26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਡਿੱਪੂ ਹੋਲਡਰ ਲਾਉਣਗੇ 5 ਨੂੰ ਚੰਡੀਗੜ੍ਹ ਵਿਖੇ ਧਰਨਾ

ਲੌਂਗੋਵਾਲ, 25 ਸਤੰਬਰ (ਵਿਨੋਦ, ਖੰਨਾ) - ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡਿੱਪੂ ਹੋਲਡਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਪਹਿਲ ਦੇ ਆਧਾਰ ‘ਤੇ ਹੱਲ ਲਈ 5 ਅਕਤੂਬਰ (ਸੋਮਵਾਰ) ਨੂੰ ਅਨਾਜ ਭਵਨ, ਚੰਡੀਗੜ੍ਹ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ ਕਿਹਾ ਕਿ ਬਦਲਾਅ ਦੇ ਨਾਮ ‘ਤੇ ਬਣੀ ਆਪ ਸਰਕਾਰ ਨੇ ਡਿੱਪੂ ਹੋਲਡਰਾਂ ਨਾਲ ਵਾਅਦਾ ਕਰਕੇ ਧ੍ਰੋਹ ਕਮਾਇਆ ਹੈ ਜਦਕਿ ਡਿੱਪੂ ਹੋਲਡਰਾਂ ਦਾ ਇਸ ਸਰਕਾਰ ਦੇ ਗਠਨ ਵਿਚ ਵੱਡਾ ਯੋਗਦਾਨ ਰਿਹਾ ਹੈ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਬੀਬੀ ਮਨਜੀਤ ਕੌਰ ਤੋਲਾਵਾਲ। ਤਸਵੀਰ- ਭੁੱਲਰ ਸੁਖਵਿੰਦਰ ਸਿੰਘ ਕਾਂਝਲਾ ਅਤੇ ਸੁਰਜੀਤ ਸਿੰਘ ਮੰਗੀ। 26-09-2026
ਲੌਂਗੋਵਾਲ, 25 ਸਤੰਬਰ (ਵਿਨੋਦ, ਖੰਨਾ) - ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡਿੱਪੂ ਹੋਲਡਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਪਹਿਲ ਦੇ ਆਧਾਰ ‘ਤੇ ਹੱਲ ਲਈ 5 ਅਕਤੂਬਰ (ਸੋਮਵਾਰ) ਨੂੰ ਅਨਾਜ ਭਵਨ, ਚੰਡੀਗੜ੍ਹ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ ਕਿਹਾ ਕਿ ਬਦਲਾਅ ਦੇ ਨਾਮ ‘ਤੇ ਬਣੀ ਆਪ ਸਰਕਾਰ ਨੇ ਡਿੱਪੂ ਹੋਲਡਰਾਂ ਨਾਲ ਵਾਅਦਾ ਕਰਕੇ ਧ੍ਰੋਹ ਕਮਾਇਆ ਹੈ ਜਦਕਿ ਡਿੱਪੂ ਹੋਲਡਰਾਂ ਦਾ ਇਸ ਸਰਕਾਰ ਦੇ ਗਠਨ ਵਿਚ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਰਾਸ਼ਨ ਦੇਣ ਮੌਕੇ ਨਿਕਲਦੀਆਂ 5 ਪਰਚੀਆਂ ਆਮ ਜਨਤਾ ਅਤੇ ਡਿੱਪੂ ਹੋਲਡਰਾਂ ਦੇ ਜੀਅ ਦਾ ਜੰਜਾਲ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ 2021-22 ਵਿਚ ਬਣਾਏ ਡਿੱਪੂਆਂ ਨੂੰ ਰੱਦ ਕਰਨਾ ਬੇਹੱਦ ਮੰਦਭਾਗਾ ਹੈ। ਉਹਨਾਂ ਮੰਗ ਕੀਤੀ ਹੈ ਕਿ ਮਾਰਕਫੈੱਡ ਡਿੱਪੂਆਂ ਦੀ ਤਰਜ਼ ‘ਤੇ ਡਿੱਪੂ ਹੋਲਡਰਾਂ ਨੂੰ 68,000 ਪ੍ਰਤੀ ਮਹੀਨਾ ਮਾਣ ਭੱਤਾ, ਬਿਜਲੀ ਦਾ ਬਿੱਲ ਅਤੇ ਦੁਕਾਨ ਦਾ ਕਿਰਾਇਆ ਦਿੱਤਾ ਜਾਵੇ ਅਤੇ 2021-22 ਵਾਲੇ ਡਿੱਪੂ ਬਹਾਲ ਕੀਤੇ ਜਾਣ। ਇਸ ਤੋਂ ਇਲਾਵਾ ਰਾਸ਼ਨ ਵੰਡਣ ਸਮੇਂ ਪੰਜ ਪਰਚੀਆਂ ਦੀ ਬਜਾਏ ਇੱਕੋ ਪਰਚੀ ਜਾਰੀ ਕਰਨ ਅਤੇ ਲੋਡਿੰਗ-ਅਨਲੋਡਿੰਗ ਅਤੇ ਟ੍ਰਾਂਸਪੋਰਟ ਦੀ ਰਕਮ ਸਿੱਧੀ ਡਿੱਪੂ ਹੋਲਡਰਾਂ ਨੂੰ ਦੇਣ ਦੀ ਮੰਗ ਸਮੇਤ ਹੋਰਨਾਂ ਮੰਗਾਂ ਨੂੰ ਜਲਦ ਪੂਰਾ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਸਮੂਹ ਡਿੱਪੂ ਹੋਲਡਰਾਂ ਨੂੰ 5 ਅਕਤੂਬਰ ਦੇ ਚੰਡੀਗੜ੍ਹ ਧਰਨੇ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ ਹੁੰਮ ਹੁੰਮਾ ਕੇ ਪਹੁੰਚਣਗੇ ਲੇਖਕ 27 ਸਤੰਬਰ ਦੇ ਇਜ... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।