ਐੱਸ.ਡੀ.ਆਈ.ਸੀ ਚੈਪਟਰ ਮਲੇਰਕੋਟਲਾ ਵਲੋਂ ਜਨਰਲ ਹਾਊਸ ਮੀਟਿੰਗ
ਮਾਲੇਰਕੋਟਲਾ, 3 ਨਵੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਸੰਗਰੂਰ ਡਿਸਟ੍ਰੀਕ ਇੰਡਸਟਰੀਅਲ ਚੈਂਬਰ ਚੈਪਟਰ ਮਲੇਰਕੋਟਲਾ ਵਲੋਂ ਪ੍ਰਧਾਨ ਅਮਰ ਗੁਪਤਾ ਦੀ ਪ੍ਰਧਾਨਗੀ ਹੇਠ ਜਨਰਲ ਹਾਊਸ ਮੀਟਿੰਗ ਸਥਾਨਕ ਮਲੇਰਕੋਟਲਾ ਕਲੱਬ ਵਿਖੇ ਕਰਵਾਈ ਗਈ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸੌਰਵ ਸਿੰਗਲਾ ਏ.
ਮਾਲੇਰਕੋਟਲਾ, 3 ਨਵੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਸੰਗਰੂਰ ਡਿਸਟ੍ਰੀਕ ਇੰਡਸਟਰੀਅਲ ਚੈਂਬਰ ਚੈਪਟਰ ਮਲੇਰਕੋਟਲਾ ਵਲੋਂ ਪ੍ਰਧਾਨ ਅਮਰ ਗੁਪਤਾ ਦੀ ਪ੍ਰਧਾਨਗੀ ਹੇਠ ਜਨਰਲ ਹਾਊਸ ਮੀਟਿੰਗ ਸਥਾਨਕ ਮਲੇਰਕੋਟਲਾ ਕਲੱਬ ਵਿਖੇ ਕਰਵਾਈ ਗਈ।ਜਿਸ ਵਿਚ ਮੁੱਖ ਮਹਿਮਾਨ ਵਜੋਂ ਸੌਰਵ ਸਿੰਗਲਾ ਏ.ਟੀ.ਸੀ ਪਟਿਆਲਾ ਮੋਬਾਇਲ ਵਿੰਗ ਅਤੇ ਵਿਸ਼ੇਸ਼ ਮਹਿਮਾਨ ਵਜੋਂ ਚੈਂਬਰ ਦੇ ਜਿਲ੍ਹਾ ਚੇਅਰਮੈਨ ਏ.ਆਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਜੀਵ ਸੂਦ ਅਤੇ ਜਿਲ੍ਹਾ ਵਾਈਸ ਚੇਅਰਮੈਨ ਸੰਜੀਵ ਚੌਪੜਾ ਕਿੱਟੀ ਪਹੁੰਚੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸੌਰਵ ਸਿੰਗਲਾ ਨੇ ਕਿਹਾ ਕਿ ਉਦਯੋਗਪਤੀਆਂ ਤੇ ਵਪਾਰੀਆਂ ਦਾ ਸਰਕਾਰੀ ਵਿਭਾਗਾਂ ਨਾਲ ਬਿਹਤਰ ਤਾਲਮੇਲ ਚੰਗੀ ਅਰਥ ਵਿਵਸਥਾ ਲਈ ਬਹੁਤ ਜਰੂਰੀ ਹੈ।ਜਿਲ੍ਹਾ ਚੇਅਰਮੈਨ ਏ.ਆਰ. ਸ਼ਾਰਮਾ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਆਰਥਿਕ ਮਜਬੂਤੀ ਉਸ ਦੇਸ਼ ਦੇ ਉਦਯੋਗਾਂ ਦੀ ਮਜਬੂਤੀ ਨਾਲ ਹੀ ਬਰਕਰਾਰ ਰਹਿ ਸਕਦੀ ਹੈ।ਜਿਲ੍ਹਾ ਪ੍ਰਧਾਨ ਸਜੀਵ ਸੂਦ ਨੇ ਕਿਹਾ ਕਿ ਚੈਂਬਰ ਉਦਯੋਗਪਤੀਆਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹਰ ਸੰਭਵ ਹਲ ਲਈ ਹਮੇਸ਼ਾਂ ਯਤਨਸ਼ੀਲ ਹੈ। ਚੈਪਟਰ ਪ੍ਰਧਾਨ ਅਮਰ ਗੁਪਤਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਚੈਂਬਰ ਦਾ ਮੁੱਖ ਉਦੇਸ਼ ਉਦਯੋਗਪਤੀਆਂ ਨੂੰ ਇੱਕਜੁਟ ਕਰਕੇ ਇੱਕ ਮਜਬੂਤ ਪਲੇਟਫਾਰਮ ਮੁੱਹਇਆ ਕਰਵਾਉਣਾ ਹੈ।ਇਸ ਮੌਕੇ ਚੈਂਬਰ ਵਿਚ ਸ਼ਾਮਿਲ ਹੋਏ ਨਵੇਂ ਮੈਂਬਰ ਰਾਜਨ ਗੁਪਤਾ, ਤੇਜਸਵੀ ਚੌਧਰੀ, ਸੰਜੇ ਜੈਨ ਅਤੇ ਹੇਮੰਤ ਚਾਵਲਾ ਦਾ ਸਵਗਤ ਕੀਤਾ ਗਿਆ।ਸਮਾਗਮ ਦੌਰਾਨ ਚੈਂਬਰ ਅਹੁਦੇਦਾਰਾਂ ਵਲੋਂ ਸੌਰਵ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਚੈਪਟਰ ਸਕੱਤਰ ਰਾਜੀਵ ਮਲਹੋਤਰਾ, ਚੇਅਰਮੈਨ ਡਿੰਪਲ ਗਰਗ, ਸੀ: ਵਾਈਸ ਚੇਅਰਮੈਨ ਰਾਕੇਸ਼ ਸਿੰਗਲਾ, ਵਾਈਸ ਚੇਅਰਮੈਨ ਮਨੋਜ ਗੋਇਲ, ਪੀ.ਅਰ.ਓ ਗਗਨ ਜੈਨ ਤੋਂ ਇਲਾਵਾ ਵੇਦ ਢੀਂਗਰਾ, ਨਿਰਮਲ ਸਿੰਘ, ਸੰਜੀਵ ਚੌਧਰੀ, ਵਰੁਣ ਸਿੰਗਲਾ, ਭਾਨੂੰ ਜੈਨ,ਵਿਨੋਦ ਮਿੱਤਲ, ਰਾਜੀਵ ਸੂਦ, ਮੁਕੇਸ਼ ਦੁਆ, ਸੰਦੀਪ ਸੂਦ, ਤੁਸ਼ਾਰ ਕਿੰਗਰ, ਸਾਹਿਲ ਗੁਪਤਾ, ਲਕਸ਼ੈ ਮੋਦੀ, ਸੀ.ਪੀ ਗਰਗ ਅਤੇ ਦੀਪਕ ਜਿੰਦਲ ਆਦਿ ਮੈਂਬਰ ਮੌਜੂਦ ਸਨ।