ਲੌਂਗੋਵਾਲ, 25 ਅਗਸਤ (ਸ.ਸ.ਖੰਨਾ,ਵਿਨੋਦ) - ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨਾਂ ਤੇ ਪਿਛਲੇ ਦਿਨੀਂ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਕਾਤਲਾਨਾ ਹਮਲਾ ਹੋਇਆ ਸੀ, ਉਹਨਾਂ ਦੀ ਸਿਹਤਯਾਬੀ ਦਾ ਪਤਾ ਕਰਨ ਜਿਲ੍ਹਾ ਸੰਗਰੂਰ ਦੀ ਲੀਡਰਸ਼ਿਪ ਵਿਸੇਸ਼ ਤੌਰ ’ਤੇ ਪਹੁੰਚੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਸੁਨਾਮ ਵਿਨਰਜੀਤ ਸਿੰਘ ਗੋਲਡੀ ਨੇ ਦਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੀ ਚੜਦੀਕਲਾ ਵਿਚ ਹਨ ਅਤੇ ਜਲਦ ਹੀ ਸੂਬੇ ਅੰਦਰ ਮੁੜ ਤੋਂ ਲਾਮਬੰਦੀ ਸੁਰੂ ਕਰਨਗੇ। ਸੰਤ ਲੌਂਗੋਵਾਲ ਦੀ ਕਾਨਫਰੰਸ ਦੀ ਸਫਲਤਾ ਲਈ ਉਹਨਾਂ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਵਿਸੇਸ਼ ਤੌਰ ’ਤੇ ਵਿਨਰਜੀਤ ਸਿੰਘ ਗੋਲਡੀ ਤੋਂ ਇਲਾਵਾ ਪਰਮਜੀਤ ਸਿੰਘ ਸਰਨਾ, ਤੇਜਿੰਦਰ ਸਿੰਘ ਸੰਘਰੇੜੀ ਜਿਲਾ ਪ੍ਰਧਾਨ, ਅਰਵਿੰਦ ਖੰਨਾ ਸੰਗਰੂਰ, ਤਰਵਿੰਦਰ ਸਿੰਘ ਮਾਰਵਾਹ ਵਿਧਾਇਕ ਦਿੱਲੀ, ਜੱਸੀ ਮੰਨਵੀ ਅਮਰਗੜ੍ਹ, ਰਣਜੀਤ ਸਿੰਘ ਰੰਧਾਵਾ ਧੂਰੀ, ਇਕਬਾਲਜੀਤ ਸਿੰਘ ਪੂਨੀਆ ਅਤੇ ਜਸਵੀਰ ਸਿੰਘ ਲੌਂਗੋਵਾਲ ਇੰਚਾਰਜ ਸਿੱਖ ਮਿਸ਼ਨ ਦਿੱਲੀ ਸਮੇਤ ਵੱਡੀ ਗਿਣਤੀ ਅੰਦਰ ਪਾਰਟੀ ਵਰਕਰ ਦੇ ਆਗੂ ਹਾਜਰ ਸਨ।