26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਕਮਲ ਧਾਲੀਵਾਲ ਨੇ ਦਹਿਲੀਜ਼ ਕਲਾਂ ’ਚ ਲਗਾਇਆ ਮੁਫ਼ਤ ਕੈਂਸਰ ਜਾਂਚ ਕੈਂਪ

ਅਹਿਮਦਗੜ੍ਹ, 25 ਅਕਤੂਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)- ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਪਿੰਡ ਦਹਿਲੀਜ਼ ਕਲਾਂ ਵਿਖੇ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਆਧੁਨਿਕ ਸਹੂਲਤਾਂ ਨਾਲ ਲੈਸ ਬੱਸਾਂ ‘ਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ 730 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਬਿਮਾਰੀ ਦੇ ਲੱਛਣਾਂ, ਬਚਾਅ ਅਤੇ ਸਮੇਂ ਸਿਰ ਜਾਂਚ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ, ਜਦਕਿ ਅੱਖਾਂ ਦੀ ਜਾਂਚ ਉਪਰੰਤ 543 ਲੋੜਵੰਦ ਲੋਕਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ।

ਕਾਂਗਰਸੀ ਆਗੂ ਕਮਲ ਧਾਲੀਵਾਲ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਦਹਿਲੀਜ਼ ਕਲਾਂ ਵਿਖੇ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਦੌਰਾਨ ਪਿੰਡ ਵਾਸੀਆਂ ਨਾਲ। ਤਸਵੀਰ-ਰਣਧੀਰ ਸਿੰਘ ਮਹੋਲੀ 26-10-2026
ਅਹਿਮਦਗੜ੍ਹ, 25 ਅਕਤੂਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ)- ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਪਿੰਡ ਦਹਿਲੀਜ਼ ਕਲਾਂ ਵਿਖੇ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਆਧੁਨਿਕ ਸਹੂਲਤਾਂ ਨਾਲ ਲੈਸ ਬੱਸਾਂ ‘ਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ 730 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਬਿਮਾਰੀ ਦੇ ਲੱਛਣਾਂ, ਬਚਾਅ ਅਤੇ ਸਮੇਂ ਸਿਰ ਜਾਂਚ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ, ਜਦਕਿ ਅੱਖਾਂ ਦੀ ਜਾਂਚ ਉਪਰੰਤ 543 ਲੋੜਵੰਦ ਲੋਕਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਕੈਂਸਰ ਦੇ ਲੱਛਣਾਂ ਅਤੇ ਬਚਾਅ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ । ਕਮਲ ਧਾਲੀਵਾਲ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਹਲਕਾ ਅਮਰਗੜ੍ਹ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣਾ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿੱਚ ਲਗਭਗ 70 ਹਜ਼ਾਰ ਰੁਪਏ ਦੀ ਕੀਮਤ ਵਾਲੇ ਕੈਂਸਰ ਟੈਸਟ ਇਸ ਕੈਂਪ ਵਿੱਚ ਬਿਲਕੁਲ ਮੁਫ਼ਤ ਕੀਤੇ ਗਏ, ਤਾਂ ਜੋ ਆਰਥਿਕ ਤੰਗੀ ਕਾਰਨ ਕੋਈ ਵੀ ਵਿਅਕਤੀ ਜਾਂਚ ਤੋਂ ਵਾਂਝਾ ਨਾ ਰਹੇ। ਇਸ ਮੌਕੇ ਸਰਪੰਚ ਸਗੀਰ ਖਾਨ ਹਾਜੀ, ਪੰਚ ਸ਼ੇਰ ਖਾਨ, ਪੰਚ ਸੁਲਤਾਨ ਖਾਂ, ਫਰਿਆਦ ਅਲੀ, ਡਾ. ਰਸਮਾਂ, ਪੰਚ ਦਿਲਵਰ ਖਾਂ, ਸਾਬਕਾ ਸਰਪੰਚ ਅਜਮਲ ਖਾਂ, ਪੰਚ ਕੁਲਦੀਪ ਸਿੰਘ, ਸ਼ਾਹਿਦ ਖਾਨ, ਪੰਚ ਕੁਲਦੀਪ ਕੌਰ, ਵਿਸ਼ਾਲ ਥਾਪਰ, ਅਸ਼ਰਫ ਖਾਨ , ਡਾ. ਅਸ਼ਰਫ, ਗਰੇਵਾਲ ਪਰਿਵਾਰ, ਲਖਵੰਤ ਸਿੰਘ ਗੁੱਡਾ,ਜੈਲਦਾਰ ਪਰਿਵਾਰ, ਪੰਚ ਦਿਲਸ਼ਾਦ ਖਾਂ, ਜੱਗਾ ਖਾਂ, ਈਟੀਓ ਮੋਤੀ ਜੀ, ਅਨਵਰ ਖਾਂ ਏਕੇ, ਲਾਲੂ ਬਾਬਾ , ਕੌਂਸਲਰ ਵਿੱਕੀ ਟੰਡਨ, ਕੌਂਸਲਰ ਦੀਪਕ ਸ਼ਰਮਾ, ਕੌਂਸਲਰ ਰਿੱਪੀ ਕੜਵਲ, ਕੌਂਸਲਰ ਕਮਿਕਰ ਰਾਮ, ਕੌਂਸਲਰ ਸਨਦੀਪ ਬੱਧਣ, ਕੌਂਸਲਰ ਅਮਨ ਅਫ਼ਰੀਦੀ, ਸਾਜਿਦ ਖਾਨ, ਰਾਜੂ ਤੱਗੜ , ਸੁਰਾਜਦੀਨ ਮੁਹੰਮਦ, ਰਿੱਕੀ ਸੂਦ ਸਾਬਕਾ ਸਰਪੰਚ ਭੋਲਾ ਰਸੂਲਪੁਰ, ਅਰਸ਼ਦ ਖਾਨ ਸ਼ੌਕੀ, ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਭੁੱਲਰ ਮਹੇਰਨਾ ਖੁਰਦ, ਬਲਵੀਰ ਸਿੰਘ ਦਹਿਲੀਜ਼ ਖੁਰਦ , ਸਾਬਕਾ ਸਰਪੰਚ ਜੱਸੀ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਕਮਲ ਕੰਗਣਵਾਲ, ਚਮਕੌਰ ਸਿੰਘ, ਜਸਵੀਰ ਸਿੰਘ ਬਾਜਵਾ ਕੰਗਣਵਾਲ (ਕੈਨੇਡਾ), ਸਰਪੰਚ ਹਰਦੀਪ ਸਿੰਘ ਬੌੜਹਾਈ ਕਲਾਂ, ਪੰਚ ਗੁਰਜੀਤ ਸਿੰਘ ਗੀਤੀ, ਪੰਚ ਬਲਦੇਵ ਸਿੰਘ , ਸਾਬਕਾ ਸਰਪੰਚ ਜਗਦੇਵ ਸਿੰਘ ਅਕਬਰਪੁਰ ਛੰਨਾ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਮਲੇਰਕੋਟਲਾ ਐਡਵੋਕੇਟ ਮੁਹੰਮਦ ਜਮੀਲ ਬਨਭੌਰਾ, ਵਾਈਸ ਪ੍ਰਧਾਨ ਯੂਥ ਕਾਂਗਰਸ ਹਲਕਾ ਅਮਰਗੜ੍ਹ ਸੁਹੇਲ ਹਥੋਆ, ਕਰਨੈਲ ਸਿੰਘ ਭੋਗੀਵਾਲ, ਚੂਹੜ ਖਾਂ, ਸੁਖਵਿੰਦਰ ਸਿੰਘ, ਸ਼ਹੀਦ ਮੁਸ਼ਤਾਕ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਂਬਰਾਂ ਸਮੇਤ ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਵੱਖ-ਵੱਖ ਪਾਰਟੀਆਂ ਨੇ ‘ਆਪ’ ਸਰਕਾਰ ਖਿਲਾਫ ਭੜਾਸ ਕੱਢਦਿਆਂ ਕੀਤੀ ਨਾਅਰੇਬਾਜ਼ੀ ਕਾਲਾਬੂਲਾ ਵਿਖੇ ‘ਨੌਜਵਾਨ ਬਚਾਓ, ਪੰਜਾਬ... ਅਗਲੀ ਖ਼ਬਰ ਕਿਸਾਨਾਂ ਨੇ ਵੱਖ-ਵੱਖ ਪਿੰਡਾਂ ’ਚ ਮੁੱਖ ਮੰਤਰੀ ਦੀਆਂ ਅਰਥੀਆਂ ਫੂਕੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।