ਨਾਇਬ ਸਿੰਘ ਬੁੱਕਣਵਾਲ ਦਾ ਚੌਥਾ ਕਾਵਿ ਸੰਗ੍ਰਹਿ ਰੂਹ ਦੇ ਰੰਗ ਲੋਕ ਅਰਪਣ
ਸੰਦੌੜ, 29 ਅਗਸਤ (ਜਸਵੀਰ ਸਿੰਘ ਜੱਸੀ) - ਸਕੂਲ ਆਫ ਐਮੀਨੈਂਸ, ਸੰਦੌੜ ਦੇ ਪ੍ਰਿੰਸੀਪਲ ਸ. ਦਲਬੀਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਨਾਇਬ ਸਿੰਘ ਬੁੱਕਣਵਾਲ ਦਾ ਚੌਥਾ ਕਾਵਿ ਸੰਗ੍ਰਹਿ “ਰੂਹ ਦੇ ਰੰਗ “ ਲੋਕ ਅਰਪਣ ਕੀਤਾ।
ਸੰਦੌੜ, 29 ਅਗਸਤ (ਜਸਵੀਰ ਸਿੰਘ ਜੱਸੀ) - ਸਕੂਲ ਆਫ ਐਮੀਨੈਂਸ, ਸੰਦੌੜ ਦੇ ਪ੍ਰਿੰਸੀਪਲ ਸ. ਦਲਬੀਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਨਾਇਬ ਸਿੰਘ ਬੁੱਕਣਵਾਲ ਦਾ ਚੌਥਾ ਕਾਵਿ ਸੰਗ੍ਰਹਿ “ਰੂਹ ਦੇ ਰੰਗ “ ਲੋਕ ਅਰਪਣ ਕੀਤਾ। ਪ੍ਰਿੰਸੀਪਲ ਦਲਬੀਰ ਸਿੰਘ ਨੇ ਵਿਦਿਅਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਾਇਬ ਸਿੰਘ ਬੁੱਕਣਵਾਲ ਕੰਪਿਊਟਰ ਅਧਿਆਪਕ ਵੱਲੋਂ ਰਚਿਆ ਗਿਆ ਇਹ ਕਾਵਿ-ਸੰਗ੍ਰਹਿ ਉਨ੍ਹਾਂ ਦੀ ਸੰਵੇਦਨਸ਼ੀਲ ਸੋਚ, ਸਮਾਜ ਪ੍ਰਤੀ ਚਿੰਤਾ ਅਤੇ ਸਾਹਿਤਕ ਸਮਰਪਣ ਦਾ ਸੁੰਦਰ ਪ੍ਰਤੀਕ ਹੈ। ਭਾਵੇਂ ਇਹ ਸਕੂਲ ਵਿੱਚ ਕੰਪਿਊਟਰ ਫੈਕਲਟੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪਰ ਉਨ੍ਹਾਂ ਦੀ ਕਲਮ ਨੇ ਇਹ ਸਾਬਤ ਕੀਤਾ ਹੈ ਕਿ ਇੱਕ ਸੱਚਾ ਅਧਿਆਪਕ ਆਪਣੇ ਅੰਦਰ ਇੱਕ ਸਿਰਜਣਹਾਰ ਵੀ ਹੁੰਦਾ ਹੈ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਮਨੁੱਖਤਾ, ਪ੍ਰੇਮ, ਸਮਾਜਿਕ ਸਰੋਕਾਰ, ਦੇਸ਼-ਪਿਆਰ ਅਤੇ ਜੀਵਨ ਦੇ ਅਨੇਕ ਪੱਖਾਂ ਨੂੰ ਬਹੁਤ ਹੀ ਸਧਾਰਨ ਤੇ ਪ੍ਰਭਾਵਸ਼ਾਲੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਸਮੇਂ ਮੌਕੇ ’ਤੇ ਲੈਕਚਰਾਰ ਇਕਬਾਲ ਸਿੰਘ, ਲੈਕਚਰਾਰ ਕੁਲਦੀਪ ਸਿੰਘ, ਲੈਕਚਰਾਰ ਜਗਸੀਰ ਸਿੰਘ, ਲੈਕਚਰਾਰ ਸਵਰਨਜੀਤ ਸਿੰਘ, ਲੈਕਚਰਾਰ ਸੱਤਪਾਲ ਸਿੰਘ, ਲੈਕਚਰਾਰ ਕਰਮਜੀਤ ਕੌਰ, ਲੈਕਚਰਾਰ ਸਰਿਤਾ ਰਾਣੀ, ਲੈਕਚਰਾਰ ਨਵਦੀਪ ਕੌਰ, ਲੈਕਚਰਾਰ ਜਸਪ੍ਰੀਤ ਕੌਰ , ਹਿੰਦੀ ਮਿਸਟ੍ਰੈਸ ਹਰਜਿੰਦਰ ਕੌਰ, ਮੈਥ ਮਿਸਟ੍ਰੈਸ ਹਰਜੀਤ ਕੌਰ ਮੈਥ ਅਧਿਆਪਕ ਪਾਲ ਸਿੰਘ. ਐੱਸ ਐੱਸ ਮਿਸਟ੍ਰੈਸ ਅਮਨਦੀਪ ਕੌਰ ,ਕੰਪਿਊਟਰ ਅਧਿਆਪਕ ਹਰਵਿੰਦਰ ਸਿੰਘ, ਪੰਜਾਬੀ ਮਿਸਟ੍ਰੈਸ ਜਤਿੰਦਰ ਕੌਰ,ਅਮੀਨਾ ਖਾਨ,ਮਿਸ ਮਨਪਰੀਤ ਕੌਰ, ਸਾਇੰਸ ਮਿਸਟ੍ਰੈਸ ਪਰਮਿੰਦਰ ਕੌਰ, ਸਾਇੰਸ ਮਿਸਟ੍ਰੈਸ ਅਮਨਦੀਪ ਗੋਇਲ, ਸਾਇੰਸ ਮਿਸਟ੍ਰੈਸ ਹਰਪ੍ਰੀਤ ਕੌਰ, ਕੌਰ, ਮਾਸਟਰ ਤਨਵੀਰ ਅਹਿਮਦ ਮਾਸਟਰ ਸਿਤੰਦਰਪਾਲ ਸਿੰਘ, ਮਾਸਟਰ ਚਰਨਜੀਤ ਸਿੰਘ ਰਮਨਦੀਪ ਸਿੰਘ,ਵੀਰਪਾਲ ਕੌਰ, ਆਰਜੂ ਬੱਗਾ, ਕੈਂਪਸ ਮੈਨੇਜਰ ਗੁਰਚਰਨ ਹਾਜ਼ਰ ਸਨ। ਨਾਇਬ ਸਿੰਘ ਬੁੱਕਣਵਾਲ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।