30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

‘ਰਾਸ਼ਟਰੀ ਸੁਰੱਖਿਆ ਜਾਂ ਵਾਤਾਵਰਨ ਤੇ ਭੋਜਨ ਸੁਰੱਖਿਆ’ ਹੋਵੇਗਾ ਆਲ-ਇੰਡੀਆ ਕਾਨਫ਼ਰੰਸ ਦਾ ਮੁੱਖ ਵਿਸ਼ਾ ਤਿਆਰੀ ਲਈ ਸੰਗਰੂਰ ਵਿਖੇ ਕੀਤੀ ਗਈ ਬੈਠਕ

ਸੰਗਰੂਰ, 29 ਸਤੰਬਰ (ਧੀਰਜ ਪਸ਼ੌਰੀਆ) - ਕੁਦਰਤ-ਮਾਨਵ ਕੇਂਦਰਿਤ ਲਹਿਰ ਵਲੋਂ ਆਲ ਇੰਡੀਆ ਕਾਨਫ਼ਰੰਸ 2 ਤੋਂ 4 ਅਕਤੂਬਰ, 2026 ਤੱਕ ਲਹਿਰਾਗਾਗਾ ਵਿਖੇ ਕੀਤੀ ਜਾ ਰਹੀ ਹੈ। ਇਸ ਕੌਮੀ ਪੱਧਰੀ ਕਾਨਫ਼ਰੰਸ ਦਾ ਮੁੱਖ ਵਿਸ਼ਾ ਹੋਵੇਗਾ- ‘ਰਾਸ਼ਟਰੀ ਸੁਰੱਖਿਆ ਜਾਂ ਵਾਤਾਵਰਨ ਤੇ ਭੋਜਨ ਸੁਰੱਖਿਆ- ਕਿਸ ਨੂੰ ਦਿੱਤੀ ਜਾਵੇ ਪਹਿਲ’!

ਅਜੀਤ ਡੈਸਕ 30-09-2026
ਸੰਗਰੂਰ, 29 ਸਤੰਬਰ (ਧੀਰਜ ਪਸ਼ੌਰੀਆ) - ਕੁਦਰਤ-ਮਾਨਵ ਕੇਂਦਰਿਤ ਲਹਿਰ ਵਲੋਂ ਆਲ ਇੰਡੀਆ ਕਾਨਫ਼ਰੰਸ 2 ਤੋਂ 4 ਅਕਤੂਬਰ, 2026 ਤੱਕ ਲਹਿਰਾਗਾਗਾ ਵਿਖੇ ਕੀਤੀ ਜਾ ਰਹੀ ਹੈ। ਇਸ ਕੌਮੀ ਪੱਧਰੀ ਕਾਨਫ਼ਰੰਸ ਦਾ ਮੁੱਖ ਵਿਸ਼ਾ ਹੋਵੇਗਾ- ‘ਰਾਸ਼ਟਰੀ ਸੁਰੱਖਿਆ ਜਾਂ ਵਾਤਾਵਰਨ ਤੇ ਭੋਜਨ ਸੁਰੱਖਿਆ- ਕਿਸ ਨੂੰ ਦਿੱਤੀ ਜਾਵੇ ਪਹਿਲ’! ਇਸ ਸਬੰਧੀ ਸੰਗਰੂਰ ਵਿਖੇ ਹੋਈ ਬੈਠਕ ਤੋਂ ਬਾਅਦ ‘ਅਜੀਤ’ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਆਗੂ ਮਹਿੰਦਰ ਸਿੰਘ ਭੱਠਲ ਨੇ ਦੱਸਿਆ ਕਿ ਇਸ ਕਾਨਫ਼ਰੰਸ ’ਚ ਕਾਰਪੋਰੇਟ ਨੀਤੀਆਂ ਕਾਰਨ ਖੇਤੀ-ਕਿਸਾਨੀ ਦੇ ਸੰਕਟ ਅਤੇ ਪਾਣੀ ਦੇ ਦਿਵਾਲੀਆਪਣ ਵੱਲ ਵਧ ਰਹੀ ਧਰਤੀ ਦੇ ਵਿਸ਼ਿਆਂ ‘ਤੇ ਖੋਜ ਪੱਤਰ ਜਾਰੀ ਕੀਤੇ ਜਾਣਗੇ। ਸ੍ਰੀ ਭੱਠਲ ਨੇ ਕਿਹਾ ਕਿ ਇਹ ਕੌਮੀ ਪੱਧਰ ਦੀ ਕਾਨਫ਼ਰੰਸ ਉਸ ਸਮੇਂ ਕੀਤੀ ਜਾ ਰਹੀ ਹੈ, ਜਦੋਂ ਸਾਰੀ ਦੁਨੀਆ ਇਕ ਨਿਰਣਾਇਕ ਮੋੜ ’ਤੇ ਖੜ੍ਹੀ ਹੈ। ਰੂਸ-ਯੂਕਰੇਨ ਵਿਚਕਾਰ ਚੱਲ ਰਹੀ ਜੰਗ ਅਤੇ ਅਮਰੀਕਾ-ਇਜ਼ਰਾਈਲੀ ਵਲੋਂ ਈਰਾਨ ’ਤੇ ਕੀਤੇ ਬੇਲੋੜੇ ਹਮਲਿਆਂ ਨੇ ਜਿੱਥੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ, ਉੱਥੇ ਪੂਰੀ ਦੁਨੀਆ ’ਚ ਗੰਭੀਰ ਊਰਜਾ ਸੰਕਟ ਪੈਦਾ ਹੋ ਗਿਆ ਹੈ, ਜਿਸ ਦਾ ਅਸਰ ਆਮ ਲੋਕਾਂ ਦੀ ਰਸੋਈ ਸਮੇਤ ਪੂਰੇ ਜੀਵਨ ਉੱਤੇ ਪੈ ਰਿਹਾ ਹੈ। ਉਨ੍ਹਾਂ ਸਾਰੇ ਇਨਸਾਫ਼ ਪਸੰਦ ਲੋਕਾਂ, ਬੁੱਧੀਜੀਵੀਆਂ ਅਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਾਨਫ਼ਰੰਸ ਦੇ ਖੁੱਲ੍ਹੇ ਸੈਸ਼ਨ ’ਚ ਪਹੁੰਚਣ ਦਾ ਸੱਦਾ ਦਿੱਤਾ, ਜੋ 2 ਅਕਤੂਬਰ ਨੂੰ ਸਵੇਰੇ 10:30 ਵਜੇ ਤੋਂ ਬਾਅਦ ਦੁਪਹਿਰ 03:30 ਵਜੇ ਤੱਕ ਜੀ.ਪੀ.ਐੱਫ. ਕੰਪਲੈਕਸ, ਲਹਿਰਾਗਾਗਾ ਵਿਖੇ ਹੋਵੇਗਾ।
ਪਿਛਲੀ ਖ਼ਬਰ ਪੁਲਿਸ ਵਲੋਂ ਐੱਫ.ਆਈ.ਆਰ. ਦਰਜ ਕਰਨ ਮਗਰੋਂ ਕਿਸਾਨਾਂ ਨੇ ਧਰਨਾ ਚੁੱਕਿਆ ਅਗਲੀ ਖ਼ਬਰ ਜਮਾਲਪੁਰ ਸ਼ੇਖਾਂ ਰੇਲਵੇ ਓਵਰਬ੍ਰਿਜ-ਅੰਡਰਬ੍ਰਿਜ ਦਾ ਕੰਮ ਕਦੋਂ ਹੋਵੇਗਾ ਮੁਕੰਮਲ?-ਲੰਮਾ ਸਮਾਂ ਬੀਤਣ ਦੇ ਬਾਵਜੂਦ ਨਿਰਮਾਣ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।