14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਵਿਧਾਇਕ ਜਮੀਲ ਉਰ ਰਹਿਮਾਨ ਨੇ ਸੰਦੌੜ ਅਤੇ ਦਸੌਧਾ ਸਿੰਘ ਵਾਲਾ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ

ਸੰਦੌੜ, 13 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਅੱਜ ਅਨਾਜ ਮੰਡੀ ਸੰਦੌੜ ਅਤੇ ਦਸੌਧਾ ਸਿੰਘ ਵਾਲਾ ਵਿਖੇ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕਰਵਾਈ।

ਅਜੀਤ ਡੈਸਕ 14-10-2026
ਸੰਦੌੜ, 13 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਅੱਜ ਅਨਾਜ ਮੰਡੀ ਸੰਦੌੜ ਅਤੇ ਦਸੌਧਾ ਸਿੰਘ ਵਾਲਾ ਵਿਖੇ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕਰਵਾਈ। ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਅੱਜ ਸੰਦੌੜ ਵਿਖੇ ਆੜ੍ਹਤੀ ਸੁਖਮਿੰਦਰ ਸਿੰਘ ਚੀਮਾ ਦੀ ਦੁਕਾਨ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲ ਦੀ ਖਰੀਦ ਵਿਚ ਕਿਸੇ ਕਿਸਮ ਦੀ ਦਿੱਕਤ ਜਾਂ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਅਤੇ ਸੁੱਕੀ ਫਸਲ ਹੀ ਮੰਡੀ ਵਿਚ ਲੈ ਕੇ ਆਉਣ। ਇਸ ਮੌਕੇ ਹਾਜ਼ਰ ਆੜ੍ਹਤੀਆਂ ਨੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਮੰਡੀ ਵਿਚ ਆ ਰਹੀਆਂ ਕੁੱਝ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਡਾ.ਜਮੀਲ ਉਰ ਰਹਿਮਾਨ ਨੇ ਆੜਤੀਆਂ ਨੂੰ ਵਿਸਵਾਸ ਦਿਵਾਇਆ ਕਿ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਸੈਕਟਰੀ ਵਰਿੰਦਰ ਸਿੰਘ, ਬਲਾਕ ਸੰਮਤੀ ਮਾਲੇਰਕੋਟਲਾ ਦੇ ਚੇਅਰਮੈਨ ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਚਰਨਜੀਤ ਸਿੰਘ ਚੰਨਾ, ਚੇਅਰਮੈਨ ਸੰਦੀਪ ਸਿੰਘ, ਇੰਸਪੈਕਟਰ ਰਸਮਿੰਦਰ ਸਿੰਘ, ਇੰਸਪੈਕਟਰ ਜਸਪ੍ਰੀਤ ਸਿੰਘ, ਆੜਤੀਆ ਕੇਵਲਜੀਤ ਸਿੰਘ ਖੁਰਦ, ਆੜ੍ਹਤੀਆ ਸੁਖਮਿੰਦਰ ਸਿੰਘ ਮਾਣਕੀ, ਆੜਤੀਆ ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਨੰਬਰਦਾਰ ਗੁਲਜਾਰ ਸਿੰਘ ਦੁਲਮਾਂ, ਆੜਤੀਆ ਨਰਿੰਦਰਪਾਲ ਸਿੰਘ, ਜਗਤਾਰ ਸਿੰਘ ਮਾਣਕੀ, ਮੰਡੀ ਸੁਪਰਵਾਈਜਰ ਜਗਦੀਪ ਸਿੰਘ, ਕਰਨਵੀਰ ਸਿੰਘ ਗਰੇਵਾਲ , ਮਾਸਟਰ ਅਜੈਬ ਸਿੰਘ ਖੁਰਦ, ਜਗਤਾਰ ਸਿੰਘ ਕਸਬਾ ਭੁਰਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੁਰਗਾ ਸਪਤਸਿਤੀ ਦੇ ਨਰਾਤਿਆਂ ’ਤੇ ਪਾਠ ਆਰੰਭ ਅਗਲੀ ਖ਼ਬਰ ਈਨਾ ਬਾਜਵਾ ਵਿਖੇ ਵਿੱਕੀ ਪਰੋਚਾ ਦੀ ਅਗਵਾਈ ਹੇਠ ਭਾਜਪਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।