28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਧਾਲੀਵਾਲ ਪਰਿਵਾਰ ਨੂੰ ਸਦਮਾ, ਹਰਬੰਤ ਕੌਰ ਧਾਲੀਵਾਲ ਨਹੀਂ ਰਹੇ

ਅਹਿਮਦਗੜ੍ਹ, 27 ਸਤੰਬਰ (ਸੁਖਜੀਤ ਸਿੰਘ ਖੇੜਾ) - ਰਸ਼ਵਿੰਦਰ ਸਿੰਘ ਸੇਖੂ ਧਾਲੀਵਾਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਮਾਤਾ ਹਰਵੰਤ ਕੌਰ ਧਾਲੀਵਾਲ (90) ਸੁਪਤਨੀ ਸਵ. ਹਰਗੁਰਚੇਤ ਸਿੰਘ ਧਾਲੀਵਾਲ ਬੀਤੇ ਦਿਨੀਂ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ।

ਸਵ: ਮਾਤਾ ਹਰਬੰਤ ਕੌਰ ਧਾਲੀਵਾਲ। 28-09-2026
ਅਹਿਮਦਗੜ੍ਹ, 27 ਸਤੰਬਰ (ਸੁਖਜੀਤ ਸਿੰਘ ਖੇੜਾ) - ਰਸ਼ਵਿੰਦਰ ਸਿੰਘ ਸੇਖੂ ਧਾਲੀਵਾਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਮਾਤਾ ਹਰਵੰਤ ਕੌਰ ਧਾਲੀਵਾਲ (90) ਸੁਪਤਨੀ ਸਵ. ਹਰਗੁਰਚੇਤ ਸਿੰਘ ਧਾਲੀਵਾਲ ਬੀਤੇ ਦਿਨੀਂ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ । ਇਸ ਸਮੇਂ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਗ੍ਰਹਿ ਨੇੜੇ ਨਵੀਂ ਦਾਣਾ ਮੰਡੀ ਅਹਿਮਦਗੜ੍ਹ ਵਿਖੇ ਹੀ ਫਾਰਮ ਹਾਊਸ ਤੇ ਸੇਜਲ ਅੱਖਾਂ ਨਾਲ ਕੀਤਾ ਗਿਆ, ਜਿੱਥੇ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ, ਬਰਗੇਡੀਅਰ ਗੁਰਤੇਜ ਸਿੰਘ ਪੰਧੇਰ, ਹਲਕਾ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ, ਸੋਨੀ ਗਾਲਿਬ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਐਡਵੋਕੇਟ ਬਿਕਰਮ ਸਿੰਘ, ਐਡਵੋਕੇਟ ਬਰਜੇਸ਼ ਸ਼ਰਮਾ, ਸੰਪਾਦਕ ਰਜੇਸ਼ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਕੌਂਸਲਰ ਮਹਿੰਦਰ ਸਿੰਘ ਬਿੱਲੂ ਮਾਜਰੀ, ਕੌਂਸਲਰ ਰਿੰਪੀ ਕੜਵਲ, ਕੌਂਸਲਰ ਕਮਿੱਕਰ ਰਾਮ, ਕਰਨਲ ਤੇਜਵੰਤ ਸਿੰਘ, ਬੌਬੀ ਮਲੇਰਕੋਟਲਾ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਸੰਦੀਪ ਬੱਧਣ, ਪ੍ਦੀਪ ਸਿੰਘ ਧਾਲੀਵਾਲ, ਅਮਰਿੰਦਰ ਸਿੰਘ ਧਾਲੀਵਾਲ ਭਤੀਜਾ, ਜਗਮੇਲ ਸਿੰਘ ਖੇੜਾ, ਅਮਨਪ੍ਰੀਤ ਸਿੰਘ ਗਰੀਨਵੁੱਡ ਆਦਿ ਤੋਂ ਇਲਾਵਾ ਇਲਾਕੇ ਅਤੇ ਸ਼ਹਿਰ ਦੇ ਭਾਰੀ ਗਿਣਤੀ ਲੋਕਾਂ ਨੇ ਮਾਤਾ ਜੀ ਦੇ ਸਪੁੱਤਰ ਰਸ਼ਵਿੰਦਰ ਸਿੰਘ ਸੇਖੂ ਧਾਲੀਵਾਲ, ਪੋਤਰੇ ਇਮਾਨ ਸਿੰਘ ਧਾਲੀਵਾਲ ਅਤੇ ਸਮੂਹ ਧਾਲੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਝੰਬੋ ਡਰੇਨ ਦੇ ਪੁਲ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ - ਸ਼ੇਰ ਸਿੰਘ ਸ਼ੇਰਾ ਪੁਲ ਸੜਕਾਂ ਤੋਂ ਉੱਚੇ ਹੋਣ ਕਾਰਨ ਵਾਹਨ ਚਾਲਕ... ਅਗਲੀ ਖ਼ਬਰ ਅੰਗਰੇਜ਼ੀ ਅਧਿਆਪਕ ਦਾ ਡੈਪੂਟੇਸ਼ਨ ਤੁਰੰਤ ਰੋਕੇ ਜਾਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।