ਦੇ ਤੌਰ ’ਤੇ ਜਾਣੇ ਜਾਂਦੇ ਜਥੇਦਾਰ ਇਕਬਾਲ ਸਿੰਘ ਝੂੰਦਾ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਣ ਦੇ ਲਏ ਗਏ ਦੂਰ ਅੰਦੇਸ਼ੀ ਫ਼ੈਸਲੇ ਨਾਲ ਪੰਥਕ ਸੋਚ ਅਤੇ ਸੂਬੇ ਦੇ ਹਿੱਤਾਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਅਤੇ ਸਮੂਹ ਪੰਜਾਬੀਆਂ ਦੇ ਦਿਲਾਂ ਵਿਚ ਨਵਾ ਜੋਸ਼ ਪੈਦਾ ਕਰ ਦਿੱਤਾ ਹੈ। ਸਾਬਕਾ ਚੇਅਰਮੈਨ ਨਿਰਮਲ ਸਿੰਘ ਬੋੜਹਾਈ, ਜ਼ਿਲ੍ਹਾ ਯੂਥ ਆਗੂ ਹਰਪ੍ਰੀਤ ਸਿੰਘ ਬੋੜਹਾਈ ਨੇ ਕਿਹਾ ਕਿ ਸਿੱਖੀ ਅਤੇ ਪੰਥ ਨੂੰ ਸਮਰਪਿਤ ਸੂਬੇ ਦੇ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਪਣਾ ਰੋਲ ਮਾਡਲ ਮੰਨਦੇ ਹੋਏ ਉਨ੍ਹਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਖਾਲਸਾ ਤੇ ਪੰਥਕ ਆਗੂਆਂ ਦੇ ਵਲੋ ਕੀਤੇ ਜਾਂਦੇ ਵੱਡੇ ਸਮਾਗਮਾਂ ਵਿੱਚ ਆਪ ਮੁਹਾਰੇ ਸ਼ਾਮਿਲ ਹੋਣਾ ਅਕਾਲੀ ਦਲ ਵਾਰਿਸ ਪੰਜਾਬ ਦੀਆਂ ਨੀਤੀਆਂ ਨਾਲ ਸਹਿਮਤ ਹੋਣ ਦੀ ਗਵਾਹੀ ਭਰਦਾ ਹੈ।

ਅਜੀਤ ਡੈਸਕ 21-08-2026
ਅਹਿਮਦਗੜ੍ਹ, 20 ਅਗਸਤ (ਰਣਧੀਰ ਸਿੰਘ ਮਹੋਲੀ) - ਪੰਥਕ ਸਫਾ ਦੀ ਮੋਹਰੀ ਸ਼ਖ਼ਸੀਅਤ ਦੇ ਤੌਰ ’ਤੇ ਜਾਣੇ ਜਾਂਦੇ ਜਥੇਦਾਰ ਇਕਬਾਲ ਸਿੰਘ ਝੂੰਦਾ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਣ ਦੇ ਲਏ ਗਏ ਦੂਰ ਅੰਦੇਸ਼ੀ ਫ਼ੈਸਲੇ ਨਾਲ ਪੰਥਕ ਸੋਚ ਅਤੇ ਸੂਬੇ ਦੇ ਹਿੱਤਾਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਅਤੇ ਸਮੂਹ ਪੰਜਾਬੀਆਂ ਦੇ ਦਿਲਾਂ ਵਿਚ ਨਵਾ ਜੋਸ਼ ਪੈਦਾ ਕਰ ਦਿੱਤਾ ਹੈ। ਸਾਬਕਾ ਚੇਅਰਮੈਨ ਨਿਰਮਲ ਸਿੰਘ ਬੋੜਹਾਈ, ਜ਼ਿਲ੍ਹਾ ਯੂਥ ਆਗੂ ਹਰਪ੍ਰੀਤ ਸਿੰਘ ਬੋੜਹਾਈ ਨੇ ਕਿਹਾ ਕਿ ਸਿੱਖੀ ਅਤੇ ਪੰਥ ਨੂੰ ਸਮਰਪਿਤ ਸੂਬੇ ਦੇ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਪਣਾ ਰੋਲ ਮਾਡਲ ਮੰਨਦੇ ਹੋਏ ਉਨ੍ਹਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਖਾਲਸਾ ਤੇ ਪੰਥਕ ਆਗੂਆਂ ਦੇ ਵਲੋ ਕੀਤੇ ਜਾਂਦੇ ਵੱਡੇ ਸਮਾਗਮਾਂ ਵਿੱਚ ਆਪ ਮੁਹਾਰੇ ਸ਼ਾਮਿਲ ਹੋਣਾ ਅਕਾਲੀ ਦਲ ਵਾਰਿਸ ਪੰਜਾਬ ਦੀਆਂ ਨੀਤੀਆਂ ਨਾਲ ਸਹਿਮਤ ਹੋਣ ਦੀ ਗਵਾਹੀ ਭਰਦਾ ਹੈ। ਅਕਾਲੀ ਆਗੂਆਂ ਨੇ ਦਾਅਵਾ ਕੀਤਾ ਇਮਾਨਦਾਰ ਬੇਦਾਗ ਸ਼ਖ਼ਸੀਅਤ ਜਥੇਦਾਰ ਇਕਬਾਲ ਸਿੰਘ ਝੂੰਦਾਂ ਦੇ ਇਸ ਫੈਸਲੇ ਤੇ ਹਲਕਾ ਅਮਰਗੜ੍ਹ ਦੇ ਵੱਡੀ ਗਿਣਤੀ ਵਿਚ ਨੌਜਵਾਨ ਆਗੂਆਂ ਅਤੇ ਵਰਕਰਾਂ ਨੇ ਮੋਹਰ ਲਗਾਉਂਦੇ ਹੋਏ ਉਨ੍ਹਾਂ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਬੌੜਹਾਈ, ਹਰਪ੍ਰੀਤ ਸਿੰਘ ਬੌੜਹਾਈ, ਸਾਬਕਾ ਸਰਪੰਚ ਅਜਮਲ ਖਾਨ, ਇੰਦਰ ਸਿੰਘ ਘਟੌੜਾ, ਜਸਵਿੰਦਰ ਸਿੰਘ ਜੱਸੀ, ਦਲਬਾਰਾ ਸਿੰਘ ਮਹੇਰਨਾ, ਦਰਸ਼ਨ ਸਿੰਘ ਛੰਨਾ, ਬਲਵਿੰਦਰ ਸਿੰਘ ਅਹਿਮਦਗੜ੍ਹ ਛੰਨਾ ਕਾਲਾ ਪੰਚ ਅਹਿਮਦਗੜ੍ਹ ਛੰਨਾ, ਗੁਰਵਿੰਦਰ ਸਿੰਘ, ਜਗਵਿੰਦਰ ਸਿੰਘ, ਬਿਕਰ ਸਿੰਘ ਬੌੜਹਾਈ ਕਲਾਂ, ਕੁਲਦੀਪ ਸਿੰਘ ਕੰਗਣਵਾਲ, ਵਕੀਲ ਖਾਨ ਰਸੂਲਪੁਰ, ਜਰਨੈਲ ਸਿੰਘ ਬੌੜਹਾਈ, ਅਵਤਾਰ ਸਿੰਘ ਜੰਡਾਲੀ, ਕੇਵਲ ਸਿੰਘ ਬੌੜਹਾਈ ਖੁਰਦ, ਬਲਵਿੰਦਰ ਸਿੰਘ ਰੋਹੀੜਾ, ਇੰਦਰ ਸਿੰਘ ਘਟੋੜਾ, ਕੁਲਦੀਪ ਸਿੰਘ ਬੌੜਹਾਈ, ਦਲਬੀਰ ਸਿੰਘ ਬੌੜਹਾਈ, ਸਰਬਜੀਤ ਸਿੰਘ, ਕੇਸਰ ਖਾ, ਜੈਪਾਲ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ ਅਕਬਰ ਛੰਨਾ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਆਗੂਆਂ ਵੱਲੋਂ ਸਹਿਮਤੀ ਪ੍ਰਗਟਾਈ ਹੈ।
ਪਿਛਲੀ ਖ਼ਬਰ ਕਿਸਾਨਾਂ ਨੂੰ ਰੋਕਣਾ ਤੇ ਦਲਿਤ ਆਗੂ ਦਾ ਅਪਮਾਨ ਭਾਜਪਾ ਦੀ ਤਾਨਾਸ਼ਾਹੀ ਸੋਚ ਦਾ ਪ੍ਰਗਟਾਵਾ - ਰਣ ਸਿੰਘ ਮਹਿਲਾਂ ਅਗਲੀ ਖ਼ਬਰ ਸਤੌਜ ਅਕੈਡਮੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਕਾਂਗਰਸ ਵਿਧਾਨ ਸਭਾ ਚੋਣਾਂ ਦਾ ਵਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।