ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ’ਚ 500 ਡਰੋਨਾਂ ਦੀ ਨਿਵੇਕਲੀ ਪੇਸ਼ਕਾਰੀ
ਸੰਗਰੂਰ, 7 ਸਤੰਬਰ (ਧੀਰਜ ਪਸ਼ੌਰੀਆ) - ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸੰਗਰੂਰ ਵਿਖੇ ਨਿਵੇਕਲੀ ਡਰੋਨ ਪੇਸ਼ਕਾਰੀ ਨੇ ਸੰਗਤ ਨੂੰ ਅਧਿਆਤਮਿਕਤਾ ਅਤੇ ਆਧੁਨਿਕ ਤਕਨੀਕ ਦੇ ਸੁਮੇਲ ਨਾਲ ਰੂਬਰੂ ਕਰਵਾਇਆ। ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ਤੋਂ ਉੱਡੇ 500 ਡਰੋਨਾਂ ਨੇ ਰਾਤ ਦੇ ਅੰਬਰ ਨੂੰ ਗੁਰੂ ਸਾਹਿਬ ਦੇ ਜੀਵਨ-ਦਰਸ਼ਨ, ਬਾਣੀ ਅਤੇ ਸਰਬ-ਸਾਂਝੀਵਾਲਤਾ ਦੇ ਸੁਨੇਹੇ ਨੂੰ ਦਰਸਾਉਂਦੀਆਂ ਰੌਸ਼ਨ ਆਕ੍ਰਿਤੀਆਂ ਨਾਲ ਰੌਸ਼ਨ ਕਰ ਦਿੱਤਾ ।
ਸਮਾਗਮ ਦੌਰਾਨ ਡਰੋਨਾਂ ਵੱਲੋਂ ਬਣਾਈ ਗਈ ਕਲਾਕ੍ਰਿਤੀ। (ਹੇਠਾਂ) ਸਮਾਗਮ ਵਿੱਚ ਸ਼ਾਮਿਲ ਹੋਏ ਵਿਧਾਇਕਾ ਨਰਿੰਦਰ ਕੌਰ ਭਰਾਜ, ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਅਤੇ ਸ਼ਹਿਰ ਵਾਸੀ। ਤਸਵੀਰਾਂ- ਮੁਕੇਸ਼ ਕੁਮਾਰ
ਵਿਧਾਇਕਾ ਭਰਾਜ, ਬੌਬੀ, ਨਹਿਲ ਸਮੇਤ ਕਈਆਂ ਨੇ ਕੀਤੀ ਸ਼ਮੂਲੀਅਤ
08-09-2026