13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਏਮਜ਼ ਬਠਿੰਡਾ ਵਿਖੇ ਹੋਮਿਓਪੈਥੀ, ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਯੂਨਿਟ ਖੁੱਲ੍ਹਣਾ ਸ਼ਲਾਘਾਯੋਗ ਉਦਮ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ) - ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਬਠਿੰਡਾ ਵਿਖੇ ਹੋਮਿਓਪੈਥੀ, ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਯੂਨਿਟ ਖੁੱਲ੍ਹਣੇ ਸ਼ਲਾਘਾਯੋਗ ਉਦਮ ਹੈ । ਇਹ ਪ੍ਰਗਟਾਵਾ ਕਰਦਿਆਂ ਡਾ.

ਅਜੀਤ ਡੈਸਕ 12-10-2026
ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ) - ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਬਠਿੰਡਾ ਵਿਖੇ ਹੋਮਿਓਪੈਥੀ, ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਯੂਨਿਟ ਖੁੱਲ੍ਹਣੇ ਸ਼ਲਾਘਾਯੋਗ ਉਦਮ ਹੈ । ਇਹ ਪ੍ਰਗਟਾਵਾ ਕਰਦਿਆਂ ਡਾ. ਅਮਰਜੀਤ ਸਿੰਘ ਮਾਨ, ਸਕੱਤਰ ਐਸੋਸੀਏਸ਼ਨ ਫਾਰ ਸਾਇੰਟੇਫਿਕ ਰੀਸਰਚ ਇਨ੍ਹਾਂ ਹੋਮਿਓਪੈਥੀ ਨੇ ਕਿਹਾ ਕਿ ਏਮਜ਼ ਵਰਗੀ ਸੰਸਥਾ ਦਾ ਇਹ ਫੈਸਲਾ ਪਬਲਿਕ ਲਈ ਬਹੁਤ ਲਾਹੇਵੰਦ ਰਹੇਗਾ, ਕਿਉਂਕਿ ਹੁਣ ਉੱਥੇ ਐਲੋਪੈਥੀ ਦੇ ਨਾਲ ਨਾਲ ਇਨ੍ਹਾਂ ਪ੍ਰਣਾਲੀਆਂ ਦੇ ਮਾਹਿਰਾਂ ਦੀਆਂ ਸੇਵਾਵਾਂ ਉੱਥੇ ਮਿਲ ਸਕਣਗੀਆਂ ਤੇ ਵੱਖ-ਵੱਖ ਬਿਮਾਰੀਆਂ ਦੇ ਠੀਕ ਹੋਣ ਦਾ ਪੂਰਾ ਰਿਕਾਰਡ ਰੱਖਿਆ ਜਾ ਸਕੇਗਾ। ਡਾਕਟਰ ਮਾਨ ਨੇ ਕਿਹਾ ਕਿ ਐਲੋਪੈਥੀ, ਹੋਮਿਓਪੈਥੀ ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਦਾ ਮਨੁੱਖਤਾ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਆਪਣਾ ਆਪਣਾ ਮਹੱਤਵ ਹੈ। ਹੋਮਿਓਪੈਥੀ ’ਚ ਪੁਰਾਣੀਆਂ ਬਿਮਾਰੀਆਂ ਦਾ, ਮਾਨਸਿਕ ਰੋਗਾਂ ਦਾ,ਕੁਝ ਅਪਰੇਸ਼ਨ ਵਾਲੀਆਂ ਬਿਮਾਰੀਆਂ ਦਾ ਪੱਕਾ ਇਲਾਜ ਸੰਭਵ ਹੈ, ਇੱਕੋ ਛੱਤ ਥੱਲੇ ਸਾਰੀਆਂ ਪੈਥੀਆਂ ਦੇ ਮਾਹਿਰ ਹੋਣਾ ਬਹੁਤ ਵਧੀਆ ਸ਼ਲਾਘਾਯੋਗ ਉਦਮ ਹੈ।
ਪਿਛਲੀ ਖ਼ਬਰ ਫੋਰਚੂਨ ਕਾਨਵੈਂਟ ਸਕੂਲ ਵਿਖੇ ਕਰਵਾਇਆ ਕਰੀਅਰ ਗਾਈਡੈਂਸ ਸੈਸ਼ਨ ਅਗਲੀ ਖ਼ਬਰ ਮੁੱਖ ਅਧਿਆਪਕਾ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।