23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨਗਰ ਕੀਰਤਨ ਦਾ ਗੁਰਬਖਸ਼ਪੁਰਾ ਵਿਖੇ ਸਵਾਗਤ ਕੀਤਾ

ਸ਼ੇਰਪੁਰ, 22 ਅਕਤੂਬਰ (ਮੇਘ ਰਾਜ ਜੋਸ਼ੀ)-ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਛੇਵੀਂ, ਅਲੀਪੁਰ ਖ਼ਾਲਸਾ ਤੋਂ ‘ਬੰਦੀ ਛੋੜ ਦਿਵਸ’ ਦੇ ਸ਼ੁਭ ਅਵਸਰ ‘ਤੇ ਇਕ ਵਿਸ਼ਾਲ ਨਗਰ ਕੀਰਤਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਸਜਾਇਆ ਗਿਆ। ਇਹ ਨਗਰ ਕੀਰਤਨ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦਾ ਹੋਇਆ ਪਿੰਡ ਗੁਰਬਖਸ਼ਪੁਰਾ (ਗੰਡੇਵਾਲ) ਵਿਖੇ ਪੁੱਜਾ।

ਅਜੀਤ ਡੈਸਕ 23-10-2026
ਸ਼ੇਰਪੁਰ, 22 ਅਕਤੂਬਰ (ਮੇਘ ਰਾਜ ਜੋਸ਼ੀ)-ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਛੇਵੀਂ, ਅਲੀਪੁਰ ਖ਼ਾਲਸਾ ਤੋਂ ‘ਬੰਦੀ ਛੋੜ ਦਿਵਸ’ ਦੇ ਸ਼ੁਭ ਅਵਸਰ ‘ਤੇ ਇਕ ਵਿਸ਼ਾਲ ਨਗਰ ਕੀਰਤਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਸਜਾਇਆ ਗਿਆ। ਇਹ ਨਗਰ ਕੀਰਤਨ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦਾ ਹੋਇਆ ਪਿੰਡ ਗੁਰਬਖਸ਼ਪੁਰਾ (ਗੰਡੇਵਾਲ) ਵਿਖੇ ਪੁੱਜਾ। ਪਿੰਡ ਗੁਰਬਖਸ਼ਪੁਰਾ ਪਹੁੰਚਣ ‘ਤੇ ਪਿੰਡ ਵਾਸੀਆਂ ਵਲੋਂ ਨਗਰ ਕੀਰਤਨ ਦਾ ਬਹੁਤ ਹੀ ਗਰਮਜੋਸ਼ੀ ਅਤੇ ਸ਼ਰਧਾ ਭਾਵਨਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਥੇਦਾਰ ਪੂਰਨ ਸਿੰਘ ਗੰਡੇਵਾਲ ਨੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਹੋਰ ਆਏ ਸਿੰਘ ਸਾਹਿਬਾਨਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ । ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਪਿਛਲੀ ਖ਼ਬਰ ਅਮਿਤ ਸ਼ਾਹ ਦਾ ਪੰਜਾਬ ਦੌਰਾ ਨਸ਼ਾ ਪੀੜਤ ਪਰਿਵਾਰਾਂ ਲਈ ਨਵੀਂ ਉਮੀਦ- ਰਿਸ਼ੀਪਾਲ ਖੇਰਾ ਅਗਲੀ ਖ਼ਬਰ ਸੰਤ ਅਤਰ ਸਿੰਘ ਗੁਰਮਤਿ ਕਾਲਜ ਵਿਖੇ ਗੁਰਮਤਿ ਕੋਰਸਾਂ ਦੀਆਂ ਸ਼ਾਮ ਦੀਆਂ ਕਲਾਸਾਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।