07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੈਦਾਨ ਨਾਲ ਜੁੜਨਾ ਸਮੇਂ ਦੀ ਲੋੜ- ਗੋਇਲ

ਲੌਂਗੋਵਾਲ, 6 ਅਕਤੂਬਰ (ਵਿਨੋਦ, ਖੰਨਾ) – ਸਿੱਖਿਆ ਮਹਾਕੁੰਭ ਅਭਿਆਨ ਦੇ ਮੀਡੀਆ ਇੰਚਾਰਜ਼ ਐਡ. ਆਰਤੀ ਸ਼ਰਮਾ ਨੇ ਦੱਸਿਆ ਕਿ ਵਿਦਿਆ ਭਾਰਤੀ ਵਲੋਂ ਸਮਗਰ ਸਿੱਖਿਆ ਵਿਭਾਗ ਅਤੇ ਐਨ.

ਅਜੀਤ ਡੈਸਕ 07-10-2026
ਲੌਂਗੋਵਾਲ, 6 ਅਕਤੂਬਰ (ਵਿਨੋਦ, ਖੰਨਾ) – ਸਿੱਖਿਆ ਮਹਾਕੁੰਭ ਅਭਿਆਨ ਦੇ ਮੀਡੀਆ ਇੰਚਾਰਜ਼ ਐਡ. ਆਰਤੀ ਸ਼ਰਮਾ ਨੇ ਦੱਸਿਆ ਕਿ ਵਿਦਿਆ ਭਾਰਤੀ ਵਲੋਂ ਸਮਗਰ ਸਿੱਖਿਆ ਵਿਭਾਗ ਅਤੇ ਐਨ.ਆਈ.ਟੀ. ਹਮੀਰਪੁਰ ਦੇ ਸਾਂਝੇ ਉਪਰਾਲੇ ਨਾਲ 9 ਤੋਂ 11 ਅਕਤੂਬਰ ਤੱਕ ਐਨ.ਆਈ.ਟੀ. ਹਮੀਰਪੁਰ ਵਿਖੇ ਸਿੱਖਿਆ ਮਹਾਕੁੰਭ ਦਾ ਛੇਵਾਂ ਅਧਿਆਇ ‘ਸਿੱਖਿਆ ਮਹਾਕੁੰਭ 6.0’ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦੀ ਕੇਂਦਰੀ ਵਿਸ਼ਾ-ਵਸਤੂ “ਸਿੱਖਿਆ, ਪ੍ਰਕਿਰਤੀ ਅਤੇ ਪ੍ਰਗਤੀ : ਵਿਕਾਸ ਅਤੇ ਪ੍ਰਕਿਰਤੀ ਨਾਲ ਸਾਂਝ ਅਤੇ ਤਾਲਮੇਲ ਲਈ ਸਿੱਖਿਆ” ਹੈ। ਤਿੰਨ ਦਿਨਾਂ ਦੇ ਆਯੋਜਨ ਵਿੱਚ ਕ੍ਰਮਵਾਰ ‘ਅਧਿਆਤਮਿਕ ਭਾਰਤ, ਵਿਕਸਿਤ ਭਾਰਤ’, ‘ਵਿਗਿਆਨਮਈ ਭਾਰਤ, ਵਿਕਸਿਤ ਭਾਰਤ’ ਅਤੇ ‘ਸੁਰੱਖਿਅਤ ਭਾਰਤ, ਵਿਕਸਿਤ ਭਾਰਤ’ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਹੋਵੇਗਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਹਿਮਾਚਲ ਦੇ ਰਾਜਪਾਲ ਕਵਿੰਦਰ ਗੁਪਤਾ ਅਤੇ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਕੈਪਟਨ ਅਨੁਰਾਗ ਸਿੰਘ ਠਾਕੁਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਜੈ ਰਾਮ ਠਾਕੁਰ, ਸਪੈਸ਼ਲ ਓਲੰਪਿਕਸ ਭਾਰਤ ਦੀ ਪ੍ਰਧਾਨ ਡਾ. ਮੱਲਿਕਾ ਨੱਡਾ, ਕਾਂਗੜਾ ਤੋਂ ਲੋਕ ਸਭਾ ਮੈਂਬਰ ਡਾ. ਰਾਜੀਵ ਭਾਰਦਵਾਜ, ਸੁਪਰੀਮ ਕੋਰਟ ਦੇ ਐਡਵੋਕੇਟ ਸ੍ਰੀ ਅਸ਼ਵਿਨੀ ਉਪਾਧਿਆਏ, ਇੰਡੀਆ ਹੈਬਿਟੈਟ ਸੈਂਟਰ ਦੇ ਡਾਇਰੈਕਟਰ ਪ੍ਰੋ. ਕੇ. ਜੀ. ਸੁਰੇਸ਼, ਰਾਮਕ੍ਰਿਸ਼ਨ ਮਿਸ਼ਨ ਸ਼ਿਮਲਾ ਦੇ ਸਕੱਤਰ ਸਵਾਮੀ ਤਨਮਯਾਨੰਦ ਜੀ ਮਹਾਰਾਜ, ਸਾਧਵੀ ਅੰਮ੍ਰਿਤਾ ਦੀਦੀ, ਸਮਾਜ ਸੇਵਕ ਸ੍ਰੀ ਬਨਵੀਰ, ਸਲਾਈਟ ਲੌਂਗੋਵਾਲ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ, ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ, ਸਮਾਜ ਸੇਵਕ ਡਾ. ਇੰਦਰੈਸ਼ ਕੁਮਾਰ ਅਤੇ ਤ੍ਰਿਪੁਰਾ ਸਰਕਾਰ ਦੀ ਸਕੱਤਰ ਸ੍ਰੀਮਤੀ ਸੋਨਲ ਗੋਇਲ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ। ਇਸ ਮਹਾਕੁੰਭ ਵਿੱਚ 16 ਵਿਸ਼ਾ-ਧਾਰਾਵਾਂ, 367 ਖੋਜ-ਪੱਤਰ, 8 ਵਿਸ਼ਾ-ਅਧਾਰਿਤ ਸੰਮੇਲਨ, 125 ਵਿਦਿਆਰਥੀ ਪ੍ਰੋਜੈਕਟ, 41 ਨਵਉਦਮ ਅਤੇ ਲਗਭਗ 60 ਪ੍ਰਦਰਸ਼ਨੀਆਂ ਮੁੱਖ ਆਕਰਸ਼ਣ ਰਹਿਣਗੀਆਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 350 ਤੋਂ ਵੱਧ ਭਾਗੀਦਾਰ ਵੀ ਸ਼ਾਮਲ ਹੋਣਗੇ । ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ‘ਸ਼ੋਧਾਂਕੁਰ’ ਖੋਜ ਪੱਤਰਿਕਾ ਅਤੇ ਤੀਜੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਤੇਜਸ’ ਗਿਆਨ ਮੁਕਾਬਲਾ ਕਰਵਾਇਆ ਜਾਵੇਗਾ। ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਭਾਰਤ ਦੀ ਕਲਾ, ਵਿਰਾਸਤ ਅਤੇ ਵਿਭਿੰਨ ਪਰੰਪਰਾਵਾਂ ਨੂੰ ਵੀ ਉਜਾਗਰ ਕੀਤਾ ਜਾਵੇਗਾ। ਐਡ. ਆਰਤੀ ਨੇ ਦੱਸਿਆ ਕਿ ਐੱਨ.ਆਈ.ਟੀ. ਜਲੰਧਰ ਤੋਂ ਸ਼ੁਰੂ ਹੋਈ ਸਿੱਖਿਆ ਮਹਾਕੁੰਭ ਦੀ ਯਾਤਰਾ ਕੁਰੁਕਸ਼ੇਤਰ, ਸ੍ਰੀਨਗਰ ਅਤੇ ਮੋਹਾਲੀ ਤੋਂ ਹੁੰਦੀ ਹੋਈ ਹੁਣ ਹਮੀਰਪੁਰ ਪਹੁੰਚ ਰਹੀ ਹੈ। ਇਸ ਦਾ ਉਦੇਸ਼ ਸਿੱਖਿਆ ਨੂੰ ਖੋਜ, ਨਵੀਨਤਾ, ਭਾਰਤੀ ਗਿਆਨ ਪਰੰਪਰਾ ਅਤੇ ਰਾਸ਼ਟਰ ਨਿਰਮਾਣ ਨਾਲ ਜੋੜਨਾ ਹੈ।
ਪਿਛਲੀ ਖ਼ਬਰ ਮਲੇਰਕੋਟਲਾ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਅਗਲੀ ਖ਼ਬਰ ਦਰਵਾਰਾ ਸਿੰਘ ਨਾਗਰਾ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।