ਸੈਕਟਰ 17 ਅੰਦਰ ਘੁੰਮਦੇ ਆਵਾਰਗਰਦਾਂ ਨੂੰ ਪੁਲਿਸ ਨੇ ਨੱਥ ਨਾ ਪਾਈ ਤਾਂ ਤਿੱਖਾ ਸੰਘਰਸ਼ ਵਿੱਢਾਂਗੇ– ਬੀਬੀ ਸੈਣੀ
ਸੰਗਰੂਰ, 21 ਸਤੰਬਰ (ਅਮਨਦੀਪ ਸਿੰਘ ਬਿੱਟਾ)– ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਅਤੇ ਗੁਰੂ ਨਾਨਕ ਕਾਲੋਨੀ ਸੰਗਰੂਰ ਦੇ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਦੇ ਅੰਤਰਗਤ ਆਉਂਦੇ ਡੀ-ਬਲਾਕ ਜਿੱਥੇ ਵੱਡੀ ਗਿਣਤੀ ’ਚ ਟਿਊਸ਼ਨ ਸੈਂਟਰ ਹਨ, ਨੂੰ ਸ਼ਹਿਰ ਵਾਸੀ ਸੈਕਟਰ 17 ਨਾਲ ਜਾਣਦੇ ਹਨ, ਵਾਲੀ ਸੜਕ ’ਤੇ ਕੁਝ ਮਨਚਲੇ, ਨਸ਼ੇੜੀ ਨੌਜਵਾਨਾਂ ਵਲੋਂ ਕੀਤੀ ਜਾਂਦੀ ਆਵਾਰਾਗਰਦੀ ਦਾ ਮੁੱਦਾ ਉਹ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਉਸ ਵੇਲੇ ਹਲਕੇ ਦੇ ਨੁਮਾਇੰਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਘਲਾ ਦੇ ਧਿਆਨ ਵਿਚ ਜਦ ਉਹ ਮੁੱਦਾ ਲਿਆਂਦਾ ਕਿ ਸੈਕਟਰ 17 ਵਾਲੀ ਮੁੱਖ ਸੜਕ ਉੱਤੇ ਆਵਾਰਾ ਘੁੰਮਦੇ ਮਨਚਲਿਆਂ ਕਾਰਨ ਮੁਹੱਲਾ ਨਿਵਾਸੀ ਬੇਹੱਦ ਪ੍ਰੇਸ਼ਾਨ ਹਨ ਤਾਂ ਉਨ੍ਹਾਂ ਸਵੇਰੇ ਸ਼ਾਮ ਇੱਥੇ ਪੁਲਿਸ ਮੁਲਾਜਮਾਂ ਦਾ ਨਾਕਾ ਲਗਵਾਉਣਾ ਸ਼ੁਰੂ ਕਰ ਦਿੱਤਾ ਸੀ ਪਰ ‘ਆਪ’ ਸਰਕਾਰ ਬਣਦਿਆਂ ਹੀ ਪੁਲਿਸ ਨਾਕੇ ਬੰਦ ਹੋ ਗਏ ਹਨ ।
ਬ
ਬਲਵੀਰ ਕੌਰ ਸੈਣੀ।
22-09-2026
ਸੰਗਰੂਰ, 21 ਸਤੰਬਰ (ਅਮਨਦੀਪ ਸਿੰਘ ਬਿੱਟਾ)– ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਅਤੇ ਗੁਰੂ ਨਾਨਕ ਕਾਲੋਨੀ ਸੰਗਰੂਰ ਦੇ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਦੇ ਅੰਤਰਗਤ ਆਉਂਦੇ ਡੀ-ਬਲਾਕ ਜਿੱਥੇ ਵੱਡੀ ਗਿਣਤੀ ’ਚ ਟਿਊਸ਼ਨ ਸੈਂਟਰ ਹਨ, ਨੂੰ ਸ਼ਹਿਰ ਵਾਸੀ ਸੈਕਟਰ 17 ਨਾਲ ਜਾਣਦੇ ਹਨ, ਵਾਲੀ ਸੜਕ ’ਤੇ ਕੁਝ ਮਨਚਲੇ, ਨਸ਼ੇੜੀ ਨੌਜਵਾਨਾਂ ਵਲੋਂ ਕੀਤੀ ਜਾਂਦੀ ਆਵਾਰਾਗਰਦੀ ਦਾ ਮੁੱਦਾ ਉਹ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਉਸ ਵੇਲੇ ਹਲਕੇ ਦੇ ਨੁਮਾਇੰਦੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਘਲਾ ਦੇ ਧਿਆਨ ਵਿਚ ਜਦ ਉਹ ਮੁੱਦਾ ਲਿਆਂਦਾ ਕਿ ਸੈਕਟਰ 17 ਵਾਲੀ ਮੁੱਖ ਸੜਕ ਉੱਤੇ ਆਵਾਰਾ ਘੁੰਮਦੇ ਮਨਚਲਿਆਂ ਕਾਰਨ ਮੁਹੱਲਾ ਨਿਵਾਸੀ ਬੇਹੱਦ ਪ੍ਰੇਸ਼ਾਨ ਹਨ ਤਾਂ ਉਨ੍ਹਾਂ ਸਵੇਰੇ ਸ਼ਾਮ ਇੱਥੇ ਪੁਲਿਸ ਮੁਲਾਜਮਾਂ ਦਾ ਨਾਕਾ ਲਗਵਾਉਣਾ ਸ਼ੁਰੂ ਕਰ ਦਿੱਤਾ ਸੀ ਪਰ ‘ਆਪ’ ਸਰਕਾਰ ਬਣਦਿਆਂ ਹੀ ਪੁਲਿਸ ਨਾਕੇ ਬੰਦ ਹੋ ਗਏ ਹਨ । ਬੀਬੀ ਸੈਣੀ ਨੇ ਕਿਹਾ ਕਿ ਉਹ ਜਲਦ ਇਸ ਮਸਲੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਡਾ.ਕਟਰ ਰਵਜੋਤ ਕੌਰ ਗਰੇਵਾਲ ਨੂੰ ਮਿਲਣਗੇ ਅਤੇ ਮੰਗ ਕਰਨਗੇ ਕਿ ਇਸ ਗੰਭੀਰ ਮਸਲੇ ਦਾ ਸਥਾਈ ਹੱਲ ਕੱਢਦਿਆ ਪੁਲਿਸ ਪਟਰੋਲਿੰਗ, ਨਾਕਾਬੰਦੀ ਦੀ ਵਿ ਵਸਥਾ ਕਰਨ।