26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਕਾਂਗਰਸ ਵਲੋਂ ਸਾਜਿਦ ਖਾਨ ਜ਼ਿਲ੍ਹਾ ਮਲੇਰਕੋਟਲਾ ਦੇ ਓ.ਬੀ.ਸੀ. ਪ੍ਰਧਾਨ ਨਿਯੁਕਤ

ਲੌਂਗੋਵਾਲ, 25 ਅਕਤੂਬਰ (ਵਿਨੋਦ, ਖੰਨਾ) - ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸ਼ੇਰੋਂ ਵਲੋਂ ਗੁਰਦੁਆਰਾ ਚੌਂਕ ਵਿਚ ਅਤੇ ਇਕਾਈ ਲੌਂਗੋਵਾਲ ਵਲੋਂ ਬੱਸ ਸਟੈਂਡ ਲੌਂਗੋਵਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਸ਼ਾ ਮਾਫੀਆ, ਸਿਆਸਤਦਾਨਾਂ ਅਤੇ ਪੁਲਿਸ ਦੇ ਗੱਠਜੋੜ ਦੇ ਪੁਤਲੇ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼ੇਰੋਂ ਵਿਖੇ ਜਥੇਬੰਦੀ ਦੇ ਮੀਤ ਪ੍ਰਧਾਨ ਨਿਰੰਜਣ ਸਿੰਘ ਨੰਜ ਅਤੇ ਲੌਂਗੋਵਾਲ ਵਿਖੇ ਆਗੂਆਂ ਚਮਕੌਰ ਸਿੰਘ, ਰਣਜੀਤ ਸਿੰਘ, ਬਲਬੀਰ ਲੌਂਗੋਵਾਲ, ਜੁਝਾਰ ਲੌਂਗੋਵਾਲ, ਬੂਟਾ ਸਿੰਘ ਰਾੜਾ, ਰਮਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।

ਪਿੰਡ ਸ਼ੇਰੋਂ ਅਤੇ ਲੌਂਗੋਵਾਲ ਵਿਖੇ ਪੁਤਲੇ ਫੂਕਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁੰਨ। ਤਸਵੀਰ-ਵਿਨੋਦ 26-10-2026
ਲੌਂਗੋਵਾਲ, 25 ਅਕਤੂਬਰ (ਵਿਨੋਦ, ਖੰਨਾ) - ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸ਼ੇਰੋਂ ਵਲੋਂ ਗੁਰਦੁਆਰਾ ਚੌਂਕ ਵਿਚ ਅਤੇ ਇਕਾਈ ਲੌਂਗੋਵਾਲ ਵਲੋਂ ਬੱਸ ਸਟੈਂਡ ਲੌਂਗੋਵਾਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਸ਼ਾ ਮਾਫੀਆ, ਸਿਆਸਤਦਾਨਾਂ ਅਤੇ ਪੁਲਿਸ ਦੇ ਗੱਠਜੋੜ ਦੇ ਪੁਤਲੇ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼ੇਰੋਂ ਵਿਖੇ ਜਥੇਬੰਦੀ ਦੇ ਮੀਤ ਪ੍ਰਧਾਨ ਨਿਰੰਜਣ ਸਿੰਘ ਨੰਜ ਅਤੇ ਲੌਂਗੋਵਾਲ ਵਿਖੇ ਆਗੂਆਂ ਚਮਕੌਰ ਸਿੰਘ, ਰਣਜੀਤ ਸਿੰਘ, ਬਲਬੀਰ ਲੌਂਗੋਵਾਲ, ਜੁਝਾਰ ਲੌਂਗੋਵਾਲ, ਬੂਟਾ ਸਿੰਘ ਰਾੜਾ, ਰਮਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਪਰਵਿੰਦਰ ਸਿੰਘ ਝੋਟਾ ਵਰਗੇ ਨੌਜਵਾਨ ਜੋ ਨਸ਼ਿਆਂ ਖਿਲਾਫ ਅਵਾਜ਼ ਚੁੱਕਦੇ ਹਨ। ਉਨ੍ਹਾਂ ਨੂੰ ਨਸ਼ਾ ਤਸਕਰਾਂ ਵਲੋਂ ਸ਼ਰੇਆਮ ਮਾਰਿਆ ਜਾ ਰਿਹਾ ਹੈ ਅਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਜੇਕਰ ਸਰਕਾਰ ਨੇ ਮਾਨਸਾ ਮਾਮਲੇ ‘ਚ ਜਲਦੀ ਇਨਸਾਫ਼ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਵਿੱਚ ਪਿੰਡ ਸ਼ੇਰੋਂ ਵਿਖੇ ਭੂਰਾ ਸਿੰਘ, ਗੁਰਮੇਲ ਸਿੰਘ, ਸੁਖਦੇਵ ਸਿੰਘ, ਸਾਧੂ ਸਿੰਘ, ਬਘੇਰਾ ਸਿੰਘ ਅਤੇ ਗਮਦੂਰ ਸਿੰਘ ਅਤੇ ਲੌਂਗੋਵਾਲ ਵਿਖੇ ਭਰਾਤਰ ਗੁਰਮੇਲ਼ ਸਿੰਘ, ਅਮਰਜੀਤ ਗਿੱਲ, ਦਰਸ਼ਨ ਸਿੰਘ, ਨੰਦੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਬੀਬੀਆਂ ਹਾਜ਼ਰ ਸਨ।
ਪਿਛਲੀ ਖ਼ਬਰ ਐਕਸ਼ਨ ਕਮੇਟੀ ਦੇ ਸੱਦੇ ’ਤੇ ਬੀ.ਕੇ.ਯੂ. ਸਿੱਧੂਪੁਰ ਨੇ ਪਿੰਡ-ਪਿੰਡ ਝਾੜੂ ਫੂਕ ਕੇ ਕੀਤੇ ਰੋਸ ਪ੍ਰਦਰਸ਼ਨ ਸਰਕਾਰ ਜਲਦ ਪਰਿ... ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਆਮਦ ’ਚ ਆਈ ਤੇਜ਼ੀ, ਸਭ ਤੋਂ ਜ਼ਿਆਦਾ ਖ਼ਰੀਦ ਪਨਗਰੇਨ ਵਲੋਂ ਕੀਤੀ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।