13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਮਿਤ ਮਾਨ ਨੇ ਪਿੰਡ ਮੰਨਵੀ ਸਮੇਤ ਪੰਜ ਪਿੰਡਾਂ ’ਚ ਕੀਤੀਆਂ ਮੀਟਿੰਗਾਂ ਆਮ ਆਦਮੀ ਦੀ ਸੂਬਾ ਸਰਕਾਰ ਹਰ ਫਰੰਟ ’ਤੇ ਫੇਲ੍ਹ- ਸਮਿਤ ਮਾਨ

ਅਮਰਗੜ੍ਹ, 11 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਦੀ)- ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਸਮਿਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਸਰਦਾਰ ਧਨਵੰਤ ਸਿੰਘ ਯਾਦਗਾਰੀ ਵਿਕਾਸ ਮਿਲਣੀ ਮੁਹਿੰਮ ਤਹਿਤ ਹਲਕੇ ਦੇ ਕਈ ਪਿੰਡਾਂ ’ਚ ਪਹੁੰਚ ਕੇ ਕਾਂਗਰਸੀ ਆਗੂਆਂ ਤੇ ਪਿੰਡ ਵਾਸੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਉਪਰੋਕਤ ਮੁਹਿੰਮ ਤਹਿਤ ਉਨ੍ਹਾਂ ਨੋਸ਼ਹਿਰਾ, ਰਜਿੰਦਰ ਨਗਰ, ਪਿੰਡ ਨਿਆਮਤਪੁਰ, ਰੁੜਕੀ ਕਲਾਂ ਅਤੇ ਮੰਨਵੀ ਵਿਖੇ ਮੀਟਿੰਗਾਂ ਕੀਤੀਆਂ ।

ਅਜੀਤ ਡੈਸਕ 12-10-2026
ਅਮਰਗੜ੍ਹ, 11 ਅਕਤੂਬਰ (ਪਵਿੱਤਰ ਸਿੰਘ, ਜਤਿੰਦਰ ਮੰਨਦੀ)- ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਸਮਿਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਸਰਦਾਰ ਧਨਵੰਤ ਸਿੰਘ ਯਾਦਗਾਰੀ ਵਿਕਾਸ ਮਿਲਣੀ ਮੁਹਿੰਮ ਤਹਿਤ ਹਲਕੇ ਦੇ ਕਈ ਪਿੰਡਾਂ ’ਚ ਪਹੁੰਚ ਕੇ ਕਾਂਗਰਸੀ ਆਗੂਆਂ ਤੇ ਪਿੰਡ ਵਾਸੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਉਪਰੋਕਤ ਮੁਹਿੰਮ ਤਹਿਤ ਉਨ੍ਹਾਂ ਨੋਸ਼ਹਿਰਾ, ਰਜਿੰਦਰ ਨਗਰ, ਪਿੰਡ ਨਿਆਮਤਪੁਰ, ਰੁੜਕੀ ਕਲਾਂ ਅਤੇ ਮੰਨਵੀ ਵਿਖੇ ਮੀਟਿੰਗਾਂ ਕੀਤੀਆਂ । ਪਿੰਡ ਮੰਨਵੀ ਵਿਖੇ ਗੁਰਮੇਲ ਸਿੰਘ ਅਤੇ ਮੇਜਰ ਸਿੰਘ ਦੀ ਅਗਵਾਈ ‘ਚ ਹੋਈ ਮੀਟਿੰਗ ਦੌਰਾਨ ਵਰਕਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਮਿਤ ਮਾਨ ਨੇ ਕਿਹਾ ਕਿ ਭਗਵੰਤ ਮਾਨ ਦੀ ਸੂਬਾ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ ਤੇ ਸੂਬੇ ਅੰਦਰ ਜਿੱਥੇ ਕਤਲੋ ਗਾਰਤ , ਲੁੱਟ ਖੋ, ਨਸ਼ਾਖੋਰੀ ਅਤੇ ਭਿ੍ਸ਼ਟਾਚਾਰ ਵਧਿਆ ਹੈ ਉਥੇ ਹੀ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਆਮ ਆਦਮੀ ਪਾਰਟੀ ਦੇ ਕਾਰਜ ਕਾਲ ਦੌਰਾਨ ਡੇਢ ਗੁਣਾ ਭਾਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਗਟ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਹੋਰ ਮਜਬੂਤ ਹੋਈ ਹੈ ਅਤੇ ਪੰਜਾਬ ਦੇ ਲੋਕ ਬੇਸਬਰੀ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ। ਇਸ ਮੌਕੇ ਮੇਜਰ ਸਿੰਘ, ਬਲਵਿੰਦਰ ਨਿਆਮਤਪੁਰ, ਰਣਜੋਧ ਸਿੰਘ ਰਜਿੰਦਰ ਨਗਰ, ਅੰਮ੍ਰਿਤ ਸਿੰਘ ਨੌਸ਼ਹਿਰਾ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਮਨਵੀਰ ਕੌਰ ਨੇ ਸੂਬਾ ਪੱਧਰੀ ਸਾਇੰਸ ਸੈਮੀਨਾਰ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੁਣ ਰਾਸ਼ਟਰੀ ਪੱਧਰ ’ਤੇ ਕਰੇਗੀ ਪੰਜਾਬ ਦੀ... ਅਗਲੀ ਖ਼ਬਰ ਲੌਂਗੋਵਾਲ ਸਟੇਡੀਅਮ ’ਤੇ ਭਖੀ ਸਿਆਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।