08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅਧਿਆਪਕ ਮੁਹੰਮਦ ਜ਼ੂਬੈਰ ਉਸਮਾਨੀ ਸਨਮਾਨਿਤ

ਮਲੇਰਕੋਟਲਾ, 7 ਸਤੰਬਰ (ਮੁਹੰਮਦ ਹਨੀਫ ਥਿੰਦ)- ਦੇਸ਼ ਭਗਤ ਯੂਨੀਵਰਸਿਟੀ, ਗੋਬਿੰਦਗੜ੍ਹ ਵਿਖੇ ਇਸਲਾਮੀਆਂ ਸੀਨੀਅਰ ਸੈਕੰਡਰੀ ਸਕੂਲ, ਮਲੇਰਕੋਟਲਾ ਦੇ ਅੰਗਰੇਜ਼ੀ ਅਧਿਆਪਕ ਮੁਹੰਮਦ ਜ਼ੂਬੈਰ ਉਸਮਾਨੀ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਨਮਾਨ ਨਾਲ ਨਵਾਜ਼ਿਆ ਗਿਆ। ਜੁਬੈਰ ਉਸਮਾਨੀ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਇਸ ਸਮਾਗਮ ਵਿਚ ਉੱਤਰੀ ਭਾਰਤ ਦੇ ਉੱਘੇ ਸਿੱਖਿਆ-ਸ਼ਾਸ਼ਤਰੀਆਂ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ 350 ਤੋਂ ਵੀ ਵੱਧ ਸਿੱਖਿਅਕਾਂ ਨੂੰ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਕਾਰਨ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 08-09-2026
ਮਲੇਰਕੋਟਲਾ, 7 ਸਤੰਬਰ (ਮੁਹੰਮਦ ਹਨੀਫ ਥਿੰਦ)- ਦੇਸ਼ ਭਗਤ ਯੂਨੀਵਰਸਿਟੀ, ਗੋਬਿੰਦਗੜ੍ਹ ਵਿਖੇ ਇਸਲਾਮੀਆਂ ਸੀਨੀਅਰ ਸੈਕੰਡਰੀ ਸਕੂਲ, ਮਲੇਰਕੋਟਲਾ ਦੇ ਅੰਗਰੇਜ਼ੀ ਅਧਿਆਪਕ ਮੁਹੰਮਦ ਜ਼ੂਬੈਰ ਉਸਮਾਨੀ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਨਮਾਨ ਨਾਲ ਨਵਾਜ਼ਿਆ ਗਿਆ। ਜੁਬੈਰ ਉਸਮਾਨੀ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਇਸ ਸਮਾਗਮ ਵਿਚ ਉੱਤਰੀ ਭਾਰਤ ਦੇ ਉੱਘੇ ਸਿੱਖਿਆ-ਸ਼ਾਸ਼ਤਰੀਆਂ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ 350 ਤੋਂ ਵੀ ਵੱਧ ਸਿੱਖਿਅਕਾਂ ਨੂੰ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਕਾਰਨ ਸਨਮਾਨਿਤ ਕੀਤਾ ਗਿਆ। ਇਸ ਵਿਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਅਤੇ ਵਾਈਸ ਚਾਂਸਲਰ ਸਮੇਤ ਨਾਮਵਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ। ਮੁਹੰਮਦ ਜ਼ੂਬੈਰ ਉਸਮਾਨੀ ਪਿਛਲੇ 25 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿਚ ਇਕ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੇ ਪੜ੍ਹਾਏ ਹੋਏ ਵਿਦਿਆਰਥੀ, ਜੱਜ, ਕਈ ਕਾਲਜਾਂ ਦੇ ਪ੍ਰਿੰਸੀਪਲ ਅਤੇ ਕਈ ਸਰਕਾਰੀ ਅਧਿਆਪਕ ਬਣਨ ਨੇ ਨਾਲ-ਨਾਲ ਹੋਰ ਵੀ ਕਈ ਸਰਕਾਰੀ ਵਿਭਾਗਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ। ਇਸ ਸਨਮਾਨ ਚਿੰਨ੍ਹ ਲਈ ਮੁਹੰਮਦ ਜ਼ੂਬੈਰ ਉਸਮਾਨੀ ਨੇ ਖੁਦਾ ਦਾ ਸ਼ੁਕਰ ਕਰਦੇ ਹੋਏ ਆਪਣੇ ਪ੍ਰਿੰਸੀਪਲ ਮੁਹੰਮਦ ਜਮੀਲ, ਮਹੁੰਮਦ ਆਸਿਫ ਅਤੇ ਆਪਣੀ ਪੂਰੀ ਸਕੂਲ ਟੀਮ, ਪਰਿਵਾਰ ਅਤੇ ਵਿਦਿਆਰਥੀਆਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾਂ ਹੀ ਮੁਹੰਮਦ ਜ਼ੂਬੈਰ ਉਸਮਾਨੀ ਦਾ ਸਾਥ ਨਿਭਾਇਆ ਹੈ ਅਤੇ 25 ਸਾਲਾਂ ਤੋਂ ਇਨ੍ਹਾਂ ਦੇ ਅੰਗਰੇਜ਼ੀ ਵਿਸ਼ੇ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ਹਨ।
ਪਿਛਲੀ ਖ਼ਬਰ ਚੰਨੀ ਕੱਲ੍ਹਾ ਆਉਣਗੇ ਮੋਹਨਜੀਤ ਸਿੰਘ ਦੇ ਘਰ ਸ਼ੇਰੋਂ ਲੋੜ ਪੈਣ ਉੱਤੇ ਚੰਨੀ ਨੇ ਮੁੱਦਾ ਲੋਕ ਸਭਾ ’ਚ ਉਠਾਉਣ ਦਾ ਦਿੱਤਾ ਭੋਰ... ਅਗਲੀ ਖ਼ਬਰ ਮ੍ਰਿਤਕ ਨੌਜਵਾਨ ਦਾ ਤੀਜੇ ਦਿਨ ਵੀ ਨਾ ਹੋ ਸਕਿਆ ਪੋਸਟਮਾਰਟਮ * ਪਰਿਵਾਰ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ‘ਤੇ ਅੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।