01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਭੋਗ ’ਤੇ ਵਿਸ਼ੇਸ਼- ਸਵ: ਭਗਵਾਨ ਸਿੰਘ ਸਿੱਧੂ

ਮੂਨਕ, ਏ. ਡੀ.

ਅਜੀਤ ਡੈਸਕ 01-11-2026
ਮੂਨਕ, ਏ. ਡੀ. ਸੀ. ਸੇਵਾ ਮੁਕਤ ਭਗਵਾਨ ਸਿੰਘ ਸਿੱਧੂ ਦਾ ਜਨਮ 23 ਅਗਸਤ 1936 ਨੂੰ ਪਿੰਡ ਜਖੇਪਲ (ਚਾਉਵਾਸ) ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਵਿਖੇ ਮਾਤਾ ਧੰਨ ਕੌਰ ਦੀ ਕੁਖੋਂ ਪਿਤਾ ਸੋਹਣ ਸਿੰਘ ਦੇ ਘਰ ਹੋਇਆ। ਆਪ ਪਰਿਵਾਰ ’ਚ ਸੱਤ ਭੈਣਾਂ ਦੇ ਇਕਲੌਤੇ ਭਰਾ ਸਨ। ਉਨ੍ਹਾਂ ਨੇ ਪ੍ਰਾਇਮਰੀ ਤੱਕ ਪੜ੍ਹਾਈ ਪਾਕਿਸਤਾਨ ਪਿੰਡ ਦੇ ਮਦਰੱਸੇ ਵਿੱਚ ਕੀਤੀ। ਦੇਸ਼ ਦੀ ਵੰਡ 1947 ’ਚ ਹੋ ਜਾਣ ਕਾਰਨ ਭਾਰਤ ਆ ਕੇ ਸੁਨਾਮ ਅਤੇ ਲਹਿਰਾ ਮੈਟ੍ਰਿਕ ਅਤੇ ਮਲੇਰਕੋਟਲੇ ਉੱਚ ਸਿੱਖਿਆ ਪ੍ਰਾਪਤ ਕੀਤੀ। 3 ਮਈ 1957 ਨੂੰ ਉਨ੍ਹਾਂ ਨੂੰ ਬਤੌਰ ਗ੍ਰਾਮ ਸੇਵਕ ਦੀ ਬੀ.ਡੀ.ਪੀ.ਓ. ਦਫ਼ਤਰ ਸੰਗਰੂਰ ਨੌਕਰੀ ਜੁਆਇਨ ਕੀਤੀ। ਆਪ ਜੀ ਦਾ ਵਿਆਹ ਗੁਰਦਿਆਲ ਕੌਰ ਪੁੱਤਰੀ ਸੁੱਚਾ ਸਿੰਘ ਲਿੱਟ ਪਿੰਡ ਫਲੇੜਾ ਜ਼ਿਲ੍ਹਾ ਸੰਗਰੂਰ ਨਾਲ ਹੋਇਆ 1965 ’ਚ ਐਸ. ਈ. ਪੀ. ਓ. ਦੀ ਨੌਕਰੀ ਪ੍ਰਾਪਤ ਕੀਤੀ। ਜਿਸ ਦੌਰਾਨ ਉਹਨਾਂ ਪੰਜਾਬ ਦੇ ਵੱਖ-ਵੱਖ ਬਲਾਕਾਂ ’ਚ ਸੇਵਾ ਨਿਭਾਈ । ਆਪ ਦੇ ਘਰ ਦੋ ਪੁੱਤਰਾਂ ਬਲਜੀਤ ਸਿੰਘ ਸਿੱਧੂ, ਬਚਿੱਤਰ ਸਿੰਘ ਸਿੱਧੂ ਨੇ ਜਨਮ ਲਿਆ। ਵੱਡੇ ਬੇਟੇ ਬਲਜੀਤ ਸਿੰਘ ਸਿੱਧੂ ਦਾ ਵਿਆਹ ਹਲਕਾ ਲਹਿਰਾ ਗਾਗਾ ਦੇ ਸੀਨੀਅਰ ਅਕਾਲੀ ਆਗੂ ਗਿਆਨੀ ਨਿਰੰਜਨ ਸਿੰਘ ਭੁਟਾਲ ਦੀ ਪੁੱਤਰੀ ਬੀਬੀ ਪਰਮਜੀਤ ਕੌਰ ਨਾਲ ਹੋਇਆ। ਮਿਤੀ 28-7 -1993 ਨੂੰ ਆਪ ਜੀ ਨੂੰ ਵੱਖ ਵੱਖ ਅਹੁਦਿਆਂ ਤੋਂ ਮਿਲੀ ਤਰੱਕੀ ਦੇ ਦੌਰਾਨ ਏ ਡੀ ਸੀ (ਵਿਕਾਸ) ਮਾਨਸਾ ਵਜੋਂ ਅਹੁਦਾ ਪ੍ਰਾਪਤ ਹੋਇਆ। ਮਿਤੀ 31 ਅਗਸਤ 1994 ਨੂੰ ਆਪ ਸੇਵਾ ਮੁਕਤ ਹੋ ਗਏ। ਇਸ ਤੋਂ ਇਲਾਵਾ ਸਿੱਧੂ ਸਾਹਿਬ ਉੱਚ ਦਰਜੇ ਦੇ ਲਿਖਾਰੀਆਂ ’ਚ ਵੀ ਸ਼ਾਮਿਲ ਸਨ । ਉਹਨਾਂ ਵਲੋਂ ਤਕਰੀਬਨ ਪੰਜ ਕਿਤਾਬਾਂ ਲਿਖੀਆਂ ਗਈਆਂ । ਆਪ ਹਮੇਸ਼ਾ ਪ੍ਰਭੂ ਭਗਤੀ ਨਾਲ ਜੁੜੇ ਰਹੇ। 24 ਅਕਤੂਬਰ 2026 ਦੀ ਰਾਤ ਨੂੰ ਆਪ ਪਰਮਾਤਮਾ ਨੂੰ ਪਿਆਰੇ ਹੋ ਗਏ। ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸਹਿਜ ਪਾਠ ਦੇ ਭੋਗ ਇੱਕ ਨਵੰਬਰ 2026 ਦਿਨ ਐਤਵਾਰ ਨੂੰ (ਚਾਊ ਵਾਸ) ਦੇ ਗੁਰੂ ਘਰ ਜਖੇਪਲ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ। ਜਿੱਥੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਮਿੱਤਰ ਰਾਜਸੀ, ਧਾਰਮਿਕ, ਸਮਾਜਿਕ ਆਗੂ ਸ਼ਰਧਾ ਦੇ ਫੁੱਲ ਭੇਟ ਕਰਨਗੇ। ਵਲੋਂ-ਪ੍ਰਵੀਨ ਮਦਾਨ ਮੂਨਕ
ਪਿਛਲੀ ਖ਼ਬਰ ਗੁਰਨੂਰ ਨੇ ਦੌੜ ’ਚ ਜਿੱਤਿਆ ਗੋਲਡ ਮੈਡਲ ਅਗਲੀ ਖ਼ਬਰ ਅਲੀਸ਼ੇਰ ਹਾਦਸੇ ਦੇ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ-ਹਾਰਦਿਕ ਨੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।