07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

61 ਸਾਲਾ ਮੰਜੂਲਾ ਸ਼ਰਮਾ ਨੇ ਬੈਡਮਿੰਟਨ ’ਚ ਜਿੱਤਿਆ ਸੋਨ ਤਗਮਾ

ਸੰਗਰੂਰ, 6 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਪੰਜਾਬ ਸਰਕਾਰ ਵਲੋਂ ਆਯੋਜਿਤ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ 61 ਸਾਲ ਦੀ ਉਮਰ ਦੇ ਵਰਗ ਵਿੱਚ ਬੈਡਮਿੰਟਨ ਦੀ ਖੇਡ ’ਚ ਸੋਨ ਤਗਮਾ ਜਿੱਤਿਆ। ‘ਅਜੀਤ’ ਨਾਲ਼ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਖੇਡਾਂ ਲਈ ਉਮਰ ਵਿੱਚ ਕੋਈ ਬੰਦਿਸ਼ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਉਹ ਇਸ ਉਮਰ ਵਿੱਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਖੇਡਾਂ ਦੇ ਖੇਤਰ ’ਚ ਕਰ ਰਹੇ ਹਨ ।

ਅਜੀਤ ਡੈਸਕ 07-10-2026
ਸੰਗਰੂਰ, 6 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਪੰਜਾਬ ਸਰਕਾਰ ਵਲੋਂ ਆਯੋਜਿਤ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ 61 ਸਾਲ ਦੀ ਉਮਰ ਦੇ ਵਰਗ ਵਿੱਚ ਬੈਡਮਿੰਟਨ ਦੀ ਖੇਡ ’ਚ ਸੋਨ ਤਗਮਾ ਜਿੱਤਿਆ। ‘ਅਜੀਤ’ ਨਾਲ਼ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਖੇਡਾਂ ਲਈ ਉਮਰ ਵਿੱਚ ਕੋਈ ਬੰਦਿਸ਼ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਉਹ ਇਸ ਉਮਰ ਵਿੱਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਖੇਡਾਂ ਦੇ ਖੇਤਰ ’ਚ ਕਰ ਰਹੇ ਹਨ । ਆਪਣੀ ਉਪਰੋਕਤ ਉਪਲੱਬਧੀ ਪਿੱਛੇ ਪ੍ਰਿੰਸੀਪਲ ਮੰਜੂਲਾ ਸ਼ਰਮਾ ਨੇ ਇਸ ਦਾ ਸਿਹਰਾ ਆਪਣੇ ਪਰਿਵਾਰ ਖਾਸ ਤੌਰ ਉੱਤੇ ਆਪਣੇ ਨਜ਼ਦੀਕੀ ਸਾਥੀਆਂ ਨੂੰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਮੰਜੂਲਾ ਸ਼ਰਮਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਗਰਮ ਆਗੂ ਹਨ ਅਤੇ ਲੰਬੇ ਸਮੇਂ ਤੋਂ ਸੰਗਰੂਰ ਦੀ ਰਾਜਨੀਤੀ ’ਚ ਸਰਗਰਮ ਭੂਨਿਕਾ ਨਿਭਾਅ ਰਹੇ ਹਨ ।
ਪਿਛਲੀ ਖ਼ਬਰ ਹਾੜ੍ਹੀ-2026 ਦੀਆਂ ਫ਼ਸਲਾਂ, ਫ਼ਸਲੀ ਵਿਭਿੰਨਤਾ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਸੰਬੰਧੀ ਜ਼ਿਲ੍ਹਾ ਪ... ਅਗਲੀ ਖ਼ਬਰ ਸੰਗਰੂਰ ’ਚ ਪਹਿਲੀ ਵਾਰ ਹੋਇਆ ਲਗਾਤਾਰ 13 ਘੰਟੇ ਦਾ ਨਾਮ ਸਿਮਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।