ਜਹਾਂਗੀਰ ’ਚ ਮੋਰਚੇ ਦੌਰਾਨ ਸਿਮਰਤ ਖੰਗੂੜਾ ਪੁਲਿਸ ਹਿਰਾਸਤ ’ਚ ਲਏ
ਧੂਰੀ, 28 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਧੂਰੀ ਦੇ ਨਜ਼ਦੀਕੀ ਪਿੰਡ ਜਹਾਂਗੀਰ ਵਿਖੇ ਸਥਿਤ ਈਥਾਨੋਲ ਫੈਕਟਰੀ ਦੇ ਵਿਰੋਧ ‘ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ, ਜਦੋਂ ਪੁਲਿਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਧਰਨਾ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ। ਇਸ ਦੌਰਾਨ ਧਰਨੇ ਵਿੱਚ ਸ਼ਮੂਲੀਅਤ ਕਰਨ ਅਤੇ ਇਲਾਕਾ ਨਿਵਾਸੀਆਂ ਦੇ ਹੱਕ ਵਿੱਚ ਡਟਣ ਪਹੁੰਚੀ ਸਾਬਕਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਧਰਮਪਤਨੀ ਸਿਮਰਤ ਕੌਰ ਖੰਗੂੜਾ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਲਿਆ ਗਿਆ।
ਜਹਾਂਗੀਰ ‘ਚ ਮੋਰਚੇ ਦੌਰਾਨ ਸਿਮਰਤ ਖੰਗੂੜਾ ਪੁਲਿਸ ਹਿਰਾਸਤ ਦੌਰਾਨ। ਤਸਵੀਰ-ਲਖਵੀਰ ਸਿੰਘ ਧਾਂਦਰਾ
29-10-2026