11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਹਿਲਾ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕੱਲ੍ਹ

ਸੰਗਰੂਰ, 10 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਕਾਰਜਕਾਰੀ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਰਾਮਪੁਰਾ ਦੀ ਅਗਵਾਈ ਵਿੱਚ ਹੋਈ। ਸਭਾ ਦੇ ਸਕੱਤਰ ਭਾਈ ਗੁਰਧਿਆਨ ਸਿੰਘ ਨੇ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ।

ਰੇਲਵੇ ਪੁਲਿਸ ਨੇ ਫ਼ਰਾਰ ਭਗੌੜਾ ਕੀਤਾ ਕਾਬੂ, ਅਦਾਲਤ ’ਚ ਕੀਤਾ ਪੇਸ਼ 11-09-2026
ਸੰਗਰੂਰ, 10 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਕਾਰਜਕਾਰੀ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਰਾਮਪੁਰਾ ਦੀ ਅਗਵਾਈ ਵਿੱਚ ਹੋਈ। ਸਭਾ ਦੇ ਸਕੱਤਰ ਭਾਈ ਗੁਰਧਿਆਨ ਸਿੰਘ ਨੇ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਹੋਏ ਵਿਚਾਰ ਵਟਾਂਦਰੇ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਸਭਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਥਾਪਨਾ ਦਿਵਸ ਦੇ ਦਿਹਾੜੇ ਦੀ ਰਾਤਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਤਮਰਸ ਕੀਰਤਨ ਦਰਬਾਰ ਰਾਤ ਨੂੰ ਕਰਵਾਇਆ ਜਾਵੇਗਾ। ਇਸ ਮੌਕੇ ਸਭਾ ਦੇ ਕਾਰਜਕਾਰਨੀ ਮੈਂਬਰ ਭਾਈ ਕੁਲਵੰਤ ਸਿੰਘ ਬੁਰਜ, ਭਾਈ ਸਤਵਿੰਦਰ ਸਿੰਘ ਭੋਲਾ, ਭਾਈ ਕੇਵਲ ਸਿੰਘ, ਭਾਈ ਸੁੰਦਰ ਸਿੰਘ, ਭਾਈ ਬਲਜੀਤ ਸਿੰਘ, ਭਾਈ ਪਲਵਿੰਦਰ ਪਾਲ ਸਿੰਘ, ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਭਾਈ ਦੇਵਿੰਦਰ ਸਿੰਘ ਦੁਆਬੀਆ, ਗੁਰਵਿੰਦਰ ਸਿੰਘ ਬਿੱਟੂ ਆਦਿ ਤੇ ਆਧਾਰਿਤ ਵੱਖ ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਨਵੀਰ ਸਿੰਘ ਕੈਂਡੀ ਮਾਨ, ਉਪਿੰਦਰਜੀਤ ਸਿੰਘ ਮੈਨੇਜਰ, ਇੰਦਰਪ੍ਰੀਤ ਸਿੰਘ, ਜਸਵੀਰ ਸਿੰਘ ਪਿੰਕਾ ਨੇ ਸਭਾ ਵੱਲੋਂ ਕੀਤੇ ਜਾ ਰਹੇ ਇਸ ਸਮਾਗਮ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਕ ਮਤੇ ਰਾਹੀਂ ਮੋਹਨਜੀਤ ਸਿੰਘ ਸ਼ੇਰੋਂ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਤਸ਼ੱਦਦ ਅਤੇ ਕੇਸਾਂ, ਕਕਾਰਾਂ ਦੀ ਕੀਤੀ ਬੇਅਦਬੀ ਦੀ ਸਭਾ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਸੰਬੰਧਿਤ ਪੁਲਿਸ ਅਧਿਕਾਰੀ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਇਕ ਹੋਰ ਸ਼ੋਕ ਮਤਾ ਪਾਸ ਕਰਦੇ ਹੋਏ ਭਾਈ ਅਵਤਾਰ ਸਿੰਘ ਬਡਰੁੱਖਾਂ ਹਜ਼ੂਰੀ ਰਾਗੀ ਗੁਰਸਾਗਰ ਮਸਤੂਆਣਾ ਸਾਹਿਬ ਦੀ ਧਰਮਪਤਨੀ ਬੀਬੀ ਕਰਮਜੀਤ ਕੌਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਪਿਛਲੀ ਖ਼ਬਰ ਪਾਵਰਕਾਮ ਦੇ ਪੈਨਸ਼ਨਰਾਂ ਨੇ ਮੰਗਾਂ ਮੰਨਣ ਦੀ ਕੀਤੀ ਮੰਗ ਅਗਲੀ ਖ਼ਬਰ ਜ਼ਿਲ੍ਹਾ ਬਾਰ ’ਚ ਹਾਕਮ ਸਿੰਘ ਜਵੰਧਾ ਮੈਮੋਰੀਅਲ ਦਫ਼ਤਰ ਦਾ ਡਾ. ਮਿੰਕੂ ਜਵੰਧਾ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।