30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਦੋ ਰੋਜ਼ਾ ਖੇਡਾਂ ਫਲੌਂਡ ਕਲਾਂ ਵਿਖੇ ਸੰਪੰਨ

ਕੁੱਪ ਕਲਾਂ, 29 ਸਤੰਬਰ (ਸੁਖਜਿੰਦਰ ਸਿੰਘ ਝੱਲ) - ਬਲਾਕ ਪੱਧਰੀ ਪ੍ਰਾਇਮਰੀ ਸਕੂਲ ਦੀਆਂ ਦੋ ਰੋਜ਼ਾ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਫਲੌਂਡ ਕਲਾਂ ਦੇ ਬਾਬਾ ਗੱਜਣ ਸ਼ਾਹ ਖੇਡ ਸਟੇਡੀਅਮ ਵਿਚ ਬੀ. ਪੀ.

ਅਜੀਤ ਡੈਸਕ 30-09-2026
ਕੁੱਪ ਕਲਾਂ, 29 ਸਤੰਬਰ (ਸੁਖਜਿੰਦਰ ਸਿੰਘ ਝੱਲ) - ਬਲਾਕ ਪੱਧਰੀ ਪ੍ਰਾਇਮਰੀ ਸਕੂਲ ਦੀਆਂ ਦੋ ਰੋਜ਼ਾ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਫਲੌਂਡ ਕਲਾਂ ਦੇ ਬਾਬਾ ਗੱਜਣ ਸ਼ਾਹ ਖੇਡ ਸਟੇਡੀਅਮ ਵਿਚ ਬੀ.ਪੀ.ਈ.ਓ. ਬਲਜੀਤ ਸਿੰਘ ਲਤਾਲਾ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਬਲਾਕ ਦੇ ਸਾਰੇ ਪ੍ਰਾਇਮਰੀ ਸਕੂਲਾਂ ਦੇ ਲਗਭਗ 250 ਬੱਚਿਆਂ ਨੇ ਇਹਨਾਂ ਖੇਡਾਂ ਵਿਚ ਵਧ ਚੜ੍ਹ ਕੇ ਭਾਗ ਲਿਆ। ਖੇਡਾਂ ਦਾ ਉਦਘਾਟਨ ਬੀ.ਪੀ.ਈ.ਓ. ਬਲਜੀਤ ਸਿੰਘ ਲਤਾਲਾ ਦੁਆਰਾ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਦਾ ਹੌਸਲਾ ਅਫਜਾਈ ਕੀਤੀ। ਇਸ ਦੌਰਾਨ ਕੱਬਡੀ, ਫੁੱਟਬਾਲ, ਕੁਸ਼ਤੀ ,ਦੌੜਾਂ, ਰੱਸਾਕਸ਼ੀ, ਸਰਕਲ ਕਬੱਡੀ ਯੋਗਾ, ਖੋ ਖੋ ਆਦਿ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਰੇਸ਼ ਕੁਮਾਰ ਦੁਆਰਾ ਕੀਤੀ ਗਈ। ਖਿਡਾਰੀਆਂ ਨੂੰ ਫਲਾਂ ਦੀ ਸੇਵਾ ਮਾਸਟਰ ਰਾਜਵਿੰਦਰ ਸਿੰਘ ਕੁੱਪ ਤੇ ਮਾਸਟਰ ਅੰਮ੍ਰਿਤ ਪਾਲ ਸਿੰਘ ਦੁਆਰਾ ਕੀਤੀ ਗਈ। ਇਸ ਦੋ ਰੋਜ਼ਾ ਟੂਰਨਾਮੈਂਟ ਵਿਚ ਲੰਗਰ ਦਾ ਪ੍ਰਬੰਧ ਸਰਕਾਰੀ ਪ੍ਰਾਇਮਰੀ ਸਕੂਲ ਫਲੌਂਡ ਕਲਾਂ, ਐੱਚ.ਟੀ. ਮੈਡਮ ਰਮਨ ਦੀਪ ਕੌਰ, ਮਾਸਟਰ ਨਵਾਜ਼ ਅਲੀ ਚੁਪਕਾ, ਮਾਸਟਰ ਰਮਨਪ੍ਰੀਤ ਸਿੰਘ, ਸ੍ਰੀ ਪਰਵੀਨ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਸਰਪੰਚ ਮੋਹਨ ਸਿੰਘ ਫਲੌਂਡ ਕਲਾਂ, ਮਾ ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਹਾ, ‘ਆਪ’ ਦਾ ਪੰਜਾਬ ਨਾਲ ਨਹੀਂ ਕੋਈ ਭਾਵਨਾਤਮਕ ਲੈਣਾ-ਦੇਣਾ ਅਗਲੀ ਖ਼ਬਰ ਪ੍ਰਮੋਸ਼ਨਾਂ ’ਚ ਸਟੇਸ਼ਨ ਚੋਣ ਨਾ ਕਰਾਉਣਾ ਸਿੱਖਿਆ ਵਿਭਾਗ ਦਾ ਭ੍ਰਿਸ਼ਟਾਚਾਰੀ ਚਿਹਰਾ ਬੇਨਕਾਬ ਕਰਦਾ ਹੈ - ਜੀ.ਟੀ.ਯੂ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।