ਮਾਤਾ-ਪਿਤਾ ਨੂੰ ਸਮਰਪਿਤ ਖੂਨਦਾਨ ਕੈਂਪ ਦੌਰਾਨ 76 ਯੂਨਿਟ ਦਾਨ
ਸੰਗਰੂਰ, 23 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਮਾਜ ਸੇਵੀ ਸੰਸਥਾ ਕੇਅਰਿੰਗ ਪੀਪਲਜ਼ ਸੰਗਰੂਰ ਦੇ ਪ੍ਰਧਾਨ ਸਮਾਜ ਸੇਵੀ ਪ੍ਰੀਤ ਅਮਨ ਸ਼ਰਮਾ ਵਲੋਂ ਆਪਣੇ ਸਵਰਗੀ ਪਿਤਾ ਸੁਖਦੇਵ ਸ਼ਰਮਾ ਤੇ ਮਾਤਾ ਕਾਂਤਾ ਦੇਵੀ ਦੀ ਮਿੱਠੀ ਯਾਦ ਤੇ ਆਪਣੇ ਜਨਮ ਦਿਨ ਦੀ ਖੁਸ਼ੀ ’ਚ 8ਵਾਂ ਵਿਸ਼ਾਲ ਖ਼ੂਨਦਾਨ ਕੈਂਪ ਕ੍ਰਿਸ਼ਨਾ ਇਕਲੇਵ ਬਾੜਾ ਸੰਗਰੂਰ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੌਰਾਨ ਕੈਂਪ ’ਚ 76 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ।
ਖੂਨਦਾਨ ਕੈਂਪ ਦੀ ਵੱਖ-ਵੱਖ ਝਲਕੀਆਂ। ਤਸਵੀਰ – ਮੁਕੇਸ ਕੁਮਾਰ
24-09-2026