ਦਲਿਤ-ਆਦਿਵਾਸੀ ਸਮਾਜ ਦੇ ਹੱਕਾਂ ਤੇ ਆਤਮ-ਸਨਮਾਨ ਲਈ ਸਾਂਝੀ ਰਣਨੀਤੀ ’ਤੇ ਮੰਥਨ
ਕਰਮਜੀਤ ਕੌਰ ਦਿੜ੍ਹਬਾ ਨੇ ਰਾਸ਼ਟਰੀ ਸਮਨਵਯਕ ਵਜੋਂ ਕੀਤੀ ਸ਼ਮੂਲੀਅਤ
ਦਿੜ੍ਹਬਾ ਮੰਡੀ , 2 ਅਕਤੂਬਰ (ਜਸਵੀਰ ਸਿੰਘ ਔਜਲਾ) - ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿਖੇ ਦਲਿਤ ਅਤੇ ਆਦਿਵਾਸੀ ਸਮਾਜ ਦੇ ਆਤਮ-ਸਨਮਾਨ, ਸਮਾਜਿਕ ਹੱਕਾਂ, ਬਰਾਬਰੀ ਅਤੇ ਰਾਜਨੀਤਕ ਭਾਗੀਦਾਰੀ ਸਬੰਧੀ ਅਹਿਮ ਬੈਠਕ ਹੋਈ। ਇਸ ਦੌਰਾਨ ਭਵਿੱਖ ਦੀ ਰਣਨੀਤੀ ਅਤੇ ਜਨਹਿੱਤ ਦੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਦਿੜ੍ਹਬਾ ਮੰਡੀ , 2 ਅਕਤੂਬਰ (ਜਸਵੀਰ ਸਿੰਘ ਔਜਲਾ) - ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿਖੇ ਦਲਿਤ ਅਤੇ ਆਦਿਵਾਸੀ ਸਮਾਜ ਦੇ ਆਤਮ-ਸਨਮਾਨ, ਸਮਾਜਿਕ ਹੱਕਾਂ, ਬਰਾਬਰੀ ਅਤੇ ਰਾਜਨੀਤਕ ਭਾਗੀਦਾਰੀ ਸਬੰਧੀ ਅਹਿਮ ਬੈਠਕ ਹੋਈ। ਇਸ ਦੌਰਾਨ ਭਵਿੱਖ ਦੀ ਰਣਨੀਤੀ ਅਤੇ ਜਨਹਿੱਤ ਦੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੀਬਾ ਕਰਮਜੀਤ ਕੌਰ ਦਿੜ੍ਹਬਾ ਨੇ ਰਾਸ਼ਟਰੀ ਸਮਨਵਯਕ ਵਜੋਂ ਸ਼ਮੂਲੀਅਤ ਕੀਤੀ। ਬੈਠਕ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਕੇਂਦਰੀ ਮੰਤਰੀ ਸ਼ੈਲਜਾ ਕੁਮਾਰੀ, ਸੰਸਦ ਮੈਂਬਰ ਅਮਰ ਸਿੰਘ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜ ਕੁਮਾਰ ਵੇਰਕਾ ਅਤੇ ਰਾਜ ਸਭਾ ਮੈਂਬਰ ਕਰਨ ਬੋਧ ਸਮੇਤ ਹੋਰ ਆਗੂ ਤੇ ਨੁਮਾਇੰਦੇ ਹਾਜ਼ਰ ਸਨ। ਇਹ ਬੈਠਕ ਕਾਂਗਰਸ ਦੇ ਐੱਸਸੀ ਵਿਭਾਗ ਦੇ ਕੌਮੀ ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਜਨਰਲ ਸਕੱਤਰ ਇੰਚਾਰਜ ਰਾਜੇਂਦਰ ਪਾਲ ਗੌਤਮ, ਦਲਿਤ ਪ੍ਰਕੋਸ਼ਠ ਦੇ ਸੰਯੋਜਕ ਕੇ. ਰਾਜੂ ਅਤੇ ਆਦਿਵਾਸੀ ਸਮਾਜ ਦੇ ਕੌਮੀ ਪ੍ਰਧਾਨ ਡਾ. ਵਿਕ੍ਰਾਂਤ ਭੂਰੀਆ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬੀਬਾ ਕਰਮਜੀਤ ਕੌਰ ਦਿੜ੍ਹਬਾ ਨੇ ਝਾਰਖੰਡ ਦੇ ਵਿੱਤ ਮੰਤਰੀ ਰਾਧਾਕ੍ਰਿਸ਼ਨ ਕਿਸ਼ੋਰ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਦਲਿਤ ਅਤੇ ਆਦਿਵਾਸੀ ਸਮਾਜ ਦੇ ਹੱਕਾਂ, ਸਨਮਾਨ ਅਤੇ ਸਮਾਜਿਕ ਬਰਾਬਰੀ ਲਈ ਸਾਂਝੇ ਯਤਨ ਜ਼ਰੂਰੀ ਹਨ ਅਤੇ ਇਨ੍ਹਾਂ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਅਜਿਹੀਆਂ ਬੈਠਕਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ।