24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਗੁਰੂ ਰਵਿਦਾਸ ਬੇਗਮਪੁਰਾ ਧਾਮ ਦਾ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ

ਖਨੌਰੀ, 23 ਸਤੰਬਰ (ਬਲਵਿੰਦਰ ਸਿੰਘ ਥਿੰਦ)- ਗੁਰੂ ਰਵਿਦਾਸ ਬੇਗਮਪੁਰਾ ਧਾਮ ਖਨੌਰੀ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਰਵਿਦਾਸ ਜੀ ਦੀ ਬਾਣੀ ਸਰਵਣ ਕੀਤੀ।

ਅਜੀਤ ਡੈਸਕ 24-09-2026
ਖਨੌਰੀ, 23 ਸਤੰਬਰ (ਬਲਵਿੰਦਰ ਸਿੰਘ ਥਿੰਦ)- ਗੁਰੂ ਰਵਿਦਾਸ ਬੇਗਮਪੁਰਾ ਧਾਮ ਖਨੌਰੀ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਰਵਿਦਾਸ ਜੀ ਦੀ ਬਾਣੀ ਸਰਵਣ ਕੀਤੀ। ਗੁਰੂ ਰਵੀਦਾਸ ਮੰਦਰ ਕਮੇਟੀ ਦੇ ਪ੍ਰਧਾਨ ਰਾਮ ਦਾਸ ਭੁੱਕਲ ਨੇ ਦੱਸਿਆ ਕਿ ਧਾਰਮਿਕ ਸਮਾਗਮ ਮੁੱਖ ਸੰਤ ਬਾਬਾ ਮਹਾਤਮਾ ਗਜੀਆ ਦਾਸ, ਡੇਰਾ ਠਰੂਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਭਾਈ ਸਾਹਿਬ ਭਾਈ ਪਰਮਜੀਤ ਟੋਹਾਣਾ ਵਾਲਿਆਂ ਅਤੇ ਬੇਗਮਪੁਰਾ ਧਾਮ ਦੇ ਦਰਬਾਰੀ ਕੀਰਤਨੀਏ ਸੋਹੰ ਸਤਨਾਮ ਜਾਗਰਤੀ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜੀ ਦੀ ਵਿਚਾਰਧਾਰਾ ਨਾਲ ਜੋੜਿਆ ਗਿਆ । ਇਸ ਮੌਕੇ ਮਠੇਕੇਦਾਰ ਮਹਾਂਵੀਰ ਸਿੰਘ ਕੌਂਸਲਰ ਵਲੋਂ 51 ਹਜ਼ਾਰ, ਏ.ਐਸ.ਆਈ. ਬਲਜੀਤ ਭੁੱਕਲ ਵੱਲੋਂ 51 ਹਜ਼ਾਰ, ਬਸਪਾ ਜੋਨ ਇੰਚਾਰਜ ਇੰਜੀ. ਅਮਨ ਬੋਧ ਵਲੋਂ 31 ਹਜ਼ਾਰ ਅਤੇ ਸੁਰਿੰਦਰ ਸੰਗਰੋਲੀ ਵਲੋਂ 21 ਹਜ਼ਾਰ ਰੁਪਏ ਸਮੇਤ ਵੱਖ-ਵੱਖ ਸ਼ਰਧਾਲੂਆਂ ਵਲੋਂ ਗੁਰੂ ਘਰ ਦੇ ਨਿਰਮਾਣ ਕਾਰਜਾਂ ਲਈ ਸਹਿਯੋਗ ਦਿੱਤਾ ਗਿਆ। ਮਹਾਤਮਾ ਗਜੀਆ ਦਾਸ ਵਲੋਂ ਵੀ 21 ਹਜ਼ਾਰ ਰੁਪਏ ਦੀ ਸੇਵਾ ਕੀਤੀ ਗਈ। ਸਮਾਗਮ ਦੌਰਾਨ ਸੰਗਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਕਮੇਟੀ ਦੇ ਚੇਅਰਮੈਨ ਸੁਰਿੰਦਰ ਸੰਗਰੋਲੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਭਾਜਪਾ ਦੀ ਨਸ਼ਿਆਂ ਖ਼ਿਲਾਫ਼ ਯਾਤਰਾ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੁੱਕੇ ਸਵਾਲ ਭਾਜਪਾ ਦੀ ਪੰਜਾਬ ਪ੍ਰਤੀ ਮਾੜੀ ਸੋ... ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਚੋਣਾਂ ‘ਚ 10 ਸੀਟਾਂ ’ਤੇ ਉਮੀਦਵਾਰ ਉਤਾਰੇਗੀ ਮੁਸਲਿਮ ਲੀਗ- ਸੂਬਾ ਪ੍ਰਧਾਨ ਥਿੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।