26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕੈਬਨਿਟ ਮੰਤਰੀ ਅਮਨ ਅਰੋੜਾ ਨੇ 44 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸੌਪੇ ਨਿਯੁਕਤੀ ਪੱਤਰ

ਸੰਗਰੂਰ, 25 ਅਗਸਤ (ਅਮਨਦੀਪ ਸਿੰਘ ਬਿੱਟਾ)–ਸੰਗਰੂਰ ਵਾਸੀਆਂ ਨੂੰ ਪਿਛਲੇ ਇੱਕ ਮਹੀਨੇ ਤੋਂ ਸੌਣ ਮਹੀਨੇ ਦਾ ਬਰਸਾਤ ਦਾ ਬੇਸਬਰੀ ਨਾਲ ਉਡੀਕ ਸੀ। ਅਚਾਨਕ ਅੱਜ ਹੋਈ ਬਰਸਾਤ ਨੇ ਸੰਗਰੂਰੀਆਂ ਦੀ ਜਗਿਆਸਾ ਨੂੰ ਤਾਂ ਸ਼ਾਂਤ ਕਰ ਦਿੱਤਾ ਪਰ ਇਸ ਬੀਹ ਕੁ ਮਿੰਟ ਦੀ ਹੋਈ ਬਰਸਾਤ ਨੇ ਪੂਰੇ ਸ਼ਹਿਰ ਨੂੰ ਅਸਤ ਵਿਆਸਤ ਕਰ ਕੇ ਰੱਖ ਦਿੱਤਾ।

ਅਜੀਤ ਡੈਸਕ 26-08-2026
ਸੰਗਰੂਰ, 25 ਅਗਸਤ (ਅਮਨਦੀਪ ਸਿੰਘ ਬਿੱਟਾ)–ਸੰਗਰੂਰ ਵਾਸੀਆਂ ਨੂੰ ਪਿਛਲੇ ਇੱਕ ਮਹੀਨੇ ਤੋਂ ਸੌਣ ਮਹੀਨੇ ਦਾ ਬਰਸਾਤ ਦਾ ਬੇਸਬਰੀ ਨਾਲ ਉਡੀਕ ਸੀ। ਅਚਾਨਕ ਅੱਜ ਹੋਈ ਬਰਸਾਤ ਨੇ ਸੰਗਰੂਰੀਆਂ ਦੀ ਜਗਿਆਸਾ ਨੂੰ ਤਾਂ ਸ਼ਾਂਤ ਕਰ ਦਿੱਤਾ ਪਰ ਇਸ ਬੀਹ ਕੁ ਮਿੰਟ ਦੀ ਹੋਈ ਬਰਸਾਤ ਨੇ ਪੂਰੇ ਸ਼ਹਿਰ ਨੂੰ ਅਸਤ ਵਿਆਸਤ ਕਰ ਕੇ ਰੱਖ ਦਿੱਤਾ। ਪਾਣੀ ਦਾ ਯੋਗ ਨਿਕਾਸ ਨਾ ਹੋਣ ਕਾਰਨ ਸੰਗਰੂਰ ਪਹਿਲੀ ਨਜ਼ਰੀ ਇੱਕ ਝੀਲ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਬੱਸ ਸਟੈਂਡ, ਡਾਕਾਖਾਨਾ ਘਰ ਨਜ਼ਦੀਕ, ਪਟਿਆਲ ਗੇਟ, ਧੂਰੀ ਗੇਟ ਅਤੇ ਕੌਲਾ ਪਾਰਕ ਮਾਰਕਿਟ ਤਾਂ ਪੂਰੀ ਤਰ੍ਹਾਂ ਜਲਥਲ ਹੋਈ ਨਜ਼ਰ ਆ ਰਹੀ ਸੀ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਾਣੀ ਦੁਕਾਨਾਂ ਵਿੱਚ ਦਾਖਲ ਹੋ ਰਿਹਾ ਸੀ ਅਤੇ ਦੁਕਾਨਦਾਰਾਂ ਆਪਣੇ ਕੀਮਤੀ ਸਮਾਨ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ। ਸਭ ਤੋਂ ਜਿਆਦਾ ਮਾੜੀ ਹਾਲਤ ਬੱਸ ਸਟੈਂਡ ਬਾਹਰ ਬਣੀ ਹੋਈ ਸੀ ਕਿਉਂਕਿ ਤਕਰੀਬਨ ਤਿੰਨ ਕੁ ਵਜੇ ਆਈ ਬਰਸਾਤ ਕਾਰਨ ਸਕੂਲ ਕਾਲਜਾਂ ਤੋਂ ਪਿੰਡਾਂ ਨੂੰ ਜਾਣ ਵਾਲੇ ਵਿਦਿਆਰਥੀ, ਰੋਜਮਰ੍ਹਾਂ ਕੰਮ ਕਾਜ ਵਾਲੇ ਲੋਕ ਅਤੇ ਤਹਿਸੀਲ ਹਸਪਤਾਲਾਂ ਤੋਂ ਵਾਪਸ ਪਰਤ ਰਹੇ ਲੋਕੀ ਇਸ ਬਰਸਾਤ ਕਾਰਨ ਬੱਸ ਸਟੈਂਡ ਅੱਡੇ ਬਾਹਰ ਖੜੇ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਜੋ ਲੱਕ ਤੱਕ ਬਜ਼ਾਰਾਂ ਵਿੱਚ ਭਰਿਆਂ ਪਿਆ ਸੀ ਵਿਚੋਂ ਲੰਘ ਕੇ ਬੱਸ ਅੱਡੇ ਵਿੱਚ ਜਾਣਾ ਪੈ ਰਿਹਾ ਸੀ। ਬਰਸਾਤ ਦੇ ਇਸ ਪਾਣੀ ਤੋਂ ਖਫਾ ਲੋਕ ਹੀ ਨਹੀਂ ਬਲਕਿ ਬਜ਼ਾਰਾਂ ਦੇ ਦੁਕਾਨਦਾਰ ਵੀ ਪ੍ਰਸ਼ਾਸਨ ਅਤੇ ਨਗਰ ਕੌਸਲ ਦੇ ਅਧਿਕਾਰੀ ਜੋ ਬਰਸਾਤਾਂ ਨਾਲ ਨਜਿੱਠਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਸਨ ਨੂੰ ਪੂਰੀ ਤਰ੍ਹਾਂ ਕੋਸ਼ ਰਹੇ ਸਨ। ਇਸ ਅਚਨਚੇਤ ਪਈ ਬਰਸਾਤ ਕਾਰਨ ਰੇਹੜੀਆਂ, ਫੜੀਆਂ ਅਤੇ ਸੜਕ ਉੱਤੇ ਚਮੜੇ ਦਾ ਕੰਮ ਕਰਦੇ ਕਾਰਗੀਰਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਹੀ ਨਹੀਂ ਕਰਨਾ ਪਿਆ ਬਲਕਿ ਉਨ੍ਹਾਂ ਦੀ ਦਿਹਾੜੀ ਵੀ ਪੂਰੀ ਤਰ੍ਹਾ ਚੌਪਟ ਹੋ ਕੇ ਰਹਿ ਗਈ ਸੀ। ਰਿਕਸ਼ਾ ਚਲਾਕਾਂ ਦੀ ਬਣੀ ਚਾਂਦੀ ਸੰਗਰੂਰ, ਅਚਾਨਕ ਹੋਈ ਇਸ ਬਰਸਾਤ ਨੇ ਭਾਵੇਂ ਬਹੁਤਿਆਂ ਦਾ ਜੀਵਨ ਦੁਸਵਾਰ ਕੀਤਾ ਪਰ ਕੁਝ ਕੁ ਲੋਕੀ ਅਜਿਹੇ ਸਨ ਜਿਨ੍ਹਾਂ ਦੀ ਚਾਂਦੀ ਬਣੀ ਰਹੀ। ਰਿਕਸ਼ਾ ਚਾਲਕ ਧੂਰੀ ਗੇਟ ਤੋਂ ਅਤੇ ਲਾਲ ਬੱਤੀ ਚੌਂਕ ਤੋਂ ਬੱਸ ਸਟੈਂਡ ਤੱਕ ਛੱਡਣ ਦੇ ਮਨਮਰਜੀ ਨਾਲ ਪੈਸੇ ਵਸੂਲਦੇ ਰਹੇ। ਕਿਲਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਗਰਗ ਨੇ ਕਿਹਾ ਕਿ ਸ਼ਹਿਰ ਵਿੱਚ ਬਰਸਾਤੀ ਜਾਂ ਸੀਵਰੇਜ ਦੇ ਪਾਣੀ ਦਾ ਕੋਈ ਠੋਸ ਨਿਕਾਸ ਨਾ ਹੋਣ ਕਾਰਨ ਹਰ ਥੋੜੀ ਜਿਹੀ ਬਰਸਾਤ ਹੀ ਸ਼ਹਿਰੀਆਂ ਲਈ ਵੱਡੀ ਆਫਤ ਦਾ ਸਵੱਬ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇ ਨਗਰ ਕੌਸਲ ਕੋਈ ਅਗਾਊ ਪ੍ਰਬੰਧ ਕਰਦੀ ਤਾਂ ਅਜਿਹੀ ਨੌਬਤ ਕਦੇ ਵੀ ਨਾ ਆਏ। ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਬਣੇ ਰਹੇ ਹਨ ਅਜਿਹੇ ਹਾਲਾਤ - ਬੀਬੀ ਸੈਣੀ ਸੰਗਰੂਰ, ਕਾਂਗਰਸ ਦੀ ਕੌਂਸਲਰ ਅਤੇ ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸ਼ਹਿਰ ਦੀਆਂ ਮੇਨ ਸੀਵਰੇਜ ਲਾਇਨਾਂ ਦੀ ਸਫਾਈ ਨਾ ਹੋਣ ਕਾਰਨ ਅਜਿਹੇ ਹਾਲਾਤ ਛੋਟੀ ਜਿਹੀ ਬਰਸਾਤ ਉਪਰੰਤ ਹੀ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆਂ ਵੱਲ ਧਿਆਨ ਦੇਵੇ ਅਤੇ ਸੀਵਰੇਜ ਲਾਇਨਾਂ ਦੀ ਸਫਾਈ ਨੂੰ ਸੁਪਰ ਸੰਕਸ਼ਨ ਮਸ਼ੀਨਾਂ ਨਾਲ ਸਾਫ ਕਰਵਾ ਕੇ ਨਿਕਾਸੀ ਅਤੇ ਬਰਸਾਤੀ ਪਾਣੀ ਦਾ ਯੋਗ ਹੱਲ ਕਰੇ। ਆਪਣੀ ਟਰਮ ਵਿੱਚ ਸੀਵਰੇਜ ਦੀ ਸਫਾਈ ਵੱਲ ਦਿੱਤਾ ਵਿਸ਼ੇਸ ਧਿਆਨ – ਰਿਪੂ ਢਿੱਲੋਂ ਸੰਗਰੂਰ, ਅਕਾਲੀ ਦਲ (ਪੁਨਰ ਸੁਰਜੀਤ) ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸ਼ਹਿਰੀ ਦੀ ਮੇਨ ਲਾਇਨਾਂ ਦੀ ਸਫਾਈ ਦੇ ਨਾਲ ਨਾਲ ਹਰ ਮੁਹਲੇ ਵਿੱਚ ਬਰਸਾਤਾਂ ਤੋਂ ਪਹਿਲਾ ਸੀਵਰੇਜ ਲਾਇਨਾਂ ਦੀ ਸਫਾਈ ਦੇ ਨਾਲ ਨਾਲ ਬਰਸਾਤੀ ਡਰੇਨ ਨੂੰ ਸਾਫ ਕਰਵਾਇਆ। ਜਿਸ ਸਦਕਾ ਕਦੇ ਅਜਿਹੀ ਸਮੱਸਿਆ ਪੇਸ਼ ਨਹੀਂ ਆਈ ਜੋ ਅੱਜ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਨੇ ਇਸ ਖੂਬਸੂਰਤ ਸ਼ਹਿਰ ਤੋਂ ਬਦ ਤੋਂ ਬਦਤਰ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਭਾਜਪਾ ਇਸ ਮੁੱਦੇ ਉੱਤੇ ਹਰ ਸੰਘਰਸ਼ ਕਰੇਗੀ – ਪੂਨੀਆ ਸੰਗਰੂਰ, ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਅੱਜ ਛੋਟੀ ਜਿਹੀ ਬਰਸਾਤ ਨੇ ਛੋਟੇ ਦੁਕਾਨਦਾਰਾਂ, ਰੇਹੜੀਆਂ ਵਾਲਿਆਂ ਨੂੰ ਵੱਡੀ ਆਰਥਿਕ ਮਾਰ ਪਾਈ ਹੈ। ਪੂਨੀਆਂ ਨੇ ਕਿਹਾ ਕਿ ਜਲਦ ਪਾਰਟੀ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਨਿਕਾਸੀ ਪਾਣੀ ਦੇ ਯੋਗ ਨਿਕਾਸ ਦੀ ਮੰਗ ਕਰੇਗਾ ਪਰ ਜੇ ਹਾਲਾਤ ਠੀਕ ਨਾ ਹੋਏ ਤਾਂ ਤਿੱਖਾ ਸੰਘਰਸ਼ ਵਿੱਢਣ ਤੋਂ ਵੀ ਪਿਛੇ ਨਹੀਂ ਹਟਿਆ ਜਾਵੇਗਾ।
ਪਿਛਲੀ ਖ਼ਬਰ - ਮਾਮਲਾ ਧੂਰੀ ਦੀ ਧੀ ਨੇਹਾ ਦੀ ਮੌਤ ਦਾ- ਮੁੱਖ ਮੰਤਰੀ ਅਤੇ ਡੀ.ਜੀ.ਪੀ. ਖੁਦ ਲੈ ਰਹੇ ਨੇ ਪਲ-ਪਲ ਦੀ ਰਿਪੋਰਟ ਦੋਸ਼ੀ ਜਲਦ... ਅਗਲੀ ਖ਼ਬਰ ਖਨੌਰੀ - ਸ਼ੰਭੂ ਬਾਰਡਰਾਂ ਤੋਂ ਚੋਰੀ ਹੋਏ ਕਿਸਾਨਾਂ ਦੇ ਸਾਮਾਨ ਦੀ ਭਰਪਾਈ ਨਾ ਹੋਈ ਤਾਂ 31 ਅਗਸਤ ਨੂੰ ਡੀ.ਸੀ. ਦਫ਼ਤਰਾਂ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।