28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਝੰਬੋ ਡਰੇਨ ਦੇ ਪੁਲ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ - ਸ਼ੇਰ ਸਿੰਘ ਸ਼ੇਰਾ ਪੁਲ ਸੜਕਾਂ ਤੋਂ ਉੱਚੇ ਹੋਣ ਕਾਰਨ ਵਾਹਨ ਚਾਲਕਾਂ ਲਈ ਬਣਿਆ ਵੱਡਾ ਖ਼ਤਰਾ

ਮੂਨਕ, 27 ਸਤੰਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਝੰਬੋ ਡਰੇਨ ’ਤੇ ਬਣੇ ਵੱਖ-ਵੱਖ ਪੁਲਾਂ ਦੀ ਉਚਾਈ ਸੜਕਾਂ ਨਾਲੋਂ ਕਾਫ਼ੀ ਜ਼ਿਆਦਾ ਹੋਣ ਕਾਰਨ ਇਹ ਪੁਲ ਵਾਹਨ ਚਾਲਕਾਂ ਲਈ ਮੁਸ਼ਕਿਲ ਦਾ ਕਾਰਨ ਬਣ ਰਹੇ ਹਨ। ਇਲਾਕੇ ’ਚ ਇਨ੍ਹਾਂ ਥਾਵਾਂ ’ਤੇ ਲਗਾਤਾਰ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਕੁਝ ਸਮੇਂ ਬਾਅਦ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਸ਼ੇਰ ਸਿੰਘ ਸ਼ੇਰਾ 28-09-2026
ਮੂਨਕ, 27 ਸਤੰਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਝੰਬੋ ਡਰੇਨ ’ਤੇ ਬਣੇ ਵੱਖ-ਵੱਖ ਪੁਲਾਂ ਦੀ ਉਚਾਈ ਸੜਕਾਂ ਨਾਲੋਂ ਕਾਫ਼ੀ ਜ਼ਿਆਦਾ ਹੋਣ ਕਾਰਨ ਇਹ ਪੁਲ ਵਾਹਨ ਚਾਲਕਾਂ ਲਈ ਮੁਸ਼ਕਿਲ ਦਾ ਕਾਰਨ ਬਣ ਰਹੇ ਹਨ। ਇਲਾਕੇ ’ਚ ਇਨ੍ਹਾਂ ਥਾਵਾਂ ’ਤੇ ਲਗਾਤਾਰ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਕੁਝ ਸਮੇਂ ਬਾਅਦ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਕਾਲੀ ਦਲ (ਅ) ਦੇ ਲਹਿਰਾਗਾਗਾ ਹਲਕੇ ਦੇ ਸੀਨੀਅਰ ਆਗੂ ਸ਼ੇਰ ਸਿੰਘ ਸ਼ੇਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੰਬੋ ਡਰੇਨ ’ਤੇ ਬਣੇ ਪੁਲਾਂ ਦੀ ਸੜਕ ਨਾਲੋਂ ਜ਼ਿਆਦਾ ਉਚਾਈ ਵਾਹਨ ਚਾਲਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਖ਼ਾਸ ਤੌਰ ’ਤੇ ਬਾਦਲਗੜ੍ਹ ਤੋਂ ਨਵਾਂਗਾਉਂ ਅਤੇ ਪਿੰਡ ਬੰਗਾਂ ਤੋਂ ਨਵਾਂਗਾਉਂ ਨਹਿਰ ’ਤੇ ਬਣੇ ਪੁਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਪੁਲਾਂ ’ਤੇ ਸੜਕ ਅਤੇ ਪੁਲ ਦੇ ਪੱਧਰ ਵਿੱਚ ਕਾਫ਼ੀ ਫ਼ਰਕ ਹੈ।ਉਨ੍ਹਾਂ ਕਿਹਾ ਕਿ ਪੁਲਾਂ ’ਤੇ ਚੜ੍ਹਦੇ ਅਤੇ ਉਤਰਦੇ ਸਮੇਂ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣੀ ਪੈਂਦੀ ਹੈ ਅਤੇ ਇਨ੍ਹਾਂ ਥਾਵਾਂ ਨੂੰ ਤੁਰੰਤ ਹਾਦਸਾ-ਰੋਕੂ ਬਣਾਉਣ ਦੀ ਲੋੜ ਹੈ। ਜੇਕਰ ਪੁਲਾਂ ਦੇ ਦੋਵੇਂ ਪਾਸਿਆਂ ਸੜਕ ਦੇ ਪੱਧਰ ਅਨੁਸਾਰ ਮਿੱਟੀ ਆਦਿ ਪਾ ਕੇ ਰਸਤਾ ਬਰਾਬਰ ਕਰ ਦਿੱਤਾ ਜਾਵੇ ਤਾਂ ਹਾਦਸਿਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਸ਼ੇਰ ਸਿੰਘ ਸ਼ੇਰਾ ਨੇ ਖਾਨੇਵਾਲ ਨੇੜੇ ਮੇਨ ਰੋਡ ’ਤੇ ਝੰਬੋ ਡਰੇਨ ਉੱਪਰ ਨਵਾਂ ਪੁਲ ਨਾ ਬਣਾਉਣ ਦਾ ਮਾਮਲਾ ਵੀ ਉਠਾਉਂਦਿਆਂ ਕਿਹਾ ਕਿ ਇਸ ਕਾਰਨ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਝੰਬੋ ਡਰੇਨ ’ਤੇ ਬਣੇ ਸਾਰੇ ਪੁਲਾਂ ਅਤੇ ਸੰਪਰਕ ਸੜਕਾਂ ਦਾ ਤੁਰੰਤ ਜਾਇਜ਼ਾ ਲਿਆ ਜਾਵੇ ਅਤੇ ਜਿੱਥੇ ਪੁਲ ਸੜਕ ਤੋਂ ਉੱਚੇ ਹਨ, ਉੱਥੇ ਲੋੜੀਂਦੀ ਮਿੱਟੀ ਆਦਿ ਪਾ ਕੇ ਸੜਕ ਨੂੰ ਪੁਲ ਦੇ ਪੱਧਰ ਦੇ ਬਰਾਬਰ ਕੀਤਾ ਜਾਵੇ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਪਿਛਲੀ ਖ਼ਬਰ ਦੇਹਲਾ ਸ਼ੀਹਾਂ ’ਚ ਕੁਝ ਦਿਨਾਂ ਅੰਦਰ ਦੋ ਚੋਰੀਆਂ, ਨਾਲ ਲੋਕਾਂ ’ਚ ਸਹਿਮ ਅਗਲੀ ਖ਼ਬਰ ਧਾਲੀਵਾਲ ਪਰਿਵਾਰ ਨੂੰ ਸਦਮਾ, ਹਰਬੰਤ ਕੌਰ ਧਾਲੀਵਾਲ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।